Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

2703, 2023

ਸਵਾਲ

My Poems|

ਅੱਖਾਂ ਨੇ ਬੰਦ ਤੇਰੀਆਂ, ਬੁੱਲ੍ਹ ਗਏ ਨੇ ਸੀਤੇ l ਹੱਥ ਤੇਰੇ ਸ਼ਰਧਾ ਵਿੱਚ ਜੁੜ ਗਏ, ਕਿਰਤ ਕਰ ਲੈ ਮਾੜੀਏ ਨੀਤੇ l ਮੌਤੋਂ ਬਾਦ ਸਵਰਗ ਤੂੰ ਭਾਲੇਂ, ਇਸ ਧਰਤੀ ਤੇ ਨਾ ਜੀਤੇਂ l ਥਾਂ ਥਾਂ ਤੇ ਦੁਰਕਾਰਿਆ ਤੈਨੂੰ, ਕਈ ਵਾਰੀ ਘੁੱਟ ਸਬਰ ਦੇ ਪੀਤੇ l ਲੁੱਟ

2503, 2023

ਬੇਫਿਕਰੀ ਦੀ ਰੋਟੀ

My Poems|

ਹੱਥ ਤੇ ਪਈ ਰੋਟੀ ਜਿਹੜੇ ਚੁੱਕ ਲੈਂਦੇ, ਐਵੇਂ ਨਾ ਯਾਰ ਬਣਾਇਆ ਕਰ l ਧੱਕਾ ਦੇ ਕੇ ਸੁੱਟ ਦੇਣ ਜੋ ਅਸਮਾਨ ਉੱਤੋਂ, ਬਹੁਤੇ ਨਾ ਉੱਪਰ ਚੜ੍ਹਾਇਆ ਕਰ l ਮੱਦਦ ਦੀ ਜਿਨ੍ਹਾਂ ਤੋਂ ਆਸ ਨਾ ਹੋਵੇ, ਗੁਣ ਨਾ ਉਨ੍ਹਾਂ ਦੇ ਗਾਇਆ ਕਰ l ਪਹਿਲੀ ਵਾਰ ਨਾ ਮਿਲੇ

2403, 2023

ਅੱਗੇ ਲੰਘਣ ਦੀ ਕੋਸ਼ਿਸ਼

My Articles|

ਜੇਕਰ ਦੂਜਿਆਂ ਨਾਲੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰੋਗੇ ਤਾਂ ਸ਼ਾਇਦ ਕਾਮਯਾਬ ਨਾ ਹੋਵੋ ਪਰ ਜੇ ਆਪਣੇ ਆਪ ਨਾਲੋਂ ਹੀ ਅੱਗੇ ਲੰਘਣ ਦੀ ਕੋਸ਼ਿਸ਼ ਕਰੋਗੇ ਤਾਂ ਸ਼ਾਇਦ ਤੁਸੀਂ ਦੂਜਿਆਂ ਨਾਲੋਂ ਵੀ ਅੱਗੇ ਲੰਘ ਜਾਵੋ l ਜਦੋਂ ਕੋਈ ਆਪਣੇ ਆਪ ਨਾਲੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ

2003, 2023

ਕਾਮਰੇਡਾਂ ਅਤੇ ਤਰਕਸ਼ੀਲਾਂ ਨੂੰ ਮੌਤ ਤੋਂ ਬਾਦ ਵੀ ਕਾਮਰੇਡ ਅਵਤਾਰ ਸਿੰਘ ਜੀ ਇੱਕ ਵੱਖਰਾ ਰਾਹ ਦਿਖਾ ਕੇ ਕੁੱਝ ਵੱਖਰਾ ਸੋਚਣ ਲਈ ਮਜ਼ਬੂਰ ਕਰ ਗਏ

My Articles|

ਕੁੱਝ ਵੱਖਰਾ ਸੋਚਣਾ, ਕੁੱਝ ਵੱਖਰਾ ਕਰਨਾ ਅਤੇ ਕੁੱਝ ਵੱਖਰਾ ਕਰਕੇ ਦੂਜਿਆਂ ਨੂੰ ਕੁੱਝ ਵੱਖਰਾ ਕਰਨ ਦਾ ਸੁਨੇਹਾ ਦੇ ਜਾਣਾ ਜਿੰਦਗੀ ਦੀਆਂ ਅਹਿਮ ਪ੍ਰਾਪਤੀਆਂ ਹੁੰਦੀਆਂ ਹਨ l ਪਿਛਲੇ ਦਿਨੀਂ ਕਾਮਰੇਡ ਅਵਤਾਰ ਸਿੰਘ ਭਾਰਟਾ ਖੁਰਦ (ਨਵਾਂ ਸ਼ਹਿਰ) ਕੁੱਝ ਮਹੀਨਿਆਂ ਦੀ ਬਿਮਾਰੀ ਬਾਦ ਸਾਨੂੰ ਸਦੀਵੀ ਵਿਛੋੜਾ ਦੇ ਗਏ

1203, 2023

ਵਿਚਾਰਾਂ ਨੂੰ ਸਥਿਰ ਨਹੀਂ ਬਦਲਦੇ ਰੱਖਣ ਦੀ ਲੋੜ

My Articles|

ਜਿੰਦਗੀ ਵਿੱਚ ਕੁੱਝ ਵੀ ਸਥਿਰ ਨਹੀਂ ਹੈ l ਸਭ ਕੁੱਝ ਬਦਲਦਾ ਰਹਿੰਦਾ ਹੈ l ਕੋਈ ਵੀ ਜਾਣਕਾਰੀ ਆਖਰੀ ਸੱਚ ਨਹੀਂ ਹੁੰਦੀ l ਸਮਾਂ ਬੀਤਣ ਦੇ ਨਾਲ ਨਾਲ ਨਵੀਂ ਜਾਣਕਾਰੀ ਆ ਜਾਂਦੀ ਹੈ ਜਿਸ ਨਾਲ ਪੁਰਾਣੀ ਜਾਣਕਾਰੀ ਵਿੱਚ ਸੁਧਾਰ ਆ ਜਾਂਦਾ ਹੈ ਜਾਂ ਪੁਰਾਣੀ ਜਾਣਕਾਰੀ ਗਲਤ

903, 2023

ਮਨ ਮੰਗੀਆਂ ਮੁਰਾਦਾਂ ਪਾਉਣੀਆਂ

My Articles|

ਵੱਡੀ ਗਿਣਤੀ ਲੋਕ ਮਨ ਮੰਗੀਆਂ ਮੁਰਾਦਾਂ ਪਾਉਣੀਆਂ ਚਾਹੁੰਦੇ ਹਨ l ਇਸ ਵਾਸਤੇ ਉਹ ਰੱਬ ਜਾਂ ਦੇਵੀ ਦੇਵਤਿਆਂ ਅੱਗੇ ਸੁੱਖਾਂ ਸੁੱਖਦੇ, ਪ੍ਰਾਰਥਨਾਵਾਂ ਕਰਦੇ ਅਤੇ ਮੱਥੇ ਰਗੜਦੇ ਹਨ ਪਰ ਇਸ ਦੇ ਬਾਵਯੂਦ ਵੱਡੀ ਗਿਣਤੀ ਮਨ ਮੰਗੀਆਂ ਮੁਰਾਦਾਂ ਪਾਉਣ ਵਿੱਚ ਕਾਮਯਾਬ ਨਹੀਂ ਹੋ ਪਾਉਂਦੀ l ਆਖ਼ਿਰ ਇਹ ਕਿਉਂ

703, 2023

ਕਰਜ਼ੇ ਨਾਲ ਕੁੱਝ ਐਸ਼ ਕਰਦੇ ਤੇ ਕੁੱਝ ਨੀਂਦ ਗੁਆਉਂਦੇ ਲੋਕੀਂ

My Articles|

-ਆਪਣੇ ਤਜਰਬੇ ਤੇ ਅਧਾਰਤ ਕਰਜ਼ਾ ਕਈ ਲੋਕਾਂ ਦੀ ਜਿੰਦਗੀ ਵਿੱਚ ਖੁਸ਼ੀਆਂ ਲੈ ਆਉਂਦਾ ਹੈ ਅਤੇ ਕਈ ਲੋਕਾਂ ਦੀ ਜਿੰਦਗੀ ਵਿੱਚ ਗਮੀਆਂ l ਇਸ ਤਰਾਂ ਕਿਉਂ ਹੁੰਦਾ ਹੈ? ਕਰਜ਼ਾ ਤਾਂ ਅਕਸਰ ਕਰਜ਼ਾ ਹੀ ਹੁੰਦਾ ਹੈ l ਫਿਰ ਇਹ ਕੁੱਝ ਲੋਕਾਂ ਨੂੰ ਐਸ਼ ਕਿਉਂ ਕਰਾਉਂਦਾ ਹੈ ਅਤੇ

603, 2023

ਨਫਰਤ

My Articles|

ਤੁਸੀਂ ਜਿੰਨਾ ਸਚਾਈ ਤੋਂ ਦੂਰ ਹੁੰਦੇ ਜਾਂਦੇ ਹੋ ਓਨਾ ਹੀ ਸੱਚ ਬੋਲਣ ਵਾਲਿਆਂ ਨੂੰ ਨਫਰਤ ਕਰਨ ਲਗਦੇ ਹੋ l ਕਿਸੇ ਸੱਚ ਬੋਲਣ ਵਾਲੇ ਨੂੰ ਨਫਰਤ ਕਰਨ ਤੋਂ ਪਹਿਲਾਂ ਸੋਚੋ ਕਿ ਤੁਸੀਂ ਝੂਠ ਦੇ ਰਾਹ ਤੇ ਤਾਂ ਨਹੀਂ ਤੁਰੇ ਹੋਏ? ਜਾਂ ਤੁਸੀਂ ਲਾਈਲੱਗਤਾ ਦਾ ਰਾਹ ਤਾਂ

403, 2023

ਅਜੀਬ ਜਿੰਦਗੀ

My Poems|

ਜਿੰਦਗੀ ਵਿੱਚ ਸੀ ਜੋ ਮਿਲਿਆ, ਸੁਪਨਿਆਂ ਵਿੱਚ ਉਹ ਕਿੱਥੇ ਸੀ? ਤੰਬੂਆਂ ਵਿੱਚ ਸੌਂ ਕੇ ਜੋ ਮਿਲਿਆ, ਸਕੂਨ ਚੁਬਾਰਿਆਂ ਵਿੱਚ ਉਹ ਕਿੱਥੇ ਸੀ? ਤੂਫ਼ਾਨਾਂ ਨਾਲ ਖਹਿ ਕੇ ਜੋ ਮਿਲਿਆ, ਬਹਾਰਾਂ ਵਿੱਚ ਉਹ ਕਿੱਥੇ ਸੀ? ਸਾਇਕਲਾਂ ਤੇ ਚੜ੍ਹ ਕੇ ਜੋ ਮਿਲਿਆ, ਵੱਡੀਆਂ ਕਾਰਾਂ ਵਿੱਚ ਉਹ ਕਿੱਥੇ ਸੀ?

103, 2023

ਆਰਥਿਕ ਆਜ਼ਾਦੀ

My Articles|

ਜੇਕਰ ਤੁਹਾਡੀ ਆਰਥਿਕ ਆਜ਼ਾਦੀ ਕਿਸੇ ਦੇ ਸਾਥ, ਕਿਸੇ ਦੀ ਮੇਹਰਬਾਨੀ, ਕਿਸੇ ਦੇ ਤਰਸ, ਕਿਸਮਤ ਵਿੱਚ ਲਿਖੇ ਹੋਣ ਤੇ, ਉੱਪਰ ਵਾਲੇ ਦੇ ਹੁਕਮ ਅਨੁਸਾਰ ਜਾਂ ਉੱਪਰ ਵਾਲੇ ਅੱਗੇ ਕੀਤੀਆਂ ਪ੍ਰਾਰਥਨਾਵਾਂ ਤੇ ਨਿਰਭਰ ਹੈ ਤਾਂ ਆਸ ਪੂਰੀ ਹੋਣ ਦਾ ਬਹੁਤ ਘੱਟ ਮੌਕਾ ਹੈ l ਆਰਥਿਕ ਆਜ਼ਾਦੀ ਸਿਰਫ

2702, 2023

ਚੰਗਾ ਅਧਿਆਪਕ

My Quotes|

ਚੰਗਾ ਸਮਾਂ ਸਿੱਖਣ ਨੂੰ ਬਹੁਤ ਕੁੱਝ ਨਹੀਂ ਦਿੰਦਾ l ਬੁਰਾ ਸਮਾਂ ਸਿੱਖਣ ਨੂੰ ਬਹੁਤ ਕੁੱਝ ਦਿੰਦਾ ਹੈ l ਬੁਰੇ ਸਮੇਂ ਵਿੱਚ ਸਿੱਖਣ ਵਾਲੇ ਵਿਅਕਤੀ ਦਾ ਭਵਿੱਖ ਚੰਗਾ ਹੋ ਜਾਂਦਾ ਹੈ l ਇਹ ਕਿਹਾ ਜਾ ਸਕਦਾ ਹੈ ਕਿ ਬੁਰਾ ਸਮਾਂ ਵਿਅਕਤੀ ਦਾ ਚੰਗਾ ਅਧਿਆਪਕ ਹੁੰਦਾ ਹੈ

2402, 2023

ਸਵਰਗ

My Articles|

ਸੋਚਣ ਦੀ ਲੋੜ ਹੈ ਕਿ ਧਰਮਾਂ ਦੇ ਪੈਦਾ ਹੋਣ ਤੋਂ ਬਾਦ ਹੀ ਲੋਕ ਸਵਰਗਾਂ ਵਿੱਚ ਕਿਉਂ ਜਾਣ ਲੱਗੇ? ਸੋਚਣ ਦੀ ਲੋੜ ਹੈ ਕਿ ਧਰਮਾਂ ਦੇ ਪੈਦਾ ਹੋਣ ਤੋਂ ਪਹਿਲਾਂ ਕੀ ਲੋਕ ਨਰਕਾਂ ਨੂੰ ਹੀ ਜਾਂਦੇ ਸੀ? ਸੋਚਣ ਦੀ ਲੋੜ ਹੈ ਕਿ ਕੀ ਪੁਜਾਰੀ ਨੇ ਲੋਕਾਂ

2202, 2023

ਜਾਤ ਅਤੇ ਧਰਮ

My Articles|

ਭਾਰਤ ਵਿੱਚ ਵੱਡੀ ਗਿਣਤੀ ਲੜਾਈਆਂ ਸਿਰਫ ਜਾਤ ਅਤੇ ਧਰਮ ਦੇ ਨਾਮ ਤੇ ਹੀ ਕਰਵਾਈਆਂ ਜਾਂਦੀਆਂ ਹਨ l ਜੇਕਰ ਜਾਤ ਅਤੇ ਧਰਮ ਨਾ ਹੋਵੇ ਤਾਂ ਲੋਕਾਂ ਵਿੱਚ ਕਿੰਨਾ ਪਿਆਰ ਹੋਵੇਗਾ? ਇਸ ਦਾ ਅੰਦਾਜ਼ਾ ਵੀ ਲਗਾਇਆ ਨਹੀਂ ਜਾ ਸਕਦਾ l ਨਾਸਤਿਕ ਮੁਲਕਾਂ ਵਿੱਚ ਇਹ ਦੋ ਚੀਜ਼ਾਂ ਨਹੀਂ

1902, 2023

ਮੰਜ਼ਿਲ

My Quotes|

ਹਰ ਵਾਰ ਜਰੂਰੀ ਨਹੀਂ ਹੁੰਦਾ ਕਿ ਮੰਜ਼ਿਲ ਮਿਲ ਜਾਏ l ਮੰਜ਼ਿਲ ਦੀ ਪ੍ਰਾਪਤੀ ਵੱਲ ਤੁਰ ਪੈਣਾ ਹੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ l ਮੰਜ਼ਿਲ ਦੀ ਪ੍ਰਾਪਤੀ ਲਈ ਤੁਰੇ ਹੋਏ ਲੋਕ ਰਾਹਾਂ ਵਿੱਚੋਂ ਵੀ ਬਹੁਤ ਕੁੱਝ ਨਵਾਂ ਲੱਭ ਲੈਂਦੇ ਹਨ ਜਿਸ ਦੀ ਅਹਿਮੀਅਤ ਮੰਜ਼ਿਲ ਨਾਲੋਂ ਵੀ

1302, 2023

ਮਾੜਾ

My Poems|

ਉੱਪਰ ਚੜ੍ਹਦੇ ਡਿਗ ਪੈਣਾ ਮਾੜਾ ਨਹੀਂ ਹੁੰਦਾ l ਦੁਬਾਰਾ ਫਿਰ ਨਾ ਉੱਠਣਾ ਮਾੜਾ ਹੁੰਦਾ ਹੈ l ਜਿੰਦਗੀ ਵਿੱਚ ਹਾਰ ਜਾਣਾ ਮਾੜਾ ਨਹੀਂ ਹੁੰਦਾ l ਜਿੱਤ ਦੀ ਆਸ ਛੱਡ ਦੇਣਾ ਮਾੜਾ ਹੁੰਦਾ ਹੈ l ਤੁਹਾਡਾ ਇਕੱਲੇ ਰਹਿ ਜਾਣਾ ਮਾੜਾ ਨਹੀਂ ਹੁੰਦਾ l ਲਾਈਲੱਗਾਂ ਦੀ ਭੀੜ ਵਿੱਚ

702, 2023

ਡਰ ਤੋਂ ਮੁਕਤੀ

My Articles|

ਡਰ ਮਨੁੱਖੀ ਆਗਿਆਨਤਾ ਵਿੱਚੋਂ ਪੈਦਾ ਹੁੰਦਾ ਹੈ l ਭਾਵ ਮਨੁੱਖ ਨੂੰ ਜਿਨ੍ਹਾਂ ਵਰਤਾਰਿਆਂ ਜਾਂ ਘਟਨਾਵਾਂ ਦੀ ਸਮਝ ਨਹੀਂ ਲਗਦੀ ਉਹ ਉਨ੍ਹਾਂ ਨੂੰ ਦੇਖ ਕੇ ਜਾਂ ਸੋਚ ਕੇ ਡਰਦਾ ਹੈ l ਇਹੀ ਡਰ ਮਨੁੱਖ ਨੂੰ ਬੁਜਦਿਲ ਬਣਾਉਂਦਾ ਹੈ l ਚਲਾਕ ਲੋਕ ਮਨੁੱਖ ਦੀ ਇਸ ਬੁਜਦਿਲੀ ਦਾ

702, 2023

ਮੁਸ਼ਕਿਲ ਰਾਹ

My Articles|

ਸਫਲਤਾ ਮੁਸ਼ਕਿਲ ਰਾਹਾਂ ਤੇ ਚੱਲ ਕੇ ਹੀ ਮਿਲਦੀ ਹੈ l ਮੁਸ਼ਕਿਲ ਰਾਹਾਂ ਵਿੱਚ ਭੀੜ ਨਹੀਂ ਹੁੰਦੀ l ਰਾਹ ਮੁਸ਼ਕਿਲ ਹੋਣ ਕਾਰਨ ਬਹੁਤ ਲੋਕ ਉਸ ਰਾਹ ਜਾਂਦੇ ਹੀ ਨਹੀਂ l ਇਸ ਕਰਕੇ ਉਨ੍ਹਾਂ ਰਾਹਾਂ ਤੇ ਚੱਲਣ ਵਾਲਿਆਂ ਨਾਲ ਮੁਕਾਬਲਾ (Competition) ਵੀ ਬਹੁਤ ਘੱਟ ਹੁੰਦਾ ਹੈ l

502, 2023

ਸੋਚ ਦਾ ਖਾਤਮਾ

My Quotes|

ਜਿਸ ਦੀ ਸੋਚ ਨੂੰ ਖਤਮ ਕਰਨਾ ਹੋਵੇ ਉਸ ਨੂੰ ਪੂਜਣਾ ਸ਼ੁਰੂ ਕਰ ਦੇਵੋ l ਲੋਕ ਮੱਥੇ ਟੇਕਣਗੇ ਪਰ ਉਸ ਦੀ ਸੋਚ/ਲਿਖਤ ਵੱਲ ਧਿਆਨ ਨਹੀਂ ਦੇਣਗੇ ਅਤੇ ਜਿੰਦਗੀ ਵਿੱਚ ਵੀ ਨਹੀਂ ਅਪਣਾਉਣਗੇ l ਵਿਗਿਆਨੀ ਆਪਣੇ ਆਪ ਨੂੰ ਅਤੇ ਆਪਣੀਆਂ ਖੋਜਾਂ ਨੂੰ ਮੱਥੇ ਨਹੀਂ ਟਿਕਵਾਉਂਦੇ l ਉਨ੍ਹਾਂ

2901, 2023

ਇਮਾਨਦਾਰੀ

My Quotes|

ਜੇਕਰ ਤੁਸੀਂ ਖੁਦ ਇਮਾਨਦਾਰ ਹੋ ਤਾਂ ਦੂਜਿਆਂ ਤੋਂ ਇਸ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੁੰਦੀ l ਜੇਕਰ ਤੁਸੀਂ ਖੁਦ ਬੇਈਮਾਨ ਹੋ ਤਾਂ ਦੂਜਿਆਂ ਤੋਂ ਮਿਲੇ ਸਰਟੀਫਿਕੇਟ ਵੀ ਤੁਹਾਨੂੰ ਇਮਾਨਦਾਰ ਸਾਬਤ ਨਹੀਂ ਕਰ ਸਕਦੇ l ਇਮਾਨਦਾਰੀ ਦੇ ਰਾਹ ਤੇ ਚੱਲਦਿਆਂ ਕਦੇ ਰਾਹ ਵਿੱਚ ਭੀੜ ਨਹੀਂ

2301, 2023

ਕੌੜੀ ਸਚਾਈ

My Articles|

ਸਾਰੀ ਉਮਰ ਲੋਕ ਜਾਤਾਂ ਪਾਤਾਂ ਦੇ ਫਰਕ ਵਿੱਚੋਂ ਨਹੀਂ ਨਿਕਲਦੇ l ਕੁੱਝ ਜਾਤਾਂ ਦੇ ਲੋਕ ਆਪਣੇ ਆਪ ਨੂੰ ਦੂਜਿਆਂ ਨਾਲੋਂ ਬੇਹਤਰ ਕਹਿੰਦਿਆਂ ਜਿੰਦਗੀ ਗੁਜਾਰ ਦਿੰਦੇ ਹਨ l ਵੱਖ ਵੱਖ ਜਾਤਾਂ ਦੇ ਸ਼ਮਸ਼ਾਨਘਾਟ ਅਤੇ ਵੱਖ ਵੱਖ ਜਾਤਾਂ ਦੇ ਧਾਰਮਿਕ ਅਸਥਾਨ ਵੀ ਉਸਾਰ ਲੈਂਦੇ ਹਨ l ਜਦੋਂ

Go to Top