ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |
-ਤਰਨਦੀਪ ਬਿਲਾਸਪੁਰ
ਜਿੱਤ ਦਾ ਮਜ਼ਾ
ਜਿੰਦਗੀ ਵਿੱਚ ਜਿੱਤ ਦਾ ਮਜ਼ਾ ਉਸ ਸਮੇਂ ਵੱਧ ਆਉਂਦਾ ਹੈ ਜਦੋਂ ਵੱਡੀ ਗਿਣਤੀ ਤੁਹਾਡੀ ਹਾਰ ਦੀ ਆਸ ਲਗਾਈ ਬੈਠੀ ਹੋਵੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਗੁਲਾਮੀ
ਜਿਹੜੇ ਲੋਕ ਕਿਸੇ ਦੇ ਲਿਖੇ ਜਾਂ ਕਹੇ ਅਨੁਸਾਰ ਬਿਨਾਂ ਸੋਚੇ ਆਪਣੀ ਜਿੰਦਗੀ ਜਿਉਣ ਲੱਗ ਪੈਂਦੇ ਹਨ ਉਹ ਮਾਨਸਿਕ ਤੌਰ ਤੇ ਗੁਲਾਮ ਹੋ ਜਾਂਦੇ ਹਨ l ਉਹ ਹਮੇਸ਼ਾਂ ਕੁੱਝ ਕਰਨ ਲਈ ਦੂਜਿਆਂ ਦੇ ਹੁਕਮ ਦੀ ਉਡੀਕ ਕਰਦੇ ਹਨ l ਉਨ੍ਹਾਂ ਦੀ ਆਪਣੀ ਕੋਈ ਸੋਚ ਜਾਂ ਪ੍ਰਾਪਤੀ
ਜਿੰਦਗੀ ਦੀ ਗੱਲ
ਇਹ ਮੇਰੇ ਹੋਣ ਦੀ ਗੱਲ ਨਹੀਂ ਹੋਰਾਂ ਖਾਤਰ ਜਿਉਣ ਦੀ ਗੱਲ ਹੈ l ਇਹ ਮੇਰੇ ਜਾਗਣ ਦੀ ਗੱਲ ਨਹੀਂ ਹੋਰਾਂ ਨੂੰ ਜਗਾਉਣ ਦੀ ਗੱਲ ਹੈ l ਇਹ ਮੇਰੇ ਬੱਚੇ ਪਾਲਣ ਦੀ ਗੱਲ ਨਹੀਂ ਹੋਰਾਂ ਦੇ ਰੁਲਦੇ ਸੰਭਾਲਣ ਦੀ ਗੱਲ ਹੈ l ਇਹ ਮੇਰੇ ਮਹਿਲ ਮੁਨਾਰਿਆਂ
ਨਵਾਂ ਸਾਲ
ਵਹਿਮਾਂ ਵਿੱਚ ਪੈ ਕੇ ਨਾ ਸੁਧਰੇ ਮਾੜਾ ਲੋਕਾਂ ਦਾ ਇਹ ਹਾਲ l ਵਿਗਿਆਨਕ ਸੋਚ ਅਪਣਾ ਸੱਜਣਾ ਸਮਝੇਂਗਾ ਫਿਰ ਹੋਰਾਂ ਦੀ ਚਾਲ l ਪਤਾ ਲੱਗ ਜਾਊ ਫਿਰ ਤੈਨੂੰ ਕੌਣ ਲੈ ਗਿਆ ਤੇਰੇ ਹਿੱਸੇ ਦਾ ਮਾਲ l ਜਾਤਾਂ ਪਾਤਾਂ ਦੇ ਵਿੱਚੋਂ ਨਿੱਕਲ ਕੇ ਸਮਝ ਕਿਸ ਨੇ ਵਿਛਾਇਆ
ਬਦਲਣਾ
ਜਿਹੜਾ ਇਨਸਾਨ ਆਪਣੇ ਆਪ ਨੂੰ ਬਦਲਣ ਦੇ ਯੋਗ ਨਾ ਹੋਵੇ ਉਸ ਵਾਸਤੇ ਦੁਨੀਆਂ ਬਦਲਣੀ ਵੀ ਔਖੀ ਹੀ ਨਹੀਂ ਬਲਕਿ ਨਾ ਮੁਮਕਿਨ ਹੁੰਦੀ ਹੈ l ਆਪਣੇ ਆਪ ਨੂੰ ਬਦਲਣ ਨਾਲ ਬਹੁਤ ਕੁੱਝ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਂਦਾ ਹੈ l ਕਈ ਵਾਰ ਤੁਹਾਨੂੰ ਬਦਲੇ ਹੋਏ ਦੇਖ
ਵਹਿਮਾਂ ਭਰਮਾਂ ਵਿੱਚੋਂ ਨਿਕਲਣ ਦੀ ਲੋੜ
-ਆਪਣੇ ਤਜਰਬੇ ਤੇ ਅਧਾਰਤ *ਜੇਕਰ ਬਿੱਲੀ ਦੇ ਰਾਹ ਕੱਟਿਆਂ ਕੰਮ ਵਿੱਚ ਵਿਘਨ ਪੈਂਦਾ ਹੁੰਦਾ ਤਾਂ ਗੋਰਿਆਂ ਦੇ ਸਭ ਕੰਮ ਅਧੂਰੇ ਰਹਿ ਜਾਣੇ ਸੀ ਕਿਉਂਕਿ ਉਨ੍ਹਾਂ ਵਿੱਚੋਂ ਜਿਆਦਾ ਨੇ ਬਿੱਲੀਆਂ ਰੱਖੀਆਂ ਹੋਈਆਂ ਹਨ ਜੋ ਉਨ੍ਹਾਂ ਦਾ ਆਉਂਦੇ ਜਾਂਦੇ ਅਕਸਰ ਰਾਹ ਕੱਟ ਜਾਂਦੀਆਂ ਹਨ l *ਜੇਕਰ ਨਜ਼ਰ
ਆਪਣੀ ਸੋਚ ਨੂੰ ਬਦਲੋ ਤਾਂ ਦੁਨੀਆਂ ਬਦਲ ਜਾਵੇਗੀ
ਕਾਫੀ ਸਾਲ ਪਹਿਲਾਂ (1980 ਤੋਂ ਪਹਿਲਾਂ) ਲੋਕ ਆਪਸ ਵਿੱਚ ਲੜਦੇ ਘੱਟ ਹੁੰਦੇ ਸਨ ਕਿਉਂਕਿ ਗਰੀਬੀ ਸੀ l ਆਪਸੀ ਲੋੜਾਂ ਵੀ ਇੱਕ ਦੂਜੇ ਨਾਲ ਸਾਂਝ ਬਣਾ ਕੇ ਰੱਖਣ ਲਈ ਮਜ਼ਬੂਰ ਕਰਦੀਆਂ ਸਨ l ਇਸ ਨਾਲ ਆਪਸੀ ਪਿਆਰ ਵੀ ਬਣਿਆ ਰਹਿੰਦਾ ਸੀ l ਆਪਸੀ ਲੋੜਾਂ ਵਿੱਚ ਇੱਕ
ਨਿਊਜ਼ੀਲੈਂਡ ਵਿੱਚ ਇਸ ਸਮੇਂ ਘਰ ਵੇਚਣਾ ਕਿਉਂ ਔਖਾ ?
-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਵਿਕਣ ਵਾਲੇ ਘਰਾਂ ਦੀ ਮਾਰਕੀਟ ਸਪਲਾਈ ਅਤੇ ਡਿਮਾਂਡ ਤੇ ਨਿਰਭਰ ਕਰਦੀ ਹੈ l ਜਦੋਂ ਘਰ ਘੱਟ ਵਿਕਦੇ ਹਨ ਤਾਂ ਇਸ ਦਾ ਭਾਵ ਇਹੀ ਹੈ ਕਿ ਖਰੀਦਦਾਰ ਘੱਟ ਹਨ ਜਾਂ ਖਰੀਦਦਾਰਾਂ ਨੂੰ ਕਰਜ਼ਾ ਨਹੀਂ ਮਿਲਦਾ ਜਾਂ ਖਰੀਦਣ ਵਾਲਿਆਂ ਨਾਲੋਂ ਵੇਚਣ
ਨਿਊਜ਼ੀਲੈਂਡ ਦੇ ਖੂਬਸੂਰਤ ਪੁੱਕੀਕੋਹੀ ਸ਼ਹਿਰ ਵਿੱਚ ਸੈਕਸ਼ਨ 49% ਗੌਰਮਿੰਟ ਵੈਲਿਊਏਸ਼ਨ (GV) ਤੋਂ ਘੱਟ ਵਿਕਿਆ
GV $510,000, ਵਿਕਿਆ $260,000 ਵਿੱਚ ਅਜੇ ਸਿਰਫ ਪਿਛਲੇ ਸਾਲ ਦੇ ਨਵੰਬਰ ਦੀ ਗੱਲ ਹੈ ਕਿ ਤਕਰੀਬਨ ਨਿਊਜ਼ੀਲੈਂਡ ਦੇ ਸਾਰੇ ਸ਼ਹਿਰਾਂ ਵਿੱਚ ਘਰ ਅਤੇ ਸੈਕਸ਼ਨ ਜੀ ਵੀ ਤੋਂ ਬਹੁਤ ਵੱਧ ਕੀਮਤ ਤੇ ਵਿਕ ਰਹੇ ਸਨ l ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਕਈ ਕਈ ਆਫਰਾਂ (Multiple Offers) ਆ
ਔਕਲੈਂਡ ਵਿੱਚ 4 ਬੈੱਡਰੂਮ ਘਰ $850,000 ਜੀ ਵੀ (GV) ਵਾਲਾ ਸਿਰਫ $510,000 ਵਿੱਚ ਵਿਕਿਆ
ਔਕਲੈਂਡ ਵਿੱਚ ਅਕਸਰ ਮਹਿੰਗੇ ਘਰਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਕਿਉਂਕਿ ਔਕਲੈਂਡ ਨੂੰ ਦੁਨੀਆਂ ਦੇ ਮਹਿੰਗੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ l ਇਹ ਵੀ ਸਚਾਈ ਹੈ ਕਿ ਘਰਾਂ ਦੀਆਂ ਕੀਮਤਾਂ ਹਮੇਸ਼ਾਂ ਉੱਪਰ ਹੀ ਨਹੀਂ ਰਹਿੰਦੀਆਂ l ਅਕਸਰ ਆਰਥਿਕ ਮੰਦੀ ਦੇ ਦੌਰ ਵਿੱਚ ਇਨ੍ਹਾਂ ਵਿੱਚ ਭਾਰੀ
ਲੱਤਾਂ ਖਿੱਚਣ ਵਾਲਿਆਂ ਦਾ ਧੰਨਵਾਦ
ਮੈਂ ਉਨ੍ਹਾਂ ਸਾਰੇ ਸੱਜਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਸਾਰੀ ਉਮਰ ਹੀ ਮੇਰੀਆਂ ਲੱਤਾਂ ਖਿੱਚੀਆਂ ਅਤੇ ਮੈਨੂੰ ਅੱਗੇ ਵਧਣ ਤੋਂ ਰੋਕਿਆ l ਅੱਜ ਮੈਂ ਉਨ੍ਹਾਂ ਦੀ ਵਜ੍ਹਾ ਕਰਕੇ ਉਸ ਜਗ੍ਹਾ ਤੇ ਪਹੁੰਚਾ ਹਾਂ ਜਿੱਥੇ ਮੈਂ ਕਦੇ ਵੀ ਪਹੁੰਚਣ ਦਾ ਸੁਪਨਾ ਨਹੀਂ ਦੇਖਿਆ ਸੀ l ਜੇ ਉਹ
ਨਿਊਜ਼ੀਲੈਂਡ ਵਿੱਚ ਘਰਾਂ ਦੇ ਵਿਆਜ ਵਧਣ ਦੀਆਂ ਤਿਆਰੀਆਂ ਖਿੱਚ ਲਵੋ
-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਘਰਾਂ ਦੇ ਕਰਜ਼ੇ ਦਾ ਵਿਆਜ਼ 2% ਤੋਂ ਵਧ ਕੇ 6% ਤੱਕ ਚਲਿਆ ਗਿਆ ਹੈ ਭਾਵ ਵਿਆਜ਼ ਵਧ ਕੇ ਤਿੰਨ ਗੁਣਾਂ ਹੋ ਗਿਆ ਹੈ l ਕਈ ਲੋਕਾਂ ਦੇ ਘਰਾਂ ਦੀ ਕਿਸ਼ਤ $600 ਪ੍ਰਤੀ ਹਫਤਾ ਵਧ ਗਈ ਹੈ l ਘਰ ਵੇਚਣ
ਫਰਕ
ਜਦੋਂ ਤੁਸੀਂ ਖੁਦ ਦੀ ਪੜਚੋਲ ਕਰਦੇ ਹੋ ਤਾਂ ਤੁਹਾਡੇ ਵਿੱਚ ਸੁਧਾਰ ਹੋਣ ਦੇ ਮੌਕੇ ਵਧ ਜਾਂਦੇ ਹਨ ਭਾਵ ਤੁਹਾਡਾ ਵਿਕਾਸ ਹੁੰਦਾ ਹੈ l ਵਿਗਿਆਨ ਵੀ ਇਸ ਦਾ ਸਮਰਥਕ ਹੈ l ਧਰਮ ਕਹਿੰਦਾ ਹੈ ਕਿ ਜੋ ਉਸ ਧਰਮ ਨੇ ਕਿਹਾ ਜਾਂ ਧਾਰਮਿਕ ਕਿਤਾਬਾਂ ਵਿੱਚ ਲਿਖਿਆ ਹੈ
ਸਚਾਈ
ਸਾਹ ਚੱਲਦੇ ਹੋਣਾ ਹੀ ਜਿਉਣ ਦੀ ਨਿਸ਼ਾਨੀ ਨਹੀਂ ਹੁੰਦੀ l ਜ਼ਮੀਰਾਂ ਦੇ ਜਾਗਦੇ ਹੋਣਾ ਜਿਉਣ ਦੀ ਨਿਸ਼ਾਨੀ ਹੁੰਦੀ ਹੈ l ਵੱਖਰੇ ਰਾਹਾਂ ਤੇ ਚੱਲਣ ਵਾਲਿਆਂ ਮਗਰ ਭੀੜ ਨਹੀਂ ਤੁਰਦੀ ਅਤੇ ਭੀੜ ਕਦੇ ਵੀ ਨਵੇਂ ਰਾਹਾਂ ਦੀ ਖੋਜ ਨਹੀਂ ਕਰਦੀ ਹੁੰਦੀ ਕਿਉਂਕਿ ਭੀੜ ਤਾਂ ਹਮੇਸ਼ਾਂ ਦੂਜਿਆਂ
ਕੁੱਝ ਸੋਚ ਕੇ
ਐਨੇ ਵੀ ਵੱਡੇ ਨਾ ਬਣੋ ਕਿ ਜਦੋਂ ਦੂਜੇ ਤੁਹਾਡੇ ਬਾਰੇ ਕੁੱਝ ਨਾਂਹ ਪੱਖੀ ਕਹਿ ਦੇਣ ਤਾਂ ਤੁਸੀਂ ਬਰਦਾਸ਼ਤ ਨਾ ਕਰ ਸਕੋ l ਆਪਣੇ ਆਪ ਨੂੰ ਸੁਪਰੀਮ ਕਹਾਉਣਾ ਜਾਂ ਸਮਝਣਾ ਜਿੰਨਾ ਸੌਖਾ ਹੁੰਦਾ ਹੈ ਸੁਪਰੀਮ ਬਣ ਕੇ ਰਹਿਣਾ ਓਨਾ ਹੀ ਔਖਾ ਹੁੰਦਾ ਹੈ l -ਅਵਤਾਰ ਤਰਕਸ਼ੀਲ
ਪੰਜਾਬੀ ਮਾਂ ਬੋਲੀ
ਪੰਜਾਬ ਭਾਵੇਂ ਛੱਡਿਆ, ਪੰਜਾਬੀ ਨਹੀਂ ਛੱਡੀ l ਗੱਡਿਆਂ ਨੂੰ ਛੱਡ ਕੇ, ਭਾਵੇਂ ਲੈ ਲਈ ਗੱਡੀ l ਕਈ ਕੁੱਝ ਦਿਲੋਂ ਕੱਢਿਆ, ਆਪਣੀ ਜ਼ੁਬਾਨ ਨਹੀਂ ਕੱਢੀ l ਅਵਤਾਰ ਭਾਸ਼ਾ ਹੋਰ ਸਿੱਖੀਆਂ, ਕੋਈ ਮਾਂ ਬੋਲੀ ਤੋਂ ਨਾ ਵੱਡੀ l ਖੁਰਦਪੁਰੀਏ ਨੂੰ ਹਮੇਸ਼ਾਂ ਰਹੂ ਯਾਦ, ਕਦੇ ਵੀ ਕਰੂਗਾ ਨਹੀਂ
ਬਣ ਸਮੇਂ ਦਾ ਹਾਣੀ
ਫੇਸਬੁੱਕ ਦਾ ਬਹੁਤ ਧੰਨਵਾਦੀ ਹਾਂ ਜਿਸ ਦੀ ਬਦੌਲਤ ਮੈਨੂੰ ਬਹੁਤ ਹੀ ਚੰਗੇ ਫੇਸਬੁੱਕ ਦੋਸਤ ਮਿਲੇ l ਜਗਰੂਪ ਸਿੰਘ (Jagrup Singh) ਜੀ ਵੀ ਉਨ੍ਹਾਂ ਪਿਆਰੇ ਦੋਸਤਾਂ ਵਿੱਚੋਂ ਇੱਕ ਹਨ l ਉਨ੍ਹਾਂ ਨੇ ਥੱਲੇ ਦਿੱਤੀ ਰਚਨਾ ਲਿਖ ਕੇ ਭੇਜੀ ਹੈ l ਆਪ ਜੀ ਨਾਲ ਸਾਂਝ ਪਾ ਕੇ
ਸੋਚ ਬਦਲਿਆ ਕਰ
ਮੋਮਬੱਤੀਆਂ, ਦੀਵਿਆਂ ਵਾਂਗ ਆਖਰ ਬੁੱਝ ਹੀ ਜਾਣਾ, ਜੀਵਨ ਹੋਰਾਂ ਦਾ ਰੌਸ਼ਨ ਕਰਨ ਲਈ ਬਲਿਆ ਕਰ l ਰੀਸ ਹੋਰਾਂ ਦੀ ਨਹੀਂ ਜੇ ਕਰ ਸਕਦਾ, ਤਰੱਕੀ ਕਰਦਿਆਂ ਨੂੰ ਦੇਖ ਨਾ ਜਲਿਆ ਕਰ l ਗ਼ੈਰਾਂ ਨੂੰ ਐਵੇਂ ਹਰ ਪਲ ਨਿੰਦੀ ਜਾਵੇਂ, ਚੰਗਾ ਕਰਨ ਲਈ ਨਾਲ ਰਲ ਚਲਿਆ ਕਰ
ਵਧੀਆ ਵਰਤਮਾਨ (Present)
ਜੇਕਰ ਤੁਹਾਨੂੰ ਕਿਸੇ ਦਾ ਵਰਤਮਾਨ ਚੰਗਾ ਲਗਦਾ ਹੈ ਤਾਂ ਇਸ ਵਿੱਚ ਬਹੁਤ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ l ਤੁਹਾਨੂੰ ਉਸ ਦੇ ਭੂਤਕਾਲ (Past) ਨੂੰ ਜਾਚਣ ਦੀ ਲੋੜ ਹੈ l ਉਸ ਦਾ ਵਰਤਮਾਨ ਉਸ ਦੇ ਭੂਤਕਾਲ ਵਿੱਚ ਕੀਤੇ ਫੈਸਲਿਆਂ ਕਰਕੇ ਹੀ ਵਧੀਆ ਹੁੰਦਾ ਹੈ l
ਤੁਹਾਡੀ ਪਰਿਭਾਸ਼ਾ
ਦੋ ਚੀਜ਼ਾਂ ਤੁਹਾਡੇ ਬਾਰੇ ਬਹੁਤ ਕੁੱਝ ਦੱਸਦੀਆਂ ਹਨ l ਉਹ ਹਨ ਸਬਰ ਜਦੋਂ ਤੁਹਾਡੇ ਕੋਲ ਕੁੱਝ ਨਹੀਂ ਹੁੰਦਾ ਅਤੇ ਦੂਜਿਆਂ ਪ੍ਰਤੀ ਤੁਹਾਡਾ ਵਰਤਾਓ ਜਦੋਂ ਤੁਹਾਡੇ ਕੋਲ ਸਭ ਕੁੱਝ ਹੁੰਦਾ ਹੈ l ਇਸੇ ਤਰਾਂ ਤੁਹਾਡੇ ਘਰ ਵਿੱਚ ਲੱਗੀਆਂ ਹੋਈਆਂ ਫੋਟੋਆਂ ਅਤੇ ਰੱਖੀਆਂ ਹੋਈਆਂ ਕਿਤਾਬਾਂ ਤੁਹਾਡੇ ਬਿਨਾਂ