ਇਹ ਜਰੂਰੀ ਨਹੀਂ ਕਿ ਬਹੁਤ ਪੜ੍ਹ ਲਿਖ ਕੇ ਇਨਸਾਨ ਅਕਲਮੰਦ ਬਣ ਜਾਵੇ l
ਇਹ ਵੀ ਜਰੂਰੀ ਨਹੀਂ ਕਿ ਅਨਪੜ੍ਹ ਵਿਅਕਤੀ ਮੂਰਖ (ਬੇ ਅਕਲਾ) ਹੋਵੇ l
ਦੁਨੀਆਂ ਤੇ ਹਰ ਵਿਅਕਤੀ ਵਿੱਚ ਵੱਖ ਵੱਖ ਗੁਣ ਅਤੇ ਵੱਖ ਵੱਖ ਔਗੁਣ ਹੁੰਦੇ ਹਨ l
ਸਾਨੂੰ ਕਦੇ ਵੀ ਦੂਜਿਆਂ ਨੂੰ ਅੰਡਰ ਐਸਟੀਮੇਟ (Under Estimate) ਨਹੀਂ ਕਰਨਾ ਚਾਹੀਦਾ l ਕਈ ਵਾਰ ਸਧਾਰਣ ਦਿਸ ਰਹੇ ਵਿਅਕਤੀ ਹੀ ਜਿੰਦਗੀ ਵਿੱਚ ਕਮਾਲ ਕਰ ਦਿੰਦੇ ਹਨ l
ਹਰ ਵਿਅਕਤੀ ਤੋਂ ਚੰਗੇ ਗੁਣ ਪ੍ਰਾਪਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਪਰ ਜਿਆਦਾ ਲੋਕ ਇਨਸਾਨਾਂ ਦੇ ਗੁਣਾਂ ਨੂੰ ਛੱਡ ਕੇ ਉਨ੍ਹਾਂ ਦੇ ਔਗੁਣਾਂ ਵੱਲ ਹੀ ਧਿਆਨ ਦਿੰਦੇ ਹਨ l
ਤੁਸੀਂ ਹਮੇਸ਼ਾਂ ਉਹ ਚੀਜ਼ਾਂ ਹੀ ਪ੍ਰਾਪਤ ਕਰਦੇ ਹੋ ਜਿਨਾਂ ਵੱਲ ਤੁਹਾਡਾ ਧਿਆਨ (Focus) ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147