ਵਿਗਿਆਨ ਹਮੇਸ਼ਾਂ ਆਪਣੀਆਂ ਨਵੀਆਂ ਖੋਜਾਂ ਨਾਲ ਚਮਤਕਾਰ ਕਰਦਾ ਹੈ l ਵਿਗਿਆਨ ਦੇ ਕੀਤੇ ਹੋਏ ਚਮਤਕਾਰ ਦੁਨੀਆਂ ਦੇ ਹਰ ਵਿਅਕਤੀ ਨੂੰ ਦਿਸਦੇ ਹਨ ਅਤੇ ਹਰ ਵਿਅਕਤੀ ਉਨ੍ਹਾਂ ਦਾ ਲਾਹਾ ਲੈਂਦਾ ਹੈ l ਇਨ੍ਹਾਂ ਖੋਜਾਂ ਦਾ ਲਾਹਾ ਧਾਰਮਿਕ ਵਿਅਕਤੀ ਵੀ ਲੈਂਦੇ ਹਨ ਭਾਵੇਂ ਕਿ ਉਹ ਇਸ ਬਦਲੇ ਧੰਨਵਾਦ ਕਿਸੇ ਵਿਗਿਆਨੀ ਦਾ ਨਹੀਂ ਕਰਦੇ ਸਗੋਂ ਰੱਬ ਦਾ ਕਰਦੇ ਹਨ l ਧਾਰਮਿਕ ਲੋਕ ਇਹ ਵੀ ਭੁੱਲ ਜਾਂਦੇ ਹਨ ਕਿ ਵਿਗਿਆਨੀ ਖੋਜਾਂ ਕਰਦੇ ਕਰਦੇ ਕਈ ਵਾਰ ਆਪਣੀ ਜਾਨ ਵੀ ਗੁਆ ਦਿੰਦੇ ਹਨ l
ਭਗਵਾਨ ਦੁਆਰਾ ਕੀਤੇ ਚਮਤਕਾਰਾਂ ਦੀਆਂ ਕਹਾਣੀਆਂ ਸਿਰਫ ਉਸ ਵਿੱਚ ਯਕੀਨ ਕਰਨ ਵਾਲਿਆਂ ਨੂੰ ਹੀ ਸੱਚੀਆਂ ਲਗਦੀਆਂ ਹਨ l ਉਹ ਵੀ ਸਿਰਫ ਉਸ ਧਰਮ ਦੇ ਲੋਕਾਂ ਨੂੰ ਸੱਚੀਆਂ ਲਗਦੀਆਂ ਹਨ ਜਿਹੜੇ ਉਸ ਧਰਮ ਵਿੱਚ ਯਕੀਨ ਕਰਦੇ ਹਨ l ਭਗਵਾਨ ਦੁਆਰਾ ਕੀਤੇ ਚਮਤਕਾਰ ਨਾਸਤਿਕਾਂ ਨੂੰ ਦਿਖਾਈ ਨਹੀਂ ਦਿੰਦੇ l
ਵਿਗਿਆਨ ਅਤੇ ਭਗਵਾਨਾਂ ਦੇ ਚਮਤਕਾਰਾਂ ਵਿੱਚ ਇਹ ਬਹੁਤ ਵੱਡਾ ਫਰਕ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147