ਪਹਿਲਾਂ ਡਹਿ ਗਏ ਆਪਣੇ ਦੇਸ਼ ਵਿੱਚ,
ਵਿਦੇਸ਼ਾਂ ਵਿੱਚ ਫਿਰ ਜਾ ਡਹਿ ਗਏ ਹਾਂ l
ਦੁਨੀਆਂ ਘੁੰਮ ਫਿਰ ਦੇਖ ਲਈ,
ਕਿਸਮਤਾਂ ਦੇ ਨਾਲ ਖਹਿ ਗਏ ਹਾਂ l
ਬੜੇ ਰੰਗ ਦਿਖਾਏ ਸਨ ਲੋਕਾਂ ਨੇ,
ਹੱਸ ਹੱਸ ਕੇ ਮਾਰਾਂ ਸਹਿ ਗਏ ਹਾਂ l
ਸਿਰੜ ਸਾਡੇ ਨੂੰ ਜਾਣੇ ਦੁਨੀਆਂ,
ਸਮਝਣਾ ਨਾ ਅਸੀਂ ਢਹਿ ਗਏ ਹਾਂ l
ਖੁਰਦਪੁਰੀਆ ਠੇਡੇ ਮਾਰ ਸੁੱਟਿਆ ਕਈਆਂ ਨੇ,
ਅਵਤਾਰ ਫਿਰ ਵੀ ਉੱਠਣ ਜੋਗੇ ਰਹਿ ਗਏ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147