ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |
-ਤਰਨਦੀਪ ਬਿਲਾਸਪੁਰ
ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ
-ਆਪਣੇ ਤਜਰਬੇ ਤੇ ਅਧਾਰਤ ਔਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਅਬਾਦੀ ਜਿਆਦਾ ਹੈ l ਘਰਾਂ ਦੇ ਖੇਤਰ ਵਿੱਚ ਨਵੰਬਰ 2021 ਤੋਂ ਲੈ ਕੇ ਹੁਣ ਤੱਕ ਕੀਮਤਾਂ ਡਿਗਣ ਦਾ ਬਹੁਤ ਰੌਲਾ ਪਿਆ l ਇਸ ਰੌਲੇ ਤੋਂ ਡਰਦੇ ਕਈ ਲੋਕਾਂ
ਤਨ ਦੇ ਨਾਲ ਮਨ ਦੇ ਰੋਗਾਂ ਨੂੰ ਪਛਾਨਣ ਤੇ ਇਲਾਜ ਦੀ ਲੋੜ
-ਆਪਣੇ ਤਜਰਬੇ ਅਨੁਸਾਰ ਦੁਨੀਆਂ ਪੱਧਰ ਤੇ ਜਿੱਥੇ ਤਨ ਦੇ ਰੋਗ ਲਗਾਤਾਰ ਵਧ ਰਹੇ ਹਨ ਉਥੇ ਹੀ ਮਨ ਦੇ ਰੋਗ ਲਗਾਤਾਰ ਵਧ ਰਹੇ ਹਨ l ਤਨ ਦੇ ਰੋਗਾਂ ਦਾ ਸਬੰਧ ਜਿਆਦਾਤਰ ਆਪਣੇ ਖਾਣ ਪੀਣ ਅਤੇ ਕਸਰਤ ਨਾਲ ਹੁੰਦਾ ਹੈ l ਬਹੁਤ ਥੋੜ੍ਹੇ ਤਨ ਦੇ ਰੋਗਾਂ ਦਾ
ਵੱਖਰੀ ਪਰਖ
ਭਾਰਤ ਵਿੱਚ ਜਿਆਦਾ ਲੋਕ ਧਰਮ, ਜਾਤ, ਗੋਤ ਜਾਂ ਇਲਾਕਾ ਪਰਖਦੇ ਹਨ ਪਰ ਵਿਦੇਸ਼ਾਂ ਵਿੱਚ ਵਿਅਕਤੀ ਦੀ ਪੜ੍ਹਾਈ, ਬੁੱਧੀ, ਤਜਰਬਾ ਅਤੇ ਕੁੱਝ ਕਰ ਦੇਣ ਦੀ ਚਾਹਤ (Motivation) ਪਰਖੀ ਜਾਂਦੀ ਹੈ l ਸ਼ਾਇਦ ਇਸੇ ਕਰਕੇ ਵਿਦੇਸ਼ੀ ਲੋਕ ਵੱਧ ਕਾਮਯਾਬ ਹਨ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ
ਸ਼ਰਧਾ
ਸ਼ਰਧਾ ਕਾਰਣ ਵਿਅਕਤੀ ਠਗਿਆ ਜਾਂਦਾ ਹੈ ਅਤੇ ਗਿਆਨ ਉਸ ਨੂੰ ਦੱਸ ਦਿੰਦਾ ਹੈ ਕਿ ਤੈਨੂੰ ਕੌਣ ਠਗ ਰਿਹਾ ਹੈ? ਵਧੀਆ ਜ਼ਿੰਦਗੀ ਜਿਉਣ ਲਈ ਗਿਆਨ ਦੀ ਲੋੜ ਹੁੰਦੀ ਹੈ ਸ਼ਰਧਾ ਦੀ ਨਹੀਂ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਫਰਕ
ਪੜ੍ਹਾਈ ਸਕੂਲਾਂ ਵਿੱਚੋਂ ਪ੍ਰਾਪਤ ਹੁੰਦੀ ਹੈ l ਅਕਲ ਠੋਕਰਾਂ ਅਤੇ ਤਜ਼ਰਬਿਆਂ ਵਿੱਚੋਂ ਪ੍ਰਾਪਤ ਹੁੰਦੀ ਹੈ l ਇਸੇ ਕਰਕੇ ਬਹੁਤ ਵਾਰ ਠੋਕਰਾਂ ਅਤੇ ਤਜ਼ਰਬਿਆਂ ਵਿੱਚੋਂ ਨਿਕਲੇ ਇਨਸਾਨ ਪੜ੍ਹੇ ਲਿਖਿਆਂ ਤੋਂ ਅੱਗੇ ਨਿੱਕਲ ਜਾਂਦੇ ਹਨ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਮਾਪਿਆਂ ਦੀ ਸਵਰਗ ਵਿੱਚ ਸੇਵਾ
-ਵਿਅੰਗ ਸਰਾਧ ਤਾਂ ਹਰ ਸਾਲ ਹੀ ਆਉਂਦੇ ਨੇ, ਐਤਕੀਂ ਵੀ ਉਸੇ ਤਰਾਂ ਹੀ ਆਉਣਗੇ l ਜਿਹੜੇ ਮਾਂ ਪਿਓ ਨੂੰ ਰੋਟੀ ਨਾ ਪੁੱਛਦੇ ਸੀ, ਉਹੋ ਵਿਹਲੜਾਂ ਤਾਈਂ ਖੀਰ ਖਵਾਉਣਗੇ l ਜਿਉਂਦਿਆਂ ਦੇ ਨਾ ਪਾਟੇ ਲੱਤੜੇ ਦੇਖੇ ਸੀ, ਯਾਦ ਵਿੱਚ ਪੁਜਾਰੀਆਂ ਦੇ ਚੋਗੇ ਪਵਾਉਣਗੇ l ਬਦਲੇ ਵਿੱਚ
ਨਿਊਜ਼ੀਲੈਂਡ ਵਿੱਚ ਲੋਕ ਘਰਾਂ ਵਿੱਚ ਰੱਖਣੇ ਹਨ ਜਾਂ ਬੇਘਰ ਕਰਨੇ ਹਨ?
-ਕੀ ਤੁਹਾਡੀਆਂ ਵੋਟਾਂ ਕਰਨਗੀਆਂ ਫੈਸਲਾ? *ਆਪਣੇ ਨਜ਼ਰੀਏ ਤੋਂ ਲੇਬਰ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੁੱਝ ਅਜਿਹੀਆਂ ਪਾਲਸੀਆਂ ਲਿਆਂਦੀਆਂ ਜਿਨ੍ਹਾਂ ਦੇ ਲਿਆਉਣ ਨਾਲ ਛੋਟੇ ਕਾਰੋਬਾਰੀਆਂ ਦਾ ਕਾਫੀ ਨੁਕਸਾਨ ਹੋਇਆ ਅਤੇ ਆਮ ਲੋਕਾਂ ਦੀ ਜਿੰਦਗੀ ਵੀ ਬਹੁਤ ਔਖੀ ਹੋਈ l ਨਿਊਜ਼ੀਲੈਂਡ ਵਿੱਚ ਲੋਕਾਂ ਨੇ ਬਹੁਤ ਸਾਰਾ ਪੈਸਾ
ਤਕਲੀਫ
ਕਦੇ ਕਦੇ ਸਾਨੂੰ ਦੁੱਖਾਂ ਮਾਰਿਆ, ਹਰ ਰੋਜ਼ ਹੀ ਝੱਲੀਆਂ ਭੁੱਖਾਂ ਮਾਰਿਆ l ਲੋਕਾਂ ਨੇ ਬਿਲਕੁਲ ਕਸਰ ਨਾ ਛੱਡੀ, ਥਾਂ ਥਾਂ ਵੱਢ਼ੇ ਹੋਏ ਰੁੱਖਾਂ ਮਾਰਿਆ l ਧੀ ਛੱਡ ਪੁੱਤ ਜਮਾਉਣ ਦੀ ਖਾਤਰ, ਵੱਢੀਆਂ ਹੋਈਆਂ ਕੁੱਖਾਂ ਮਾਰਿਆ l ਆਪ ਤਾਂ ਕਿਸੇ ਦੇ ਨਾਲ ਨਾ ਲੜੇ, ਗੁਆਂਢੀਆਂ ਦੀਆਂ
ਜਿੰਦਗੀ
ਜਿੰਦਗੀ ਵਿੱਚ ਹਰ ਰੋਜ਼ ਕੁੱਝ ਚੰਗਾ ਨਹੀਂ ਮਿਲਦਾ ਪਰ ਅਸਲੀ ਜਿੰਦਗੀ ਉਹ ਹੀ ਜਿਉਂਦਾ ਹੈ ਜੋ ਮਾੜੇ ਦਿਨ ਵਿੱਚੋਂ ਵੀ ਕੁੱਝ ਚੰਗਾ ਲੱਭ ਲੈਂਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)
ਉੱਚਾ ਸਿਰ
ਕਿਤਾਬਾਂ ਬਹੁਤ ਪੜ੍ਹੀਆਂ, ਗ੍ਰੰਥਾਂ ਨੂੰ ਵੀ ਪੜ੍ਹਾਗਾਂ l ਰੱਟੇ ਤਾਂ ਮੈਥੋਂ ਨਹੀਂ ਲੱਗਣੇ, ਅਰਥਾਂ ਨੂੰ ਮਨ'ਚ ਵਸਾਵਾਂਗਾ l ਪੜ੍ਹ ਪੜ੍ਹ ਗੱਡੇ ਨਾ ਲੱਦੂੰ, ਸਮਝ ਕੇ ਹੋਰਾਂ ਤਾਈਂ ਪਹੁੰਚਾਵਾਂਗਾ l ਮਨੁੱਖਤਾ ਦੀ ਜਾਤ ਸਾਰੀ ਇੱਕ ਲੱਗੂ, ਸਾਂਝੀਵਾਲਤਾ ਨੂੰ ਦਿਲੋਂ ਅਪਣਾਵਾਂਗਾ l ਦੂਜਿਆਂ ਨੂੰ ਉੱਚਾ ਨੀਵਾਂ ਕਹਿ,
ਅੰਧਵਿਸ਼ਵਾਸੀ
ਅੰਧਵਿਸ਼ਵਾਸੀਆਂ ਨੂੰ ਸਬੂਤ ਦੀ ਲੋੜ ਨਹੀਂ ਹੁੰਦੀ l ਜੇ ਉਹ ਸਬੂਤ ਦੇਖਣ ਲੱਗ ਪੈਣ ਤਾਂ ਉਹ ਅੰਧਵਿਸ਼ਵਾਸੀ ਨਹੀਂ ਰਹਿੰਦੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਤੁਹਾਡਾ ਭਵਿੱਖ
ਤੁਹਾਡਾ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੈ ਜੋ ਤੁਸੀਂ ਅੱਜ ਕਰ ਰਹੇ ਹੋ? ਅੱਜ ਦੇ ਫੈਸਲੇ ਤੁਹਾਡਾ ਭਵਿੱਖ ਬਦਲ ਦੇਣਗੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਸ਼ਰਧਾ
ਸ਼ਰਧਾ ਦਿਮਾਗ ਬੰਦ ਕਰ ਦਿੰਦੀ ਹੈ ਅਤੇ ਤਰਕਸ਼ੀਲਤਾ ਸ਼ਰਧਾ ਬੰਦ ਕਰ ਦਿੰਦੀ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 06421392147
ਰੱਬ ਤੰਦਰੁਸਤ
ਜੇ ਰੱਬ ਤੰਦਰੁਸਤੀ ਦੀਆਂ ਅਰਦਾਸਾਂ ਸੁਣਦਾ ਹੁੰਦਾ ਤਾਂ ਹਸਪਤਾਲ ਖਾਲੀ ਹੋ ਜਾਂਦੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਘੱਟ ਪੜ੍ਹ ਸਕਣਾ
ਘੱਟ ਪੜ੍ਹ ਸਕਣਾ ਤੁਹਾਡੀ ਮਜ਼ਬੂਰੀ ਹੋ ਸਕਦੀ ਹੈ ਪਰ ਵੱਧ ਪੜ੍ਹੇ ਲਿਖਿਆਂ ਤੋਂ ਪਿੱਛੇ ਰਹਿਣਾ ਮਜ਼ਬੂਰੀ ਨਹੀਂ ਹੁੰਦੀ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਵਿਚਾਰ
ਉਹ ਵਿਚਾਰ ਕਾਹਦੇ ਵਿਚਾਰ ਹਨ ਜਿਹੜੇ ਸੋਚਣ ਲਈ ਮਜ਼ਬੂਰ ਨਾ ਕਰਨ? ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਹਰ ਰੋਜ਼ ਪੜ੍ਹ ਕੇ ਵੀ ਸਮਝ ਨਾ ਆਉਣ? ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਸਮਝ ਕੇ ਵੀ ਜ਼ਿੰਦਗੀ ਵਿੱਚ ਨਾ ਅਪਣਾਏ ਜਾਣ? ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ
ਸਿੱਖਿਆ
ਬੱਚਿਆਂ ਨੂੰ ਵੱਧ ਪੜ੍ਹਾਈ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਉਨ੍ਹਾਂ ਨੂੰ ਹਰ ਮਸਲੇ ਬਾਰੇ ਕੀ, ਕਿਉਂ, ਕਿੱਦਾਂ, ਕਿਵੇਂ, ਕਿਸ ਨੇ ਅਤੇ ਕਿੱਥੇ ਬਾਰੇ ਸੋਚਣਾ ਨਹੀਂ ਸਿਖਾਉਂਦੇ l ਪੜ੍ਹਾਈ ਦਾ ਮੁੱਖ ਮਕਸਦ ਆਪਣੇ ਨਾਲ ਹੁੰਦੀ ਲੁੱਟ ਬਾਰੇ ਜਾਣੂ ਹੋਣਾ ਹੁੰਦਾ ਹੈ ਜਾਂ ਆਪਣੇ ਨਾਲ ਹੋ
ਸਫਲਤਾ/ਜਿੱਤ
ਹਿੰਮਤ, ਸਿਰੜ ਅਤੇ ਕਦੇ ਨਾ ਹਾਰਨ ਵਾਲਿਆਂ ਨੂੰ ਮੌਕੇ ਹਮੇਸ਼ਾਂ ਮਿਲਦੇ ਰਹਿੰਦੇ ਹਨ l ਜੇ ਮੌਕੇ ਨਾ ਵੀ ਮਿਲਣ ਤਾਂ ਉਹ ਖੁਦ ਮੌਕੇ ਪੈਦਾ ਕਰ ਲੈਂਦੇ ਹਨ l ਉਹ ਜਿੱਤ ਦਾ ਪਿੱਛਾ ਨਹੀਂ ਕਰਦੇ l ਜਿੱਤ ਉਨ੍ਹਾਂ ਦਾ ਪਿੱਛਾ ਕਰਨ ਲੱਗ ਪੈਂਦੀ ਹੈ l ਦੇਖਣ
ਪਰਿਵਾਰਾਂ ਨੇ ਇਕੱਠੇ ਹੋ ਮਨਾਇਆ “ਫਾਦਰ ਡੇ”
ਪਿਛਲੇ ਕੁੱਝ ਮਹੀਨਿਆਂ ਵਿੱਚ ਨਿਊਜ਼ੀਲੈਂਡ ਵਸਦੇ ਬਹੁਤ ਸਾਰੇ ਦੋਸਤਾਂ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਪੰਜਾਬ ਤੋਂ ਨਿਊਜ਼ੀਲੈਂਡ ਆਏ ਹਨ l ਇਸ ਖੁਸ਼ੀ ਵਾਸਤੇ ਪਰਿਵਾਰਾਂ ਨੂੰ ਕਈ ਸਾਲ ਉਡੀਕ ਕਰਨੀ ਪਈ l ਇਹ ਉਡੀਕ 20 ਤੋਂ 32 ਸਾਲ ਦੀ ਆਮ ਹੈ l ਕਈਆਂ ਦੇ ਕੇਸ ਨਿਊਜ਼ੀਲੈਂਡ
ਸਚਾਈ
ਧਾਰਮਿਕ ਅਸਥਾਨਾਂ ਅਤੇ ਡੇਰਿਆਂ ਤੇ ਆਪਣੀ ਤੰਦਰੁਸਤੀ ਲਈ ਪ੍ਰਾਰਥਨਾਵਾਂ ਕਰਨ ਅਤੇ ਸੁੱਖਾਂ ਲਾਹੁਣ ਜਾਂਦੇ ਸ਼ਰਧਾਲੂਆਂ ਦੀਆਂ ਰਸਤਿਆਂ ਵਿੱਚ ਹੁੰਦੀਆਂ ਮੌਤਾਂ ਦੁਖਦਾਈ ਹਨ ਅਤੇ ਸਾਬਤ ਕਰਦੀਆਂ ਹਨ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਨ ਵਾਲਾ ਕੋਈ ਨਹੀਂ ਹੈ l ਇਹ ਇੱਕ ਕੌੜੀ ਸਚਾਈ ਹੈ ਜਿਸ ਨੂੰ ਵਿਰਲੇ ਹੀ