Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

211, 2022

ਨਜ਼ਰਾਂ ਵਿੱਚੋਂ ਡਿਗਣਾ

My Quotes|

ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣ ਨਾਲੋਂ ਆਪਣੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣਾ ਚਾਹੀਦਾ ਹੈ l ਲੋਕਾਂ ਨੂੰ ਤੁਹਾਡੇ ਬਾਰੇ ਭੁਲੇਖਾ ਵੀ ਹੋ ਸਕਦਾ ਹੈ ਪਰ ਤੁਹਾਨੂੰ ਆਪਣੇ ਬਾਰੇ ਭੁਲੇਖਾ ਨਹੀਂ ਹੁੰਦਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147

111, 2022

ਅੰਦਾਜੇ ਤੋਂ ਥੱਲੇ ਸਮਝਣਾ (Under Estimate)

My Articles|

ਇਹ ਜਰੂਰੀ ਨਹੀਂ ਕਿ ਬਹੁਤ ਪੜ੍ਹ ਲਿਖ ਕੇ ਇਨਸਾਨ ਅਕਲਮੰਦ ਬਣ ਜਾਵੇ l ਇਹ ਵੀ ਜਰੂਰੀ ਨਹੀਂ ਕਿ ਅਨਪੜ੍ਹ ਵਿਅਕਤੀ ਮੂਰਖ (ਬੇ ਅਕਲਾ) ਹੋਵੇ l ਦੁਨੀਆਂ ਤੇ ਹਰ ਵਿਅਕਤੀ ਵਿੱਚ ਵੱਖ ਵੱਖ ਗੁਣ ਅਤੇ ਵੱਖ ਵੱਖ ਔਗੁਣ ਹੁੰਦੇ ਹਨ l ਸਾਨੂੰ ਕਦੇ ਵੀ ਦੂਜਿਆਂ ਨੂੰ

2910, 2022

ਵਿਚਾਰ

My Quotes|

ਮਾੜੇ ਲੋਕਾਂ ਤੋਂ ਪਰੇ ਹੋਣ ਨਾਲ ਬਹੁਤ ਘੱਟ ਸੁਧਾਰ ਹੁੰਦਾ ਹੈ ਪਰ ਮਾੜੇ ਲੋਕਾਂ ਨੂੰ ਚੰਗੇ ਬਣਾ ਕੇ ਬਹੁਤ ਕੁੱਝ ਸੁਧਰ ਜਾਂਦਾ ਹੈ l ਜੇ ਮਾੜੇ ਲੋਕਾਂ ਨੂੰ ਨਹੀਂ ਸੁਧਾਰ ਸਕਦੇ ਤਾਂ ਸੁਧਾਰਨਾ ਕਿਸ ਨੂੰ ਹੈ? ਚੰਗੇ ਤਾਂ ਪਹਿਲਾਂ ਹੀ ਸੁਧਰੇ ਹੋਏ ਹਨ l -ਅਵਤਾਰ

2710, 2022

ਨਿਊਜ਼ੀਲੈਂਡ ਵਿੱਚ ਘਰਾਂ ਦੀ ਡਿਗਦੀ ਕੀਮਤ, ਡਿਗਦੇ ਕਿਰਾਏ ਅਤੇ ਚੜ੍ਹਦੇ ਕਰਜ਼ੇ ਦੇ ਵਿਆਜ਼ ਵੇਲੇ ਇਨਵੈਸਟਰ ਕੀ ਕਰਨ?

My Articles|

-ਆਪਣੇ ਤਜਰਬੇ ਤੇ ਅਧਾਰਤ ਪਿਛਲੇ ਕਾਫੀ ਮਹੀਨਿਆਂ ਤੋਂ ਨਿਊਜ਼ੀਲੈਂਡ ਵਿੱਚ ਘਰਾਂ ਦੀ ਕੀਮਤ ਥੱਲੇ ਡਿਗ ਰਹੀ ਹੈ ਜੋ ਕਿ ਹੈਰਾਨੀ ਵਾਲੀ ਗੱਲ ਨਹੀਂ ਹੈ l ਇਤਿਹਾਸ ਦੇਖੀਏ ਤਾਂ ਪਹਿਲਾਂ ਵੀ ਕਈ ਵਾਰ ਨਿਊਜ਼ੀਲੈਂਡ ਵਿੱਚ ਇਸ ਤਰਾਂ ਹੋ ਚੁੱਕੀ ਹੈ l ਸੰਨ 2008 ਵਿੱਚ ਵੀ ਆਰਥਿਕ

2510, 2022

ਦਿਵਾਲੀ ਕਿਸੇ ਕਿਸੇ ਦੀ

My Poems|

ਜਦ ਘਰ ਘਰ ਦੀਵੇ ਜਗਦੇ, ਦੇਖ ਕੇ ਸਾਡੇ ਦਿਲ ਮਚਦੇ ਨੇ l ਬਹੁਤੇ ਤੇਲ ਜਲਾਵਣ ਖੁਸ਼ੀਆਂ ਲਈ, ਬੱਚੇ ਰੋਟੀ ਲਈ ਕੱਠਾ ਕਰਦੇ ਨੇ l ਅਵਤਾਰ ਭੁੱਖੇ ਰਹਿ ਹਮੇਸ਼ਾਂ ਸੌਂ ਜਾਂਦੇ, ਗਰੀਬ ਤਿਉਹਾਰਾਂ ਤੇ ਢਿੱਡ ਭਰਦੇ ਨੇ l ਕੁੱਝ ਲੱਛਮੀ ਲਈ ਦਰ ਖੋਲ੍ਹ ਦਿੰਦੇ, ਖੁਰਦਪੁਰੀਆ ਕਈ

1710, 2022

ਲੋਭ (ਲਾਲਚ)

My Poems|

ਰੱਬ ਰੱਬ ਰੋਜ਼ ਕਰਦਾ ਰਹਿਨੇ, ਘੋਟੇ ਲਾ ਲਾ ਥੱਕਿਆ ਹੀ ਨਹੀਂ l ਹੱਥ ਜੋੜ ਨੀਵੀਂ ਪਾਈ ਰੱਖੇਂ, ਸ਼ਰਧਾ ਵਿੱਚ ਸਿਰ ਚੱਕਿਆ ਹੀ ਨਹੀਂ l ਸੁੱਖਾਂ ਸੁਖੇਂ, ਦੇਗਾਂ ਤੇ ਦੁਸ਼ਾਲੇ ਚਾੜੇ, ਗਰੀਬ ਕਿਸੇ ਨੂੰ ਢੱਕਿਆ ਹੀ ਨਹੀਂ l ਨਿੱਤ ਲੋਕਾਂ ਨਾਲ ਫਰੇਬ ਕਰੇਂ, ਝੂਠ ਬੋਲ ਅੱਕਿਆ

1510, 2022

ਚਮਤਕਾਰ

My Articles|

ਵਿਗਿਆਨ ਹਮੇਸ਼ਾਂ ਆਪਣੀਆਂ ਨਵੀਆਂ ਖੋਜਾਂ ਨਾਲ ਚਮਤਕਾਰ ਕਰਦਾ ਹੈ l ਵਿਗਿਆਨ ਦੇ ਕੀਤੇ ਹੋਏ ਚਮਤਕਾਰ ਦੁਨੀਆਂ ਦੇ ਹਰ ਵਿਅਕਤੀ ਨੂੰ ਦਿਸਦੇ ਹਨ ਅਤੇ ਹਰ ਵਿਅਕਤੀ ਉਨ੍ਹਾਂ ਦਾ ਲਾਹਾ ਲੈਂਦਾ ਹੈ l ਇਨ੍ਹਾਂ ਖੋਜਾਂ ਦਾ ਲਾਹਾ ਧਾਰਮਿਕ ਵਿਅਕਤੀ ਵੀ ਲੈਂਦੇ ਹਨ ਭਾਵੇਂ ਕਿ ਉਹ ਇਸ ਬਦਲੇ

1410, 2022

ਸਰਮਾਏਦਾਰੀ ਸਿਸਟਮ ਨੇ ਤੰਗ ਕੀਤੇ ਆਮ ਲੋਕ

My Articles|

-ਜ਼ਮੀਨੀ ਹਕੀਕਤ ਦੇ ਅਧਾਰ ਤੇ ਨਿਊਜ਼ੀਲੈਂਡ ਮੁਲਕ ਸਰਮਾਏਦਾਰੀ ਸਿਸਟਮ ਦੇ ਅਧੀਨ ਚੱਲਦਾ ਹੈ l ਇਸ ਸਿਸਟਮ ਵਿੱਚ ਇੱਕ ਖਰਾਬੀ ਹੈ ਕਿ ਇੱਕ ਚੀਜ਼ ਠੀਕ ਕਰੋ ਤੇ ਕਈ ਹੋਰ ਖਰਾਬ ਹੋ ਜਾਂਦੀਆਂ ਹਨ ਪਰ ਇਸ ਵਿੱਚ ਨੁਕਸਾਨ ਜਿਆਦਾ ਤੌਰ ਤੇ ਆਮ ਲੋਕਾਂ ਦਾ ਜਾਂ ਮੱਧ ਵਰਗ

1110, 2022

ਅਕਲਾਂ

My Poems|

ਭਾਂਤ ਭਾਂਤ ਦੀ ਦੁਨੀਆਂ ਟੱਕਰੀ, ਬੜੀਆਂ ਸੋਹਣੀਆਂ ਸੁੰਦਰ ਸ਼ਕਲਾਂ ਸੀ l ਕਈਆਂ ਨੇ ਕੁੱਝ ਨਵਾਂ ਕਰ ਲਿਆ, ਬਾਕੀ ਸਿਰਫ ਮਾਰ ਗਏ ਨਕਲਾਂ ਸੀ l ਅਵਤਾਰ ਕੁੱਝ ਤਾਂ ਸਾਥ ਨਿਭਾ ਗਏ, ਖੁਰਦਪੁਰੀਆ ਬਾਹਲੇ ਦੇ ਗਏ ਅਕਲਾਂ ਸੀ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147

810, 2022

ਨੀਂਦ ਨਾ ਆਉਣਾ

My Articles|

- ਆਪਣੇ ਤਜਰਬੇ ਤੇ ਅਧਾਰਤ ਨੀਂਦ ਨਾ ਆਉਣਾ ਅੰਤਰ ਰਾਸ਼ਟਰੀ ਸਮੱਸਿਆ ਬਣ ਗਈ ਹੈ l ਜਦੋਂ ਦੀ ਦੁਨੀਆਂ ਤੇ ਨੱਠ ਭੱਜ ਵਧੀ ਹੈ ਉਦੋਂ ਤੋਂ ਹੀ ਦੁਨੀਆਂ ਤੇ ਬਹੁਤ ਲੋਕ ਨੀਂਦ ਨਾ ਆਉਣ ਦੀ ਸ਼ਿਕਾਇਤ ਕਰਦੇ ਹਨ l ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਤਾਂਘ

710, 2022

ਕਰੋਨਾ ਕਾਲ ਦਾ ਸੰਤਾਪ ਤੇ ਆਰਥਿਕ ਮੰਦੀ (ਸੱਚ ਤੇ ਅਧਾਰਤ ਵਿਅੰਗ )

My Poems|

ਕਰੋਨਾ ਕਾਲ ਦਾ ਜਦੋਂ ਸੀ ਦੌਰ ਆਇਆ, ਸਰਕਾਰਾਂ ਮਸ਼ਹੂਰੀ ਸੀ ਕਰੋਨੇ ਦੀ ਕਰ ਦਿੱਤੀ l ਬੀਬੀ ਪ੍ਰਧਾਨ ਨੇ ਜਰੂਰੀ ਕੰਮ ਸਭ ਛੱਡ ਕੇ, ਕਮੈਂਟਰੀ ਕਰੋਨੇ ਦੀ ਰੋਜ਼ ਸ਼ੁਰੂ ਕਰ ਦਿੱਤੀ l ਸਵਾਲ ਪੁੱਛੇ ਸਿਰਫ ਇਕੱਲਾ ਸਰਕਾਰੀ ਮੀਡੀਆ, ਜਵਾਬ ਦੇਣੋਂ ਹੋਰਾਂ ਦੇ ਸਵਾਲਾਂ ਨੂੰ ਨਾਂਹ ਕਰ

410, 2022

ਰੱਬ ਦਾ ਨਾਮ 

My Articles|

ਰੱਬ ਦਾ ਨਾਮ ਜਪਣ ਵਾਲੇ ਆਖਦੇ ਹਨ ਕਿ ਇਸ ਨਾਲ ਮੁਕਤੀ ਮਿਲਦੀ ਹੈ l ਮੁਕਤੀ ਕਿਸ ਤੋਂ ਮਿਲਦੀ ਹੈ? ਮੈਂ ਕੁੱਝ ਵਿਅਕਤੀਆਂ ਨੂੰ ਪੁੱਛਿਆ ਉਹ ਕਹਿੰਦੇ ਪਤਾ ਤਾਂ ਸਾਨੂੰ ਵੀ ਨਹੀਂ l ਜੇਕਰ ਇਸ ਜੱਗ ਤੋਂ ਮੁਕਤੀ ਮਿਲਦੀ ਹੈ ਤਾਂ ਥੋੜ੍ਹਾ ਜਿਹਾ ਬਿਮਾਰ ਹੋਣ ਤੇ

210, 2022

ਕੁੱਝ ਅਹਿਮ ਗੱਲਾਂ ਨਿਊਜ਼ੀਲੈਂਡ ਦੀ ਘਰਾਂ ਦੀ ਮਾਰਕੀਟ ਬਾਰੇ ਹੁਣ ਦੇ ਹਲਾਤ ਤੇ

My Articles|

-ਆਪਣੇ ਤਜਰਬੇ ਤੇ ਅਧਾਰਤ ਘਰਾਂ ਦੀ ਮਾਰਕੀਟ ਬਾਰੇ ਲਿਖੇ 1 ਅਕਤੂਬਰ 2022 ਵਾਲੇ ਆਰਟੀਕਲ ਬਾਰੇ ਕੁੱਝ ਸੱਜਣਾਂ ਪੁੱਛਿਆ ਸੀ ਕਿ ਜਰੂਰੀ ਗੱਲਾਂ ਪੁਆਇੰਟਾਂ ਵਿੱਚ ਲਿਖਾਂ l ਉਹ ਆਪਣੇ ਤਜਰਬੇ ਦੇ ਅਧਾਰ ਤੇ ਸਾਂਝੀਆਂ ਕਰ ਰਿਹਾ ਹਾਂ :- * ਪਿਛਲੇ ਕੁੱਝ ਮਹੀਨਿਆਂ ਤੋਂ ਘਰ ਸਸਤੇ ਹੋਏ

110, 2022

ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ * ਕੁੱਝ ਦੇ ਅਮੀਰ ਅਤੇ ਕੁੱਝ ਦੇ ਗਰੀਬ ਹੋਣ ਦਾ ਵੇਲਾ *

My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਘਰ ਬਣਾਉਣੇ, ਖਰੀਦਣੇ, ਵੇਚਣੇ ਅਤੇ ਕਿਰਾਏ ਤੇ ਦੇਣੇ ਬਹੁਤ ਵੱਡਾ ਕਾਰੋਬਾਰ ਹੈ l ਇਸ ਕਿੱਤੇ ਵਿੱਚ ਲੱਖਾਂ ਲੋਕ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਹਨ l ਇਸ ਦੇ ਨਾਲ ਨਾਲ ਇਸ ਕਾਰੋਬਾਰ ਵਿੱਚੋਂ ਲੋਕ ਆਪਣੇ ਬੁਢਾਪੇ ਦੀ ਆਮਦਨ ਪੈਦਾ ਕਰਦੇ

2909, 2022

ਅਫਸੋਸ ਕਰਨਾ ਹੈ ਜਾਂ ਮਾਣ ਕਰਨਾ ਹੈ ? (ਫੈਸਲਾ ਤੁਹਾਡੇ ਹੱਥ)

My Articles|

-ਆਪਣੇ ਤਜਰਬੇ ਦੇ ਅਧਾਰ ਤੇ ਹਰ ਇਨਸਾਨ ਦੀ ਜਿੰਦਗੀ ਵਿੱਚ ਚੰਗੀਆਂ ਅਤੇ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ, ਚੰਗੇ ਮਾੜੇ ਕੰਮ ਮਨੁੱਖ ਕੋਲੋਂ ਹੁੰਦੇ ਹਨ l ਜਿੱਤਾਂ ਅਤੇ ਹਾਰਾਂ ਵੀ ਹੁੰਦੀਆਂ ਹਨ ਭਾਵ ਸਫਲਤਾ ਅਤੇ ਅਸਫਲਤਾ ਹੁੰਦੀ ਹੈ l ਹਰ ਇੱਕ ਇਨਸਾਨ ਨੂੰ ਇਹ ਫੈਸਲਾ ਕਰਨ ਦੀ

1909, 2022

ਕੰਡੇ, ਮੁਸੀਬਤਾਂ ਅਤੇ ਰਾਹ ਦੇ ਰੋੜੇ ਸੱਚੇ ਸਾਥੀ

My Articles|

-ਆਪਣੇ ਨਜ਼ਰੀਏ ਨਾਲ ਸੱਚੇ ਸਾਥੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਧੁਰ ਤੱਕ ਸਾਥ ਨਿਭਾਉਣ ਭਾਵ ਜੋ ਆਖਰੀ ਸਾਹ ਤੱਕ ਸਾਥ ਨਿਭਾਉਣ l ਆਮ ਜਿੰਦਗੀ ਵਿੱਚ ਅਸੀਂ ਕੰਡਿਆਂ ਤੋਂ ਡਰਦੇ ਹਾਂ ਪਰ ਗੁਲਾਬ ਵਰਗੇ ਫੁੱਲਾਂ ਨਾਲ ਬਹੁਤ ਪਿਆਰ ਕਰਦੇ ਹਾਂ l ਇਥੇ ਸਚਾਈ ਇਹ ਵੀ

809, 2022

ਮੇਰੇ ਬਚਪਨ ਤੋਂ ਨਿਊਜ਼ੀਲੈਂਡ ਵਿੱਚ * ਪੱਕੇ ਹੋਣ ਤੱਕ ਦਾ ਸਫ਼ਰ *

My Poems|

-ਸੱਚ ਤੇ ਅਧਾਰਤ ਗਦਰੀਆਂ ਦੇ ਪਿੰਡ ਖੁਰਦਪੁਰ ਜਨਮਿਆ ਮੈਂ, ਦੋ ਸਾਲ ਦਾ ਸੀ ਬਾਪ ਆਖਰੀ ਸਾਹ ਲੀਤੀ l ਮੇਰੇ ਛੋਟੇ ਹੁੰਦਿਆਂ ਤੋਂ ਸੀ ਮਾਂ ਬਿਮਾਰ ਰਹਿੰਦੀ, ਭਰਾ ਭਰਜਾਈ ਨੇ ਸਾਂਭ ਸੰਭਾਲ ਕੀਤੀ l ਭਰਾ ਭਰਜਾਈ ਪੁੱਤ ਬਣਾ ਪਾਲਿਆ ਮੈਨੂੰ, ਖੂਬਸੂਰਤ ਪਿਆਰ ਦੀ ਕਾਇਮ ਮਿਸਾਲ ਕੀਤੀ

709, 2022

ਸਿਰੜ

My Poems|

ਪਹਿਲਾਂ ਡਹਿ ਗਏ ਆਪਣੇ ਦੇਸ਼ ਵਿੱਚ, ਵਿਦੇਸ਼ਾਂ ਵਿੱਚ ਫਿਰ ਜਾ ਡਹਿ ਗਏ ਹਾਂ l ਦੁਨੀਆਂ ਘੁੰਮ ਫਿਰ ਦੇਖ ਲਈ, ਕਿਸਮਤਾਂ ਦੇ ਨਾਲ ਖਹਿ ਗਏ ਹਾਂ l ਬੜੇ ਰੰਗ ਦਿਖਾਏ ਸਨ ਲੋਕਾਂ ਨੇ, ਹੱਸ ਹੱਸ ਕੇ ਮਾਰਾਂ ਸਹਿ ਗਏ ਹਾਂ l ਸਿਰੜ ਸਾਡੇ ਨੂੰ ਜਾਣੇ ਦੁਨੀਆਂ,

509, 2022

ਅਧਿਆਪਕ ਦਿਵਸ ਤੇ ਵਿਸ਼ੇਸ਼

My Articles|

-ਆਪਣੇ ਨਜ਼ਰੀਏ ਤੋਂ ਮੇਰੀ ਸੋਚ ਮੁਤਾਬਕ ਅਧਿਆਪਕ ਇਕੱਲਾ ਉਹ ਹੀ ਨਹੀਂ ਹੁੰਦਾ ਜੋ ਸਾਨੂੰ ਸਕੂਲ ਵਿੱਚ ਪੜ੍ਹਾਉਂਦਾ ਹੈ ਬਲਕਿ ਅਧਿਆਪਕ ਉਹ ਸਭ ਵਿਅਕਤੀ ਹੁੰਦੇ ਹਨ ਜਿਨਾਂ ਤੋਂ ਅਸੀਂ ਜਿੰਦਗੀ ਵਿੱਚ ਕੁੱਝ ਨਾ ਕੁੱਝ ਸਿੱਖਦੇ ਹਾਂ l ਸਭ ਤੋਂ ਪਹਿਲੀ ਅਧਿਆਪਕ ਮਾਂ ਹੁੰਦੀ ਹੈ ਅਤੇ ਫਿਰ

Go to Top