ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |
-ਤਰਨਦੀਪ ਬਿਲਾਸਪੁਰ
ਦੋ ਹੱਥਾਂ ਨਾਲ ਸਿਰ ਫੜ ਬੈਠ ਜਾਣਾ
-ਮਾਨਸਿਕ ਦਬਾਅ ਦੀ ਨਿਸ਼ਾਨੀ ਇਸ ਸਰਮਾਏਦਾਰੀ ਦੌਰ ਵਿੱਚ ਲੋਕ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਆਪਣੀ ਜ਼ਿੰਦਗੀ ਵਿੱਚ ਬਹੁਤ ਪਿੱਛੇ ਰਹਿ ਜਾਂਦੇ ਹਨ l ਸਾਡਾ ਲਾਲਚ ਸਾਨੂੰ ਰੁਕਣ ਹੀ ਨਹੀਂ ਦਿੰਦਾ l ਅਸੀਂ ਦਿਨ ਰਾਤ ਦੌੜ ਭੱਜ ਵਿੱਚ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਰੇਦਾਰਾਂ
ਪ੍ਰਾਪਤੀਆਂ
ਜ਼ਿੰਦਗੀ ਵਿੱਚ ਕਿਸੇ ਵੀ ਕਿਸਮ ਦੀਆਂ ਪ੍ਰਾਪਤੀਆਂ ਕਰਨ ਲਈ 100% ਕੋਸ਼ਿਸ਼ ਕਰਨੀ ਪੈਂਦੀ ਹੈ l ਇਹ 100% ਕੋਸ਼ਿਸ਼ ਤਾਂ ਹੀ ਹੋ ਸਕਦੀ ਹੈ ਜਦੋਂ ਤੁਸੀਂ ਬਾਕੀ ਪਾਸਿਆਂ ਤੋਂ ਆਪਣਾ ਧਿਆਨ ਹਟਾ ਕੇ ਆਪਣੇ ਮਿਥੇ ਹੋਏ ਨਿਸ਼ਾਨੇ ਤੇ ਕੇਂਦਰਤ ਕਰਦੇ ਹੋ l ਕਾਫੀ ਲੋਕ 100% ਕੋਸ਼ਿਸ਼
ਚੁੱਪ
ਇਹ ਰਚਨਾ ਉਨ੍ਹਾਂ ਪੰਜਾਬੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਵਿਦੇਸ਼ ਵਿੱਚ ਜਾ ਕੇ ਹਿੰਮਤ, ਸਿਰੜ ਤੇ ਸਖਤ ਮਿਹਨਤ ਨਾਲ ਅਨੇਕਾਂ ਤੰਗੀਆਂ ਝੱਲਦੇ ਹੋਏ, ਆਪਣਿਆਂ ਦਾ ਵਿਛੋੜਾ ਝੱਲਦੇ ਹੋਏ ਅਤੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਇਮਾਨਦਾਰੀ ਨਾਲ ਜਿਕਰਯੋਗ ਪ੍ਰਾਪਤੀਆਂ ਕੀਤੀਆਂ l (ਵਿਦੇਸ਼ਾਂ ਦੀਆਂ ਚੁਣੌਤੀਆਂ) ਮੇਰੀ ਚੁੱਪ
ਗੁਮਰਾਹ ਇਨਸਾਨ
ਸ਼ਮਸ਼ਾਨਘਾਟ ਵਾਲਾ ਪਹਿਲਾਂ ਬੰਦ ਰਾਹ ਹੋ ਗਿਆ l ਘੜੇ ਵਿੱਚੋਂ ਪਾਣੀ ਹੁਣ ਪੀਣਾ ਵੀ ਗੁਨਾਹ ਹੋ ਗਿਆ l ਜਾਤ ਉੱਚੀ ਵਾਲੇ ਸੋਚਣ ਸਾਡਾ ਧਰਮ ਤਬਾਹ ਹੋ ਗਿਆ l ਨਿੱਤ ਸੁਣ ਇਹੋ ਕੁੱਝ ਬਾਹਲਾ ਹੀ ਤਣਾਅ ਹੋ ਗਿਆ l ਅਖੌਤੀ ਰੱਬ ਲੱਗੇ ਹੁਣ ਬਿਲਕੁਲ ਬੇਪ੍ਰਵਾਹ ਹੋ
ਔਰਤ ਦਾ ਦਰਦ
ਕਦੇ ਗਰਭ ਵਿੱਚ ਮਰਾਇਆ, ਅਗਲੀ ਵਾਰ ਪੁੱਤ ਜਮਾਉਣ ਦੇ ਲਈ l ਕਦੇ ਮਾਪਿਆਂ ਨੇ ਮਰਾਇਆ, ਦਾਜ ਦਾ ਖਰਚ ਬਚਾਉਣ ਦੇ ਲਈ l ਕਦੇ ਸੌਹਰਿਆਂ ਸੀ ਮਾਰਿਆ, ਦਾਜ ਘੱਟ ਲਿਆਉਣ ਦੇ ਲਈ l ਕਦੇ ਸਟੋਵ ਨੇ ਕੱਢੀ ਦੁਸ਼ਮਣੀ, ਫਟ ਗਿਆ ਜਲਾਉਣ ਦੇ ਲਈ l ਕਦੇ ਪੈਰ
ਪੰਜਾਬੀ ਬਈਆ
ਮੈਂ ਵੀ ਹਾਂ ਪੰਜਾਬੀ ਬਈਆ, ਵਿਦੇਸ਼ਾਂ ਦੇ ਵਿੱਚ ਆਇਆ ਹਾਂ l ਅੰਗਰੇਜ਼ੀ ਤਾਂ ਮੈਨੂੰ ਘੱਟ ਆਵੇ, ਪੰਜਾਬੀ ਵਿੱਚ ਹੀ ਛਾਇਆ ਹਾਂ l ਕੰਮ ਮੈਂ ਨੱਠ ਨੱਠ ਕਰ ਲੈਨਾਂ, ਗੋਰਿਆਂ ਨੂੰ ਤਾਂ ਹੀ ਭਾਇਆ ਹਾਂ l ਛੁੱਟੀ ਕਦੇ ਨਹੀਂ ਕਰਦਾ ਮੈਂ, ਪਸੀਨਾ ਨਿੱਤ ਬਹਾ ਆਇਆ ਹਾਂ
ਕਰਜ਼ਦਾਰ
ਜਦੋਂ ਕਰਜ਼ੇ ਦੀ ਗੱਲ ਤੁਰਦੀ ਹੈ ਤਾਂ ਅਕਸਰ ਸਾਡਾ ਧਿਆਨ ਕਿਸੇ ਤੋਂ ਲਏ ਕਰਜ਼ੇ ਜਾਂ ਦਿੱਤੇ ਹੋਏ ਕਰਜ਼ੇ ਵੱਲ ਜਾਂਦਾ ਹੈ l ਇਸ ਤਰਾਂ ਦਾ ਕਰਜ਼ਾ ਵਿਅਕਤੀ ਦੁਆਰਾ ਵਿਆਜ਼ ਸਮੇਤ ਮੋੜਿਆ ਜਾ ਸਕਦਾ ਹੈ l ਕੁੱਝ ਕਰਜ਼ੇ ਇਸ ਤਰਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੋਈ
ਜ਼ਿੰਦਗੀ ਤੇ ਘਟਨਾਵਾਂ
ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀ ਬਹੁਤ ਮਹੱਤਤਾ ਹੁੰਦੀ ਹੈ l ਜਿਹੜੇ ਵਿਅਕਤੀ ਇਨ੍ਹਾਂ ਘਟਨਾਵਾਂ ਤੋਂ ਸਬਕ ਲੈ ਕੇ ਆਪਣੇ ਆਪ ਨੂੰ ਬਦਲ ਲੈਂਦੇ ਹਨ ਉਨ੍ਹਾਂ ਲਈ ਇਹ ਵਾਪਰੀਆਂ ਘਟਨਾਵਾਂ ਕਿਸੇ ਡਿਗਰੀ ਨਾਲੋਂ ਘੱਟ ਨਹੀਂ ਹੁੰਦੀਆਂ l ਜਿਹੜੇ ਵਿਅਕਤੀ ਘਟਨਾਵਾਂ ਤੋਂ ਨਹੀਂ ਸਿੱਖਦੇ ਅਤੇ ਆਪਣੇ
ਪਿੰਡ ਤੇ ਪਰਦੇਸ
-ਨਿਊਜ਼ੀਲੈਂਡ ਵਿੱਚ ਅੱਖੀਂ ਦੇਖੀ ਹਕੀਕਤ ਖੁਰਦਪੁਰ ਛੱਡਿਆ ਸੀ ਮਜ਼ਬੂਰੀ ਨਾਲ, ਵਿਦੇਸ਼ਾਂ ਵਿੱਚ ਛਾਲੇ ਪੈ ਗਏ ਮਜ਼ਦੂਰੀ ਨਾਲ l ਮੁਲਕ ਆਪਣੇ ਕੰਮ ਬਥੇਰਾ ਭਾਵੇਂ ਕੀਤਾ, ਵਾਹ ਪੈ ਗਿਆ ਦੇਸ਼ ਬੇਗ਼ਾਨੇ ਗ਼ੈਰਾਂ ਨਾਲ l ਯਾਰ ਲੰਗੋਟੀਏ ਰਹਿ ਗਏ ਕਈ ਪਿੱਛੇ, ਨਾਲ ਜੋ ਆਏ ਭਰ ਗਏ ਮਗਰੂਰੀ ਨਾਲ
ਚਾਹਤ
ਚਾਹਤ ਦਾ ਭਾਵ ਚਾਹੁਣਾ/ਇੱਛਾ ਰੱਖਣੀ (Want) ਹੁੰਦਾ ਹੈ l ਸਾਡੀ ਜ਼ਿੰਦਗੀ ਵਿੱਚ ਚਾਹਤ ਦੀ ਬਹੁਤ ਅਹਿਮੀਅਤ ਹੁੰਦੀ ਹੈ l ਚਾਹਤ ਹੀ ਹੁੰਦੀ ਹੈ ਜੋ ਸਾਨੂੰ ਕੁੱਝ ਕਰਨ ਲਈ ਮਜ਼ਬੂਰ ਕਰਦੀ ਹੈ l ਸਾਨੂੰ ਮੌਟੀਵੇਟ (motivate) ਕਰਦੀ ਹੈ l ਇਹ ਜ਼ਰੂਰੀ ਨਹੀਂ ਕਿ ਚਾਹਤ ਵੱਧ ਪੈਸਾ
ਖੁਸ਼ੀ
ਖੁਸ਼ੀ ਜਿੰਦਗੀ ਵਿੱਚ ਬਹੁਤ ਜ਼ਰੂਰੀ ਹੈ l ਖੁਸ਼ ਇਨਸਾਨ ਕਈ ਬਿਮਾਰੀਆਂ ਤੋਂ ਮੁਕਤੀ ਪਾ ਲੈਂਦਾ ਹੈ l ਖੁਸ਼ ਇਨਸਾਨ ਦੀ ਜਿੰਦਗੀ ਤੇ ਸਮਾਂ ਬਹੁਤ ਜਲਦੀ ਬੀਤਦਾ ਮਹਿਸੂਸ ਹੁੰਦਾ ਹੈ l ਕਦੇ ਵੀ ਆਪਣੀ ਖੁਸ਼ੀ ਨੂੰ ਦੂਜਿਆਂ ਤੇ ਨਿਰਭਰ ਨਾ ਹੋਣ ਦਿਓ l ਦੂਜਿਆਂ ਤੇ ਰੱਖੀ
ਜਦੋਂ ਮੁਲਕ ਸ਼ਰਮਸਾਰ ਹੋਇਆ
ਭਾਰਤ ਨੂੰ ਆਜ਼ਾਦ ਹੋਇਆਂ ਲੰਬਾ ਅਰਸਾ ਹੋ ਗਿਆ ਹੈ ਪਰ ਸਵਾਲ ਹਰ ਵੇਲੇ ਇਹੀ ਸੋਚਣ ਨੂੰ ਮਜ਼ਬੂਰ ਕਰਦਾ ਹੈ ਕਿ ਕੀ ਭਾਰਤੀ ਸੱਚਮੁੱਚ ਆਜ਼ਾਦ ਹੋ ਗਏ ਹਨ? ਜਦੋਂ ਭਾਰਤੀਆਂ ਦੇ ਹਲਾਤਾਂ ਵੱਲ ਦੇਖੀਏ ਤਾਂ ਆਜ਼ਾਦੀ ਵਰਗੀ ਉਨ੍ਹਾਂ ਦੀ ਜਿੰਦਗੀ ਵਿੱਚ ਕੋਈ ਖਾਸ ਚੀਜ਼ ਦਿਖਾਈ ਨਹੀਂ
ਕਿਤਾਬਾਂ ਤੇ ਸਮੁੰਦਰ
ਕਿਤਾਬਾਂ ਗਿਆਨ ਦਾ ਸਮੁੰਦਰ ਹੁੰਦੀਆਂ ਹਨ l ਇਨ੍ਹਾਂ ਵਿੱਚੋਂ ਜਿੰਨਾ ਮਰਜ਼ੀ ਗਿਆਨ ਪ੍ਰਾਪਤ ਕਰ ਲਵੋ ਇਹ ਮੁੱਕਦਾ ਨਹੀਂ l ਇਹ ਵਿਅਕਤੀ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਹੜੀ ਕਿਤਾਬ ਪੜ੍ਹਨੀ ਹੈ, ਸਮਝਣੀ ਹੈ, ਜਿੰਦਗੀ ਵਿੱਚ ਅਪਣਾਉਣੀ ਹੈ, ਸ਼ਿੰਗਾਰ ਬਣਾਉਣੀ ਹੈ, ਪੂਜਣੀ ਹੈ ਜਾਂ ਕਿਤਾਬ
ਸੰਘਰਸ਼ ਭਰੀ ਜਿੰਦਗੀ
ਕਦੇ ਡਿਗੀਏ ਕਦੇ ਢਹੀਏ, ਹਰ ਵਾਰੀ ਉੱਠ ਖੜ੍ਹ ਜਾਈਏ l ਕਦੇ ਜਿੱਤੀਏ ਕਦੇ ਹਰੀਏ, ਡੁੱਬਣੋਂ ਪਹਿਲਾਂ ਤਰ ਜਾਈਏ l ਲੋਕਾਂ ਦੀ ਬੁਰੀ ਹਾਲਤ ਦੇਖ, ਕੁੱਝ ਕੀਤੇ ਬਿਨਾਂ ਨਾ ਮਰ ਜਾਈਏ l ਗੁੱਸਾ ਆਵੇ ਬਹੁਤ ਜੇ, ਮਜ਼ਬੂਰੀ ਖਾਤਰ ਠਰ ਜਾਈਏ l ਚਾਰ ਕਿਤਾਬਾਂ ਪੜ੍ਹਕੇ ਕਦੇ, ਗਿਆਨ
ਰੱਬ ਤੇ ਕੁਦਰਤੀ ਆਫ਼ਤਾਂ
ਰੱਬ ਤੇ ਸਭ ਤੋਂ ਵੱਧ ਯਕੀਨ ਦਰਮਿਆਨੇ ਵਰਗ ਦੇ ਜਾਂ ਗਰੀਬ ਲੋਕ ਹੀ ਕਰਦੇ ਹਨ l ਅਮੀਰਾਂ ਨੂੰ ਰੱਬ ਦੀ ਲੋੜ ਨਹੀਂ ਰਹਿੰਦੀ ਪਰ ਕਦੇ ਕਦੇ ਵੋਟਾਂ ਲੈਣ ਖਾਤਰ ਰੱਬ ਨੂੰ ਮੰਨਣ ਦਾ ਡਰਾਮਾ ਜ਼ਰੂਰ ਕਰ ਲੈਂਦੇ ਹਨ ਕਿਉਂਕਿ ਵੱਡੀ ਗਿਣਤੀ ਗਰੀਬ ਲੋਕ ਡੇਰਿਆਂ ਜਾਂ
ਭਾਣਾ ਮੰਨਣਾ
ਭਾਣਾ ਮੰਨਣ ਵਾਲਾ ਵਿਅਕਤੀ ਸੋਚਦਾ ਹੈ ਕਿ ਸਭ ਕੁੱਝ ਰੱਬ ਦੇ ਹੁਕਮ ਅਨੁਸਾਰ ਹੁੰਦਾ ਹੈ ਅਤੇ ਉਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ l ਨਾਸਤਿਕ ਵਿਅਕਤੀ ਇਹ ਸੋਚਦਾ ਹੈ ਕਿ ਜਿਆਦਾ ਕੁੱਝ ਦੇ ਜਿੰਮੇਵਾਰ ਸਰਮਾਏਦਾਰ ਅਤੇ ਸਰਕਾਰਾਂ ਹਨ l ਦੋਨਾਂ ਵਿੱਚੋਂ ਸਹੀ ਜਿਹੜਾ
ਕਰਮਾਂ ਨਾਲ ਮਿਲੀਆਂ ਚੀਜ਼ਾਂ ਪੰਜਾਬੀ ਕਿਵੇਂ ਵੇਚਣ ਲੱਗੇ?
-ਅੱਖੀਂ ਦੇਖੀ ਹਕੀਕਤ ਪੰਜਾਬ ਵਿੱਚ ਰਹਿੰਦਿਆਂ ਜਦੋਂ ਅਜੇ 7-8 ਸਾਲ ਦਾ ਹੀ ਸੀ ਤਾਂ ਸਿਆਣੀਆਂ ਮਾਤਾਵਾਂ ਦੇ ਮੂੰਹੋਂ ਅਕਸਰ ਸੁਣਦਾ ਕਿ ਦੁੱਧ ਤੇ ਪੁੱਤ ਕਰਮਾਂ ਨਾਲ ਹੀ ਮਿਲਦੇ ਹਨ l ਉਸ ਸਮੇਂ ਜਿਆਦਾ ਲੋਕ ਅਨਪੜ੍ਹ ਹੁੰਦੇ ਸਨ ਪਰ ਸਖਤ ਮਿਹਨਤੀ ਸਨ l ਵੱਡੀ ਗਿਣਤੀ ਲੋਕ
ਹੱਕ ਦੀ ਕਮਾਈ
ਦੂਜੇ ਦਾ ਹੱਕ ਨਾ ਮਾਰ ਕੇ ਖਾਓ, ਕੁਦਰਤ ਦਾ ਹੀ ਦਿੱਤਾ ਖਾਓ l ਵਿਹਲੇ ਰਹਿ ਕੇ ਨਾ ਖਾਣਾ ਚੰਗਾ, ਆਪਣੇ ਅੰਗਾਂ ਨੂੰ ਹਿਲਾ ਕੇ ਖਾਓ l ਮਿਹਨਤ ਦੀ ਤਾਂ ਪਚ ਜਾਂਦੀ ਹੈ, ਮੁਫ਼ਤ ਦੇ ਡਕਾਰ ਨਾ ਮਾਰ ਕੇ ਖਾਓ l ਗਰੀਬ ਮਾਰ ਕਰਦੇ ਹੋ ਬਹੁਤੀ
ਸਫਲਤਾ
ਹਰ ਕੋਈ ਜਿੰਦਗੀ ਵਿੱਚ ਸਫਲਤਾ ਹੀ ਭਾਲਦਾ ਹੈ l ਸਫਲਤਾ ਕਦੇ ਵੀ ਰੰਗ, ਜਾਤ, ਧਰਮ, ਮੁਲਕ ਜਾਂ ਬੋਲੀ ਨਹੀਂ ਦੇਖਦੀ l ਸਫਲਤਾ ਇਹ ਵੀ ਨਹੀਂ ਦੇਖਦੀ ਕਿ ਤੁਸੀਂ ਕਿਸ ਕਾਲਜ ਵਿੱਚ ਪੜ੍ਹੇ ਹੋ ਅਤੇ ਕਿੰਨਾ ਪੜ੍ਹੇ ਹੋ? ਸਫਲਤਾ ਕਦੇ ਵੀ ਮੱਥੇ ਟੇਕਣ, ਨੱਕ ਰਗੜਨ, ਸੁੱਖਾਂ
ਸਫ਼ਰ
ਥੱਕੇ ਨਹੀਂ ਹਨ ਪੈਰ ਮੇਰੇ, ਸਫ਼ਰ ਤਾਂ ਅਜੇ ਵੀ ਜਾਰੀ ਹੈ l ਕੰਡੇ ਰਸਤੇ ਵਿੱਚ ਬੜੇ ਨੇ, ਹੋਰ ਜਾਣ ਦੀ ਅੱਗੇ ਤਿਆਰੀ ਹੈ l ਪਿਆਰ ਜਿੱਥੇ ਵੰਡ ਦਿੱਤਾ, ਚੱਲੀ ਉੱਥੇ ਵੀ ਆਰੀ ਹੈ l ਹੇਰਾ ਫੇਰੀ ਸਫ਼ਰ'ਚ ਬੜੀ ਹੈ, ਇਮਾਨਦਾਰੀ ਅਜੇ ਵੀ ਭਾਰੀ ਹੈ l