-ਆਪਣੇ ਤਜਰਬੇ ਤੇ ਅਧਾਰਤ
ਔਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਅਬਾਦੀ ਜਿਆਦਾ ਹੈ l ਘਰਾਂ ਦੇ ਖੇਤਰ ਵਿੱਚ ਨਵੰਬਰ 2021 ਤੋਂ ਲੈ ਕੇ ਹੁਣ ਤੱਕ ਕੀਮਤਾਂ ਡਿਗਣ ਦਾ ਬਹੁਤ ਰੌਲਾ ਪਿਆ l
ਇਸ ਰੌਲੇ ਤੋਂ ਡਰਦੇ ਕਈ ਲੋਕਾਂ ਨੇ ਘਰ ਨਹੀਂ ਖਰੀਦੇ ਕਿਉਂਕਿ ਉਨਾਂ ਨੂੰ ਮਾਰਕੀਟ ਦੇ ਹੋਰ ਜਿਆਦਾ ਡਿਗਣ ਦੀ ਸੰਭਾਵਨਾ ਸੀ l ਕੁੱਝ ਨੂੰ ਵਿਆਜ਼ ਦਰਾਂ ਦੇ ਵਧਣ ਕਾਰਣ ਕਰਜ਼ਾ ਨਹੀਂ ਮਿਲਿਆ l
ਹੁਣ ਜੇਕਰ ਔਕਲੈਂਡ ਦੀ ਗੱਲ ਕਰੀਏ ਤਾਂ ਇਸ ਸਭ ਰੌਲੇ ਦੇ ਬਾਵਯੂਦ ਘਰਾਂ ਦੀ ਕੀਮਤ ਮਾਰਚ 2020 ਨਾਲੋਂ ਅਜੇ ਵੀ ਤਕਰੀਬਨ 25% ਉੱਪਰ ਹੈ l ਕਰੋਨਾ ਦੀ ਮਾਰ ਝੱਲਣ ਤੋਂ ਬਾਦ ਵੀ ਪ੍ਰਾਪਰਟੀ ਮਾਰਕੀਟ ਦਾ ਇਸ ਲੈਵਲ ਤੇ ਹੋਣਾ ਦੱਸਦਾ ਹੈ ਕਿ ਇਹ ਇੱਕ ਵਧੀਆ ਇਨਵੈਸਟਮੈਂਟ ਹੈ ਜੇਕਰ ਇਸ ਬਾਰੇ ਪੂਰੀ ਜਾਣਕਾਰੀ ਹੋਵੇ l
ਇਸ ਤੋਂ ਇਹ ਵੀ ਸਾਫ਼ ਜ਼ਾਹਰ ਹੁੰਦਾ ਹੈ ਕਿ ਜੇਕਰ ਘਰ ਖਰੀਦ ਕੇ ਲੰਬਾ ਸਮਾਂ ਰੱਖਣਾ ਹੈ ਤਾਂ ਇਸ ਦਾ ਫਾਇਦਾ ਆਪ ਨੂੰ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋ ਸਕਦਾ ਹੈ l
ਲੋੜ ਹੈ ਇਸ ਖੇਤਰ ਬਾਰੇ ਪੜ੍ਹਨ, ਜਾਨਣ ਤੇ ਸਮਝਣ ਦੀ ਤਾਂ ਕਿ ਅਸੀਂ ਆਪਣਾ ਭਵਿੱਖ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵਧੀਆ ਕਰ ਸਕੀਏ ਅਤੇ ਆਪਣੀ ਕੀਤੀ ਸਖਤ ਮਿਹਨਤ ਦੀ ਕਮਾਈ ਨੂੰ ਚੰਗੀ ਤਰਾਂ ਵਰਤ ਸਕੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147