Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

2104, 2026

ਗੋਰੇ ਦੀ ਤਸੱਲੀ

My Articles|

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜ਼ਿੰਦਗੀ ਵਿੱਚ ਮੈਂ ਬਹੁਤ ਕਾਰੋਬਾਰ ਕੀਤੇ ਅਤੇ ਬਹੁਤ ਕਾਰੋਬਾਰਾਂ ਦੀ ਮੈਨੇਜ਼ਮੈਂਟ ਕੀਤੀ l ਸਾਰੇ ਹੀ ਕਾਰੋਬਾਰਾਂ ਵਿੱਚ ਇੱਕ ਅਸੂਲ ਹੁੰਦਾ ਸੀ ਕਿ ਗਾਹਕ ਦੀ ਜੇ 100% ਤਸੱਲੀ ਹੋਵੇ ਤਾਂ ਹੀ ਪੈਸੇ ਲੈਣੇ ਹਨ l ਇਸੇ ਕਰਕੇ ਬਹੁਤੇ ਗੋਰੇ ਮੇਰੀਆਂ ਕੰਪਨੀਆਂ ਦਾ ਨਾਮ

1604, 2026

* ਸਵੇਰ ਸੁਨੇਹਾ *

My Quotes|

ਵਧੀਆ ਭਵਿੱਖ ਲਈ ਆਪਣੀਆਂ ਗਲਤੀਆਂ ਅਤੇ ਪਛਤਾਵਿਆਂ ਨੂੰ ਘੱਟ ਕਰਨ ਦੀ ਲੋੜ ਹੁੰਦੀ ਹੈ l ਗਲਤੀਆਂ ਮਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਅਤੇ ਪਛਤਾਵੇ ਮਾਨਸਿਕ ਰੋਗੀ ਕਰ ਦਿੰਦੇ ਹਨ l ਗਲਤੀਆਂ ਤੋਂ ਸਿੱਖ ਕੇ ਅੱਗੇ ਚੱਲਣ ਵਾਲਾ ਮਨੁੱਖ ਪਿੱਛੇ ਵੀ ਨਹੀਂ ਜਾਂਦਾ ਅਤੇ ਪਛਤਾਵਿਆਂ

1304, 2026

ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ

My Articles|

* ਇਸ਼ਾਰਿਆਂ ਨੂੰ ਸਮਝੋ * ਨਿਊਜ਼ੀਲੈਂਡ ਵਿੱਚ ਬਹੁਤ ਲੋਕ ਇਹ ਨਹੀਂ ਜਾਣ ਪਾਉਂਦੇ ਕਿ ਘਰ ਖਰੀਦਣ ਦਾ ਸਮਾਂ ਕਿਹੜਾ ਠੀਕ ਹੈ? ਕਦੋਂ ਪ੍ਰਾਪਰਟੀ ਉੱਤੇ ਜਾਵੇਗੀ ਜਾਂ ਥੱਲੇ? ਸ਼ਾਇਦ ਇਸ ਦਾ ਜਵਾਬ ਦੇਣਾ ਸਭ ਨੂੰ ਅਸੰਭਵ ਲੱਗੇ ਪਰ ਪ੍ਰਾਪਰਟੀ ਮਾਰਕੀਟ ਦੇ ਇਸ਼ਾਰਿਆਂ ਨੂੰ ਸਮਝ ਕੇ ਖੁਦ

1204, 2026

ਕੀ ਨਿਊਜ਼ੀਲੈਂਡ ਵਿੱਚ ਸਿਰਫ ਇੱਕ ਇਨਵੈਸਟਮੈਂਟ ਪ੍ਰਾਪਰਟੀ ਬੁਢਾਪਾ ਸੰਵਾਰ ਸਕਦੀ ਹੈ (ਕੇਸ ਸਟੱਡੀ)?

My Articles|

ਮੈਂ ਜਿਆਦਾ ਤੌਰ ਤੇ ਭਵਿੱਖ ਸੁਧਾਰਨ ਬਾਰੇ ਲਿਖਦਾ ਹਾਂ ਪਰ ਮੁਸ਼ਕਿਲ ਇਹ ਹੁੰਦੀ ਹੈ ਕਿ ਭਵਿੱਖ ਕਿਸੇ ਨੂੰ ਦਿਸਦਾ ਨਹੀਂ ਹੁੰਦਾ l ਇਸ ਬਾਰੇ ਸਿਰਫ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ l ਅੰਦਾਜ਼ਾ ਲਗਾਉਣ ਵਿੱਚ ਤੰਗੀ ਇਹ ਹੁੰਦੀ ਹੈ ਕਿ ਇਹ ਗਲਤ ਜਾਂ ਠੀਕ ਨਿੱਕਲ ਸਕਦਾ

204, 2026

ਕਾਮਯਾਬੀ ਲਈ ਕੀਮਤ ਅਦਾ ਕਰਨ ਦੀ ਲੋੜ

My Articles|

ਦੁਨੀਆਂ ਵਿੱਚ ਹਰ ਵਿਅਕਤੀ ਕਾਮਯਾਬੀ ਹਾਸਿਲ ਕਰਨੀ ਚਾਹੁੰਦਾ ਹੈ ਪਰ ਉਸ ਦੀ ਕੀਮਤ ਅਦਾ ਨਹੀਂ ਕਰਨੀ ਚਾਹੁੰਦਾ l ਇਸੇ ਕਾਰਣ ਕਾਮਯਾਬੀ ਉਸ ਤੋਂ ਦੂਰ ਭੱਜਦੀ ਹੈ l ਵੈਸੇ ਤਾਂ ਕਾਮਯਾਬੀ ਲੋਕ ਵੱਖ ਵੱਖ ਖੇਤਰਾਂ ਵਿੱਚ ਹਾਸਿਲ ਕਰਦੇ ਹਨ ਅਤੇ ਹਰ ਖੇਤਰ ਵਿੱਚ ਹੀ ਉਸ ਦੀ

2803, 2026

ਗੱਡੀਆਂ ਵਿੱਚ ਮੁਫ਼ਤ ਤੇਲ?

My Articles|

ਤੁਸੀਂ ਵੀ ਬੜੇ ਹੈਰਾਨ ਹੋਵੋਗੇ ਕਿ ਦੇਸ਼ ਵਿੱਚ ਮਹਿੰਗੇ ਤੇਲ ਦਾ ਰੌਲਾ ਪੈ ਰਿਹਾ ਹੈ ਅਤੇ ਮੈਂ ਮੁਫ਼ਤ ਤੇਲ ਦੀ ਗੱਲ ਕਰ ਰਿਹਾ ਹਾਂ l ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ l ਵੈਸੇ ਹੀ ਮੇਰੀਆਂ ਬਹੁਤੀਆਂ ਗੱਲਾਂ ਜਿਆਦਾ ਲੋਕਾਂ ਨਾਲੋਂ ਵੱਖਰੀਆਂ ਹੋਣ ਕਾਰਣ ਹੈਰਾਨੀ ਵਾਲੀਆਂ

2603, 2026

ਕੀ ਸਰਕਾਰਾਂ ਕੋਲ ਲੋਕਾਂ ਨੂੰ ਮਾਰਨ ਲਈ ਪੈਸਾ ਹੈ ਪਰ ਜਿਉਂਦੇ ਰੱਖਣ ਲਈ ਨਹੀਂ?

My Articles|

ਦੁਨੀਆਂ ਤੇ ਲੱਗੀ ਹੋਈ ਕਈ ਮੁਲਕਾਂ ਦੀ ਲੜਾਈ ਬਾਰੇ ਵੱਡੀ ਗਿਣਤੀ ਲੋਕ ਫਿਕਰਮੰਦ ਹਨ l ਬਹੁਤਿਆਂ ਦੇ ਪਰਿਵਾਰਿਕ ਜੀਅ, ਰਿਸ਼ਤੇਦਾਰ, ਦੋਸਤ ਮਿੱਤਰ ਇਨ੍ਹਾਂ ਮੁਲਕਾਂ ਵਿੱਚ ਵਸਦੇ ਹਨ l ਜਿਨ੍ਹਾਂ ਪਰਿਵਾਰਾਂ ਦੇ ਜੀਅ ਇਸ ਤਰਾਂ ਦੀਆਂ ਲੜਾਈਆਂ ਵਿੱਚ ਦੁਨੀਆਂ ਤੋਂ ਸਦਾ ਲਈ ਚਲੇ ਜਾਂਦੇ ਹਨ ਉਨ੍ਹਾਂ

1803, 2026

ਨਿਊਜ਼ੀਲੈਂਡ ਵਿੱਚ ਆਰਥਿਕ ਮੰਦੀ ਦਾ ਘਰਾਂ ਤੇ ਅਸਰ (ਤਜ਼ਰਬਾ ਆਪੋ ਆਪਣਾ)

My Articles|

ਜਦੋਂ ਸੰਨ 2008 ਤੋਂ ਦੁਨੀਆਂ ਪੱਧਰ ਦੀ ਆਰਥਿਕ ਮੰਦੀ (ਗਲੋਬਲ ਫਾਇਨੈਂਸ਼ਲ ਕਰਾਇਸਿਸ/Global Financial Crisis) ਸ਼ੁਰੂ ਹੋਈ ਤਾਂ ਇਸ ਦਾ ਅਸਰ ਨਿਊਜ਼ੀਲੈਂਡ ਤੇ ਵੀ ਹੋਇਆ ਅਤੇ ਕਈ ਕੁੱਝ ਨਵਾਂ ਸਿੱਖਣ ਨੂੰ ਮਿਲਿਆ l ਜਦੋਂ ਤੱਕ ਇਸ ਤਰਾਂ ਦੀਆਂ ਘਟਨਾਵਾਂ ਵਿੱਚੋਂ ਵਿਅਕਤੀ ਖੁਦ ਨਹੀਂ ਨਿਕਲਦਾ ਓਨਾ ਚਿਰ

1703, 2026

ਵਿਸ਼ਵਾਸ/ਭਰੋਸਾ

My Articles|

ਦੂਜਿਆਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ/ਭਰੋਸਾ ਪੈਦਾ ਕਰਨਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ l ਵਿਸ਼ਵਾਸ/ਭਰੋਸਾ ਕਾਇਮ ਕਰਨ ਲਈ ਵਿਅਕਤੀ ਦੀ ਇਮਾਨਦਾਰੀ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ l ਇਮਾਨਦਾਰੀ ਦੇ ਨਾਲ ਨਾਲ ਆਪਣੇ ਕੀਤੇ ਹੋਏ ਵਾਅਦੇ ਤੇ ਟਿਕੇ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ l ਇਹ

1003, 2026

ਨਿਊਜ਼ੀਲੈਂਡ ਵਿੱਚ ਖਾਲੀ ਘਰਾਂ ਦੀ ਸਮੱਸਿਆ

My Articles|

ਨਿਊਜ਼ੀਲੈਂਡ ਵਿੱਚ ਕਿਰਾਏ ਵਾਲੇ ਘਰਾਂ ਦੀ ਗਿਣਤੀ ਵਧਣ ਨਾਲ ਕਾਫੀ ਘਰਾਂ ਦੇ ਮਾਲਕਾਂ ਨੂੰ ਘਰ ਕਿਰਾਏ ਤੇ ਚਾੜਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ l ਕਈ ਘਰ ਤਾਂ ਕਈ ਕਈ ਮਹੀਨੇ ਖਾਲੀ ਰਹਿ ਰਹੇ ਹਨ l ਜਿੱਥੇ ਘਰਾਂ ਦੇ ਮਾਲਕਾਂ ਦੇ ਮਹਿੰਗਾਈ ਕਾਰਣ ਖਰਚੇ ਵਧੇ

903, 2026

ਜ਼ਿੰਮੇਵਾਰੀ, ਮੈਨੇਜ਼ਮੈਂਟ ਅਤੇ ਕੁਆਲਿਟੀ ਨਾਲ ਕਾਰੋਬਾਰ (ਬਿਜ਼ਨਸ) ਦੀ ਸ਼ੁਰੂਆਤ ਕਰਨ ਦੀ ਲੋੜ

My Articles|

ਨਿਊਜ਼ੀਲੈਂਡ ਵਿੱਚ ਬਹੁਤ ਸਾਰੇ ਬਿਜ਼ਨਸ ਹਰ ਸਾਲ ਫੇਲ੍ਹ ਹੁੰਦੇ ਹਨ ਜਿਸ ਦੇ ਕਈ ਕਾਰਣ ਹੁੰਦੇ ਹਨ l ਜੇ ਅੰਤਰਰਾਸ਼ਟਰੀ ਪੱਧਰ ਤੇ ਦੇਖੀਏ ਤਾਂ ਬਾਕੀ ਮੁਲਕਾਂ ਵਿੱਚ ਵੀ ਇਹੀ ਹਾਲ ਹੈ ਅਤੇ ਲੋਕ ਅਕਸਰ ਸਰਕਾਰਾਂ ਅਤੇ ਮਾੜੀ ਇਕੋਨੋਮੀ ਨੂੰ ਦੋਸ਼ ਦਿੰਦੇ ਆਮ ਦਿਖਾਈ ਦਿੰਦੇ ਹਨ l

803, 2026

ਆਰਥਿਕ ਸਮੱਸਿਆ ਕਿਉਂ?

My Articles|

ਅੱਜ ਦਾ ਦੌਰ ਜਿਸ ਨੂੰ ਇਨਫਰਮੇਸ਼ਨ ਏਜ਼ (Information age) ਕਹਿੰਦੇ ਹਾਂ ਜਿਸ ਵਿੱਚ ਇੰਡਸਟਰੀਅਲ ਏਜ਼ (Industrial Age) ਵਿੱਚ ਸਿੱਖੀਆਂ ਚੀਜ਼ਾਂ ਕੰਮ ਨਹੀਂ ਕਰਦੀਆਂ ਜਾਂ ਏਨਾ ਕੁ ਕੰਮ ਕਰਦੀਆਂ ਹਨ ਜਿਨ੍ਹਾਂ ਨਾਲ ਬਹੁਤ ਤੰਗੀ ਨਾਲ ਗੁਜ਼ਾਰਾ ਹੁੰਦਾ ਹੈ l ਇੰਡਸਟਰੀਅਲ ਏਜ਼ ਵਿੱਚ ਲੋਕ ਵੱਡੀ ਗਿਣਤੀ ਵਿੱਚ

703, 2026

ਬੋਲਣ ਵਿੱਚ ਮਿਠਾਸ

My Articles|

ਆਪਣੀ ਬੋਲਬਾਣੀ ਵਿੱਚ ਮਿਠਾਸ ਲਿਆਉਣ ਵਿੱਚ ਬਹੁਤ ਸਮਾਂ ਲਗਦਾ ਹੈ l ਇਹ ਰਾਤੋ ਰਾਤ ਦਾ ਕੰਮ ਨਹੀਂ ਹੈ l ਵਿਅਕਤੀ ਕੀ ਪੜ੍ਹਦਾ ਹੈ, ਕਿਸ ਤਰਾਂ ਦੇ ਵਿਅਕਤੀਆਂ ਨੂੰ ਮਿਲਦਾ ਹੈ ਅਤੇ ਕਿਸ ਤਰਾਂ ਦੇ ਪਰਿਵਾਰ ਵਿੱਚ ਰਹਿੰਦਾ ਹੈ, ਦਾ ਅਸਰ ਵਿਅਕਤੀ ਤੇ ਪੈਂਦਾ ਹੈ l

503, 2026

ਪੰਜਾਬੀ ਭਾਸ਼ਾ (ਮਾਂ ਬੋਲੀ) ਲਿਖਣ ਵਿੱਚ ਹੋ ਰਹੀਆਂ ਗਲਤੀਆਂ ਵਿੱਚ ਸੁਧਾਰ ਕਰਨ ਦੀ ਲੋੜ

My Articles|

ਮਾਂ ਬੋਲੀ ਭਾਵ ਬੱਚੇ ਦੇ ਜਨਮ ਵੇਲੇ ਜਿਹੜੀ ਬੋਲੀ ਉਸ ਦੀ ਮਾਂ ਬੋਲਦੀ ਹੁੰਦੀ ਹੈ ਉਸ ਨੂੰ ਮਾਂ ਬੋਲੀ ਕਹਿੰਦੇ ਹਾਂ l ਪੰਜਾਬ ਵਿੱਚ ਜਨਮ ਲੈਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਹੈ l ਭਾਵੇਂ ਕਿ ਪੰਜਾਬੀ ਬੋਲਣ ਵਾਲੇ ਲੋਕਾਂ ਵਿੱਚ

2602, 2026

ਪੰਜਾਬ ਦੀ ਯਾਦ

My Articles|

ਪੰਜਾਬ ਵਿੱਚ ਸਾਢੇ ਤਿੰਨ ਮਹੀਨੇ ਰਹਿ ਕੇ ਫਰਵਰੀ 2026 ਵਿੱਚ ਜਦੋਂ ਘਰੋਂ ਤੁਰਨ ਲੱਗੇ ਤਾਂ ਕਾਫੀ ਉਦਾਸੀ ਦਾ ਮਹੌਲ ਸੀ l ਉਦਾਸੀ ਹੋਣੀ ਵੀ ਸੀ ਜਦੋਂ ਆਪਣਿਆਂ ਦਾ ਮੋਹ ਪੰਜਾਬ ਵਿੱਚ ਬਹੁਤ ਜਿਆਦਾ ਮਿਲਿਆ ਹੋਵੇ l ਪੰਜਾਬ ਵਿੱਚ ਵਸਦੇ ਅਤੇ ਵੱਖ ਵੱਖ ਮੁਲਕਾਂ ਤੋਂ ਆਏ

2302, 2026

ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ (ਕਿਤਾਬ ਦੀ ਫੀਡਬੈਕ)

My Articles|

ਪੰਜਾਬ ਫੇਰੀ ਦੌਰਾਨ ਮੈਂ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਗਿਆ ਹੋਇਆ ਸੀ l ਉੱਥੇ ਕੁੱਝ ਪਰਿਵਾਰਾਂ ਨੇ ਮੇਰੇ ਪਾਸੋਂ ਪੜ੍ਹਨ ਲਈ ਕਿਤਾਬਾਂ ਲਈਆਂ l ਇੱਕ ਘਰ ਵਿੱਚ ਵਿਆਹ ਸੀ ਉੱਥੇ ਵੀ ਇਹ ਕਿਤਾਬਾਂ ਪਈਆਂ ਸਨ l ਵਿਆਹ ਤੇ ਆਏ ਇੱਕ 14 ਕੁ ਸਾਲ ਦੇ ਮੁੰਡੇ ਨੇ

2102, 2026

* ਦੁੱਖ *

My Quotes|

ਜੇ ਤੁਹਾਨੂੰ ਕੋਈ ਦੁੱਖ ਹੈ ਤਾਂ ਉਹ ਤੁਹਾਡੀ ਮਾੜੀ ਕਿਸਮਤ ਕਰਕੇ ਨਹੀਂ ਹੈ l ਦੁੱਖ ਹੋਣ ਦਾ ਕੋਈ ਕਾਰਣ ਹੁੰਦਾ ਹੈ l ਕਾਰਣ ਲੱਭ ਕੇ ਕਾਰਣ ਦੂਰ ਕਰ ਦਿਓ ਤਾਂ ਦੁੱਖ ਆਪ ਹੀ ਠੀਕ ਹੋ ਜਾਵੇਗਾ l ਕਾਰਣ ਲੱਭਣ ਲਈ ਕੀ, ਕਿਉਂ, ਕਿੱਦਾਂ, ਕਿਵੇਂ ਅਤੇ

2002, 2026

ਮਾੜੀ ਕਿਸਮਤ ਜਾਂ ਪੂਅਰ ਮੈਨੇਜਮੈਂਟ?

My Articles|

ਨਿਊਜ਼ੀਲੈਂਡ ਬਹੁਤ ਸੁੰਦਰ ਦੇਸ਼ ਹੈ ਜਿਸ ਦੀ ਅਬਾਦੀ 52 ਲੱਖ ਦੇ ਆਸ ਪਾਸ ਰਹਿੰਦੀ ਹੈ l ਚਾਰੇ ਪਾਸਿਓਂ ਸਮੁੰਦਰਾਂ ਨਾਲ ਘਿਰਿਆ, ਹਰੇ ਦਰੱਖਤਾਂ, ਘਾਹ, ਉੱਚੀਆਂ ਉੱਚੀਆਂ ਪਹਾੜ੍ਹੀਆਂ ਵਾਲਾ, ਸੁੰਦਰ ਝੀਲਾਂ ਵਾਲਾ, ਸੁੰਦਰ ਝਰਨਿਆਂ ਵਾਲਾ ਅਤੇ ਪ੍ਰਦੂਸ਼ਣ ਰਹਿਤ ਇਹ ਸ਼ਾਂਤ ਦੇਸ਼ ਧਰਤੀ ਤੇ ਹੀ ਸਵਰਗ ਹੈ

1902, 2026

* ਭੁੱਲ *

My Quotes|

ਦੂਜਿਆਂ ਦੀ ਮੱਦਦ ਕਰਨਾ, ਲੋੜ ਵੇਲੇ ਉਨ੍ਹਾਂ ਦੇ ਕੰਮ ਆਉਣਾ ਜਾਂ ਉਨ੍ਹਾਂ ਨੂੰ ਮੁਸੀਬਤ ਵਿੱਚੋਂ ਕੱਢਣਾ ਚੰਗੀ ਗੱਲ ਹੈ l ਇਹ ਚੰਗੇ ਇਨਸਾਨ ਹੋਣ ਦੀ ਨਿਸ਼ਾਨੀ ਹੈ l ਇਸ ਤੋਂ ਤੁਸੀਂ ਤੇ ਤੁਹਾਡਾ ਪਰਿਵਾਰ ਪਰਖਿਆ ਜਾਂਦਾ ਹੈ l ਇਸ ਬਦਲੇ ਦੂਜਿਆਂ ਤੋਂ ਇਹੀ ਆਸ ਨਹੀਂ

1802, 2026

ਲਾਈਕ, ਕਮੈਂਟ ਅਤੇ ਸ਼ੇਅਰ ਦੀ ਅਹਿਮੀਅਤ

My Articles|

ਮੈਂ ਆਪਣਾ ਸਮਾਂ ਕੱਢ ਕੇ ਬਿਨਾਂ ਕਿਸੇ ਫਾਇਦੇ ਤੋਂ ਲਿਖਦਾ ਹਾਂ ਅਤੇ ਕਦੇ ਵੀ ਫੇਸਬੁੱਕ ਜਾਂ ਆਪਣੀਆਂ ਲਿਖਤਾਂ ਤੋਂ ਕਮਾਈ ਕਰਨ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਮੈਨੂੰ ਇਸ ਕਮਾਈ ਦੀ ਜ਼ਰੂਰਤ ਹੈ l ਇਸ ਕਰਕੇ ਕਮਾਈ ਕਰਨ ਲਈ ਮੈਨੂੰ ਲਾਈਕ, ਕਮੈਂਟ ਅਤੇ ਸ਼ੇਅਰ ਦੀ

Go to Top