Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

301, 2024

ਧਾਰਮਿਕ ਗ੍ਰੰਥ

My Quotes|

ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਰਥ ਜਾਨਣ ਵਾਲੇ ਵਿਅਕਤੀ ਨਾਸਤਿਕ ਬਣ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਅਰਥ ਸਮਝ ਨਹੀਂ ਆਉਂਦੇ ਉਹ ਮੱਥੇ ਟੇਕਦੇ ਰਹਿੰਦੇ ਹਨ l ਪੁਜਾਰੀ ਦਾ ਕੰਮ ਮੱਥੇ ਟਿਕਾਉਣ ਨਾਲ ਚੱਲਦਾ ਹੈ ਅਰਥ ਸਮਝਾਉਣ ਨਾਲ ਨਹੀਂ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

101, 2024

ਨਵੇਂ ਸਾਲ ਨੂੰ ਜੀ ਆਇਆਂ

My Articles|

ਹਰ ਸਾਲ ਨਵਾਂ ਸਾਲ ਚੜ੍ਹਦਾ ਹੈ ਤੇ ਸਭ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ l ਨਵੇਂ ਸਾਲ ਦਾ ਚੜ੍ਹਨਾ ਸਿਰਫ ਤਰੀਕਾਂ ਦਾ ਬਦਲਾਓ ਹੀ ਹੁੰਦਾ ਹੈ l ਆਪਣੇ ਨਾਲ ਨਵਾਂ ਸਾਲ ਹੋਰ ਕੁਝ ਲੈ ਕੇ ਨਹੀਂ ਆਉਂਦਾ l ਹਰ ਸਾਲ ਬੀਤਣ ਨਾਲ ਜਿੰਦਗੀ ਦਾ ਇੱਕ

2812, 2023

ਨਿਊਜ਼ੀਲੈਂਡ ਵਿੱਚ ਕਿਰਾਏ ਵਾਲੇ ਘਰਾਂ ਦੀ ਮਾਰਕੀਟ

My Articles|

* ਨਵੀਂ ਸਰਕਾਰ ਨਵੀਆਂ ਆਸਾਂ * ਨਿਊਜ਼ੀਲੈਂਡ ਵਿੱਚ 2 ਕੁ ਮਹੀਨੇ ਪਹਿਲਾਂ ਪਈਆਂ ਵੋਟਾਂ ਵਿੱਚ ਨੈਸ਼ਨਲ, ਐਕਟ ਅਤੇ ਐਨ ਜ਼ੈਡ ਫਸਟ ਨੇ ਰਲ ਕੇ ਸਰਕਾਰ ਬਣਾਈ ਹੈ l ਲੋਕਾਂ ਨੂੰ ਸਰਕਾਰ ਤੇ ਬਹੁਤ ਆਸਾਂ ਹੁੰਦੀਆਂ ਹਨ l ਇਸੇ ਆਸ ਨਾਲ ਲੋਕ ਵੋਟਾਂ ਪਾਉਂਦੇ ਹਨ l

2612, 2023

ਨਜ਼ਰ ਅਤੇ ਨਜ਼ਰੀਆ

My Articles|

ਸਾਡੀ ਜ਼ਿੰਦਗੀ ਵਿੱਚ ਨਜ਼ਰ ਅਤੇ ਨਜ਼ਰੀਏ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ l ਨਜ਼ਰ ਖਰਾਬ ਹੋਵੇ ਤਾਂ ਅੱਖਾਂ ਦਾ ਇਲਾਜ ਕਰਾਉਣ ਦੀ ਲੋੜ ਪੈਂਦੀ ਹੈ ਪਰ ਨਜ਼ਰੀਆ ਖਰਾਬ ਹੋਵੇ ਤਾਂ ਦਿਮਾਗ ਦੇ ਇਲਾਜ ਦੀ ਲੋੜ ਪੈਂਦੀ ਹੈ l ਇਹ ਜ਼ਰੂਰੀ ਨਹੀਂ ਕਿ ਨਜ਼ਰੀਏ ਦਾ

2112, 2023

ਇਹ ਕਿਹੋ ਜਿਹਾ ਨਿੱਜੀ ਮਸਲਾ?

My Articles|

ਹਰ ਇੱਕ ਮਨੁੱਖ ਨੂੰ ਆਪਣੀ ਜਿੰਦਗੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਹੈ l ਉਹ ਰੱਬ ਨੂੰ ਮੰਨੇ ਜਾਂ ਨਾ, ਧਰਮ ਨੂੰ ਮੰਨੇ ਜਾਂ ਨਾ, ਧਰਮ ਦੀ ਮੰਨੇ ਜਾਂ ਨਾ, ਆਸਤਿਕ ਹੋਵੇ ਜਾਂ ਨਾਸਤਿਕ l ਕੁਦਰਤ ਮਨੁੱਖ ਨਾਲ ਇੱਕੋ ਜਿਹਾ ਵਰਤਾਓ ਕਰਦੀ ਹੈ l ਗਰਮੀ, ਸਰਦੀ,

1612, 2023

ਰੱਬ ਦੀ ਭਾਲ

My Articles|

ਰੱਬ ਦੀ ਭਾਲ ਵਿੱਚ ਤੁਸੀਂ ਹੋ l ਇਸ ਵਿੱਚ ਮੈਨੂੰ ਕੋਈ ਇਤਰਾਜ਼ਗੀ ਵੀ ਨਹੀਂ l ਭਾਵੇਂ ਮੋਨ ਵਰਤ ਰੱਖੋ, ਭਾਵੇਂ ਚੀਕਾਂ ਮਾਰ ਕੇ ਲੱਭੋ, ਭਾਵੇਂ ਸਾਜ਼ ਵਜਾ ਕੇ ਲੱਭੋ ਅਤੇ ਭਾਵੇਂ ਸਪੀਕਰ ਲਾ ਕੇ ਲੱਭੋ ਪਰ ਜਿਹੜੇ ਲੋਕ ਰੱਬ ਨੂੰ ਨਹੀਂ ਲੱਭਣਾ ਚਾਹੁੰਦੇ ਉਨ੍ਹਾਂ ਦੀ

312, 2023

ਬੁਰੇ ਹਲਾਤ

My Poems|

ਦੇਖੀ ਨਾ ਭਾਰਤ ਵਿੱਚ ਕਮੀ ਕੋਈ, ਮੰਦਰ, ਮਸਜਿਦ ਤੇ ਭਗਵਾਨ ਦੀ l ਵੱਖ ਵੱਖ ਜਾਤਾਂ ਤੇ ਧਰਮ ਦੇਖੇ, ਘਾਟ ਹਰ ਵੇਲੇ ਦਿਸੇ ਇਨਸਾਨ ਦੀ l ਬਹੁਤ ਗਰੀਬੀ ਰੇਖਾ ਤੋਂ ਥੱਲੇ ਜਿਉਂਦੇ, ਛੱਤ ਜਿਨ੍ਹਾਂ ਦੇ ਸਿਰ ਤੇ ਨਾ ਮਕਾਨ ਦੀ l ਲੋੜਵੰਦਾਂ ਨੂੰ ਇਲਾਜ ਨਾ ਜੁੜੇ,

212, 2023

ਸੋਚ ਸੋਚ ਸਾਰੀ ਜਿੰਦਗੀ ਤੁਰਦਾ ਰਿਹਾ

My Poems|

ਸੋਚ ਸੋਚ ਸਾਰੀ ਜਿੰਦਗੀ ਤੁਰਦਾ ਰਿਹਾ, ਲੱਗਿਆ ਹਰ ਪਲ ਜਿਵੇਂ ਮੁਸਾਫ਼ਿਰ ਹੋ ਗਿਆ l ਅਵਤਾਰ ਨੂੰ ਬੜਾ ਕੁੱਝ ਸਮਝ ਨਾ ਆਇਆ, ਖੁਰਦਪੁਰੀਆ ਜਦ ਤੱਕ ਨਹੀਂ ਕਾਫ਼ਿਰ ਹੋ ਗਿਆ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

3011, 2023

ਬਹੁਤ ਪੈਸਾ ਆਉਣ ਨਾਲ ਵਿਅਕਤੀ ਸਿਆਣਾ ਨਹੀਂ ਹੋ ਜਾਂਦਾ

My Quotes|

ਬਹੁਤ ਪੈਸਾ ਆਉਣ ਨਾਲ ਵਿਅਕਤੀ ਸਿਆਣਾ ਨਹੀਂ ਹੋ ਜਾਂਦਾ l ਸਿਆਣੇ ਵਿਅਕਤੀ ਦੀ ਪਛਾਣ ਹੁੰਦੀ ਹੈ ਕਿ ਉਹ ਦੂਜਿਆਂ ਦੀ ਗੱਲ ਸੁਣਨ, ਵਿਚਾਰਨ, ਆਪਣੀ ਗੱਲ ਕਹਿਣ, ਆਪਣੀ ਆਦਤ ਬਦਲਣ ਅਤੇ ਗੁੱਸੇ ਨੂੰ ਘਟਾਉਣ ਦੀ ਆਦਤ ਪਾ ਲੈਂਦਾ ਹੈ l ਉਹ ਦੂਸਰਿਆਂ ਨੂੰ ਸਬਕ ਨਹੀਂ ਸਿਖਾਉਂਦਾ

2811, 2023

ਤਾਕਤਵਰ ਇਨਸਾਨ

My Quotes|

ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ ਜੋ ਅਨੇਕਾਂ ਧੋਖੇ ਹੋਣ ਦੇ ਬਾਵਯੂਦ ਲੋਕ ਭਲਾਈ ਨਹੀਂ ਛੱਡਦਾ l ਸਭ ਤੋਂ ਕਮਜ਼ੋਰ ਇਨਸਾਨ ਉਹ ਹੁੰਦਾ ਹੈ ਜੋ ਸਭ ਕੁੱਝ ਹੋਣ ਦੇ ਬਾਵਯੂਦ ਦੂਜਿਆਂ ਨਾਲ ਧੋਖਾ ਕਰਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

2311, 2023

ਨਿਰਾਸ਼ਾ ਤੇ ਖ਼ੁਦਕਸ਼ੀ (ਆਤਮ ਹੱਤਿਆ)

My Articles|

ਨਿਰਾਸ਼ਾ ਤੇ ਖ਼ੁਦਕਸ਼ੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ l ਦਿਨੋਂ ਦਿਨ ਵੱਖ ਵੱਖ ਕਾਰਨਾਂ ਕਾਰਣ ਲੋਕ ਨਿਰਾਸ਼ਾ ਵੱਲ ਵਧ ਰਹੇ ਹਨ l ਭਾਰਤੀ ਸਮਾਜ ਵਿੱਚ ਨਿਰਾਸ਼ਾ ਨੂੰ ਕੋਈ ਰੋਗ ਹੀ ਨਹੀਂ ਮੰਨਿਆ ਜਾਂਦਾ ਜਾਂ ਕਹਿ ਲਵੋ ਨਿਰਾਸ਼ਾ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ

1811, 2023

ਡੂੰਘਾ ਸੋਚਣ ਵਾਲਿਆਂ ਕੋਲ ਸਵਾਲ ਹੁੰਦੇ ਨੇ

My Poems|

ਡੂੰਘਾ ਸੋਚਣ ਵਾਲਿਆਂ ਕੋਲ ਸਵਾਲ ਹੁੰਦੇ ਨੇ, ਸ਼ਰਧਾਲੂਆਂ ਦੇ ਕੋਲ ਬਵਾਲ ਹੁੰਦੇ ਨੇ l ਖੁਰਦਪੁਰੀਆ ਨਾਂਹ ਪੱਖੀ ਕਰਨ ਸ਼ਿਕਾਇਤਾਂ, ਅਵਤਾਰ ਹਾਂ ਪੱਖੀ ਕਰਦੇ ਕਮਾਲ ਹੁੰਦੇ ਨੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

1711, 2023

ਸੱਚ ਦੀ ਭਾਲ

My Quotes|

ਸ਼ਰਧਾ ਨਾਲ ਸੱਚ ਦੀ ਭਾਲ ਨਹੀਂ ਕੀਤੀ ਜਾ ਸਕਦੀ ਅਤੇ ਸੱਚ ਦੀ ਭਾਲ ਕਰਨ ਵਾਲੇ ਨੂੰ ਸ਼ਰਧਾ ਤੋਂ ਦੂਰ ਰਹਿਣਾ ਪੈਂਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

1611, 2023

ਵੱਧ ਮਿੱਠਾ ਖਾਣਾ ਵਿਅਕਤੀ

My Quotes|

ਵੱਧ ਮਿੱਠਾ ਖਾਣਾ ਵਿਅਕਤੀ ਨੂੰ ਹਸਪਤਾਲ ਪਹੁੰਚਾ ਸਕਦਾ ਹੈ ਪਰ ਵੱਧ ਮਿੱਠਾ ਬੋਲਣਾ ਕਈਆਂ ਨੂੰ ਹਸਪਤਾਲ ਜਾਣ ਤੋਂ ਬਚਾ ਸਕਦਾ ਹੈ l ਆਓ ਮਿੱਠਾ ਖਾਣ ਦੀ ਬਜਾਏ ਮਿੱਠਾ ਬੋਲਣਾ ਸਿੱਖੀਏ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

1211, 2023

ਅਖੌਤੀ ਭਗਵਾਨ

My Poems|

ਦੀਵੇ ਬਾਲ ਬਾਲ ਬਨੇਰੇ ਰੁਸ਼ਨਾਉਂਦੇ ਰਹੇ, ਦਿਮਾਗ ਤਾਂ ਹਨੇਰਿਆਂ ਨਾਲ ਭਰੇ ਰਹੇ l ਖਾਣ ਤੇ ਲਗਾਉਣ ਨੂੰ ਤੇਲ ਨਾ ਜੁੜਿਆ, ਤੇਲ ਪਾ ਪਾ ਜੋਤਾਂ ਭਾਵੇਂ ਜਗਾਉਂਦੇ ਰਹੇ l ਧੂਏਂ ਨੇ ਵਾਤਾਵਰਣ ਖਰਾਬ ਕਰ ਦਿੱਤਾ, ਅਵਤਾਰ ਪੂਜਾ ਕਰ ਕਾਲਜੇ ਸਾਡੇ ਠਰੇ ਰਹੇ l ਅਖੌਤੀ ਭਗਵਾਨਾਂ ਨੇ

1211, 2023

ਬਨੇਰਿਆਂ ਤੇ ਬਾਲੇ ਦੀਵੇ

My Quotes|

ਬਨੇਰਿਆਂ ਤੇ ਬਾਲੇ ਦੀਵੇ ਕੁੱਝ ਸਮੇਂ ਵਾਸਤੇ ਹਨੇਰਾ ਦੂਰ ਕਰ ਸਕਦੇ ਹਨ ਪਰ ਆਪਣੇ ਅੰਦਰ ਚਾਨਣ ਕਰਨ ਨਾਲ ਸਾਰੀ ਜਿੰਦਗੀ ਰੌਸ਼ਨ ਹੋ ਜਾਂਦੀ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

1111, 2023

ਫਰਕ

My Articles|

ਡਿਗ ਪੈਣਾ ਹਾਦਸਾ ਹੋ ਸਕਦਾ ਹੈ ਪਰ ਉਥੇ ਪਏ ਰਹਿਣਾ ਜਾਂ ਉੱਠਣਾ ਤੁਹਾਡੀ ਮਰਜ਼ੀ ਹੁੰਦੀ ਹੈ l ਡਿਗ ਕੇ ਉੱਠਣ ਵਾਲੇ ਮਹਾਨ ਬਣ ਜਾਂਦੇ ਹਨ ਅਤੇ ਉਥੇ ਪਏ ਰਹਿਣ ਵਾਲੇ ਤਰਸਯੋਗ l ਭਾਵੇਂ ਕਿ ਉਥੇ ਪਏ ਰਹਿਣ ਜਾਂ ਉੱਠਣ ਵਿੱਚ ਉੱਨੀ ਇੱਕੀ ਦਾ ਫਰਕ ਹੀ

1011, 2023

ਅਗਾਂਹਵਧੂ

My Articles|

ਗੱਲ ਸਿਰਫ ਹਿੰਮਤ ਤੇ ਹੌਂਸਲੇ ਦੀ ਹੁੰਦੀ ਹੈ l ਕੁੱਝ ਮੁਸੀਬਤਾਂ ਵਿੱਚ ਟੁੱਟ ਕੇ ਬਿਖਰ ਜਾਂਦੇ ਹਨ ਤੇ ਦੁਬਾਰਾ ਇਕੱਠੇ ਨਹੀਂ ਹੋ ਪਾਉਂਦੇ l ਕੁੱਝ ਬਿਖਰ ਕੇ ਨਿੱਖਰ ਜਾਂਦੇ ਹਨ ਤੇ ਦੁਬਾਰਾ ਮੁਸੀਬਤਾਂ ਦੀ ਪ੍ਰਵਾਹ ਹੀ ਨਹੀਂ ਕਰਦੇ l ਇਹ ਕਿਹਾ ਜਾ ਸਕਦਾ ਹੈ ਕਿ

411, 2023

ਨਾਸਤਿਕ

My Poems|

ਰੱਬ ਦੀ ਹੋਂਦ'ਚ ਵਿਸ਼ਵਾਸ ਨਹੀਂ ਕਰਦਾ, ਨਾਸਤਿਕ ਬਣਿਆ ਮੈਨੂੰ ਰਹਿਣ ਦਿਓ l ਪੁਜਾਰੀ ਵਾਂਗ ਪਖੰਡ ਨਹੀਂ ਕਰ ਸਕਦਾ, ਅਸਲੀ ਚਿਹਰਾ ਸਾਹਮਣੇ ਰਹਿਣ ਦਿਓ l ਅਗਲੇ ਜਨਮ ਦੀ ਆਸ ਨਹੀਂ ਰੱਖਦਾ, ਇਸੇ ਜਨਮ'ਚ ਜਿਉਂਦਾ ਰਹਿਣ ਦਿਓ l ਚੁਰਾਸੀ ਲੱਖ ਜੂਨਾਂ ਤੋਂ ਨਹੀਂ ਡਰਦਾ, ਅਨੰਦ ਜੀਵਨ ਦਾ

Go to Top