COMMUNITY WORK
ਸਮਾਜਕ ਕੰਮਾਂ ਦਾ ਵੇਰਵਾ
ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਅੰਧ ਵਿਸ਼ਵਾਸ ਤੋਂ ਜਾਗਰੂਕ ਕਰਨ ਹਿਤ ਲੱਖਾਂ ਰੁਪਏ ਦਾ ਸਾਹਿਤ ਮੁਫਤ ਵੰਡਣ ਦਾ ਸ਼ਲਾਘਾਯੋਗ ਫੈਸਲਾ
ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋ ਕੇ ਅਪਣੀ ਇਕਮੁੱਠਤਾ ਜਾਹਰ ਕਰਨ ਲਈ “ਤਰਕਸ਼ੀਲ ਕਾਫਲੇ” ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਇਸ ਵਿਸ਼ੇਸ਼ ਮੁਹਿੰਮ ਵਿੱਚ ਹਿੱਸਾ ਪਾਉਣ ਲਈ ਵਰਕਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸੇ ਦੌਰਾਨ ਇੰਗਲੈਂਡ ਵਾਲੇ ਤਰਕਸ਼ੀਲ ਸਾਥੀਆਂ ਭਗਵੰਤ ਸਿੰਘ, ਅਵਤਾਰ ਤਾਰੀ ਤੇ ਕਮਲ ਵਰਗੇ ਸੂਝਵਾਨ ਤਰਕਸ਼ੀਲਾਂ ਦੇ ਸੁਝਾਅ, ਮਦਦ ਤੇ ਹੱਲਾਸ਼ੇਰੀ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਕੋਈ ਪੰਜ ਤੋਂ ਛੇ ਕੁ ਲੱਖ ਦਾ ਵਿਗਿਆਨਕ ਵਿਚਾਰਧਾਰਾ ਨਾਲ਼ ਸਬੰਧਿਤ ਅੰਧ ਵਿਸ਼ਵਾਸ ਤੇ ਵਹਿਮਾਂ ਭਰਮਾਂ ਤੋਂ ਮੁਕਤੀ ਨੂੰ ਪਰਨਾਇਆ ਤਰਕਸ਼ੀਲ ਸਾਹਿਤ, 12 ਤੇ 13 ਦਸੰਬਰ ਦੇ ਕਾਫਲੇ ਦੇ ਨਾਲ ਨਾਲ, ਸੰਘਰਸ਼ਸ਼ੀਲ ਕਿਸਾਨ,ਮਜ਼ਦੂਰ ਤੇ ਹੋਰ ਹਮਾਇਤੀ ਲੋਕਾਂ ਵਿੱਚ ਬਿਲਕੁਲ ਮੁਫਤ ਵੰਡਿਆ ਜਾਵੇਗਾ।
ਇਸ ਫੈਸਲੇ ਨੇ ਤਰਕਸ਼ੀਲ ਕਾਫਲਾ ਮੁਹਿੰਮ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੈ।
ਸੂਚਨਾ ਵਲੋਂ : ਤਰਲੋਚਨ ਸਿੰਘ ਸਮਰਾਲਾ
ਵਾਸਤੇ ਸਮੂਹ ਤਰਕਸ਼ੀਲ ਕਾਮੇ, ਹਮਦਰਦ ਤੇ ਸੰਘਰਸ਼ੀ ਕਿਸਾਨ

ਪਿੰਡ ਦਿਹਾਣਾ ਅਤੇ ਠੱਕਰਵਾਲ ਦੇ ਵਾਸੀਆਂ ਵਲੋਂ ਕਿਸਾਨਾਂ ਲਈ ਲੰਗਰ
ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਜਿਥੇ ਪੰਜਾਬ ਦੇ ਕਿਸਾਨ ਦੂਜੇ ਸੂਬਿਆਂ ਦੇ ਕਿਸਾਨਾਂ ਨਾਲ ਦਿੱਲੀ ਵਿੱਚ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਡਟੇ ਹੋਏ ਹਨ ਉਥੇ ਹੀ ਪੰਜਾਬ ਵਿੱਚ ਰਹਿੰਦੇ ਪਰਿਵਾਰ ਉਨ੍ਹਾਂ ਦੇ ਪਰਿਵਾਰਾਂ ਅਤੇ ਖੇਤਾਂ ਦੀ ਦੇਖਭਾਲ ਦੀ ਜਿੰਮੇਵਾਰੀ ਨਿਭਾ ਰਹੇ ਹਨ l ਖੇਤੀ ਦੀ ਦੇਖਭਾਲ ਦੀ ਜਿੰਮੇਵਾਰੀ ਦੇ ਨਾਲ ਨਾਲ ਮੋਰਚੇ ਤੇ ਦਿੱਲੀ ਵਿੱਚ ਡਟੇ ਕਿਸਾਨਾਂ ਵਾਸਤੇ ਰਾਸ਼ਣ ਅਤੇ ਹੋਰ ਜਰੂਰਤ ਵਾਲੀਆਂ ਚੀਜ਼ਾਂ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ l
ਬੀਤੇ ਕੱਲ੍ਹ ਪਿੰਡ ਦਿਹਾਣਾ ਅਤੇ ਠੱਕਰਵਾਲ ਜਿਲ੍ਹਾ ਹੁਸ਼ਿਆਰਪੁਰ ਦੇ ਵਸਨੀਕਾਂ ਵਲੋਂ ਦੋ ਟਰਾਲੀਆਂ ਰਾਸ਼ਣ ਦੀਆਂ ਭਰ ਕੇ ਦਿੱਲੀ ਮੋਰਚੇ ਤੇ ਡਟੇ ਕਿਸਾਨਾਂ ਵਾਸਤੇ ਰਵਾਨਾ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਲ 25 ਤੋਂ ਵੱਧ ਨੌਜਵਾਨ ਵੀ ਸੇਵਾ ਵਾਸਤੇ ਗਏ l
ਇਸ ਤਰਾਂ ਪਿੰਡਾਂ ਤੋਂ ਗਏ ਸਹਿਯੋਗ ਨਾਲ ਜਿਥੇ ਮੋਰਚੇ ਤੇ ਡਟੇ ਕਿਸਾਨਾਂ ਦੇ ਢਿੱਡ ਦੀ ਭੁੱਖ ਦੂਰ ਹੁੰਦੀ ਹੈ ਅਤੇ ਹੌਂਸਲਾ ਵਧਦਾ ਹੈ ਉਥੇ ਹੀ ਇੱਕ ਹੋਰ ਭੁੱਖ ਦੂਰ ਹੁੰਦੀ ਹੈ ਕਿ ਸਾਨੂੰ ਇਸ ਰਵਾਇਤ ਵਿੱਚੋਂ ਆਪਣਾ ਪੁਰਾਣਾ ਪੰਜਾਬ ਦੇਖਣ ਨੂੰ ਮਿਲਿਆ ਹੈ ਜਿਸ ਵਿੱਚ ਅਸੀਂ ਇੱਕ ਦੂਜੇ ਦਾ ਬਹੁਤ ਸਹਿਯੋਗ ਕਰਦੇ ਸੀ l ਸ਼ਹਿਰੀ ਵਸੋਂ ਵਧਣ ਕਰਕੇ ਲਗਦਾ ਸੀ ਕਿ ਇਸ ਸਹਿਯੋਗ ਵਿੱਚ ਕਮੀ ਆਈ ਹੈ ਪਰ ਇਸ ਅੰਦੋਲਨ ਵਿੱਚ ਸਾਰੇ ਪੰਜਾਬੀਆਂ ਨੇ ਸਾਬਤ ਕਰ ਦਿੱਤਾ ਕਿ ਸਹਿਯੋਗ ਕਰਨ ਦੀ ਰਵਾਇਤ ਅੱਜ ਵੀ ਪਹਿਲਾਂ ਵਾਂਗ ਹੀ ਕਾਇਮ ਹੈ l
ਪਿੰਡ ਦਿਹਾਣਾ ਵਿੱਚ ਮੇਰੇ ਸੌਹਰੇ ਹਨ ਅਤੇ ਪੰਜਾਬ ਫੇਰੀ ਦੌਰਾਨ ਅਕਸਰ ਮੈਂ ਉਥੇ ਜਾਂਦਾ ਰਹਿੰਦਾ ਹਾਂ l ਉਥੇ ਦੇ ਵਾਸੀਆਂ ਦੇ ਆਪਸੀ ਮਿਲਵਰਤਣ ਤੋਂ ਹਮੇਸ਼ਾਂ ਪ੍ਰਭਾਵਤ ਹੋਇਆ ਹੈ l ਕਈ ਕਈ ਪਰਿਵਾਰ ਇਕੱਠੇ ਹੋ ਕੇ ਖਾਣਾ ਬਣਾਉਂਦੇ ਅਤੇ ਖਾਂਦੇ ਹਨ l
ਮੇਰੇ ਵਲੋਂ ਸਾਰੇ ਪੰਜਾਬੀਆਂ ਨੂੰ ਸ਼ੁਭ ਇੱਛਾਵਾਂ ਕਿ ਉਨ੍ਹਾਂ ਦਾ ਪਿਆਰ ਆਪਸ ਵਿੱਚ ਹਮੇਸ਼ਾਂ ਇਸੇ ਤਰਾਂ ਬਣਿਆ ਰਹੇ ਅਤੇ ਲੋੜ ਪੈਣ ਤੇ ਹਮੇਸ਼ਾਂ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਰਹਿਣ ਅਤੇ ਅਸੀਂ ਪੰਜਾਬੀ ਹੋਣ ਦਾ ਮਾਣ ਕਰਦੇ ਰਹੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
006421392147




























