ਉੱਪਰ ਚੜ੍ਹਦੇ ਡਿਗ ਪੈਣਾ ਮਾੜਾ ਨਹੀਂ ਹੁੰਦਾ l
ਦੁਬਾਰਾ ਫਿਰ ਨਾ ਉੱਠਣਾ ਮਾੜਾ ਹੁੰਦਾ ਹੈ l
ਜਿੰਦਗੀ ਵਿੱਚ ਹਾਰ ਜਾਣਾ ਮਾੜਾ ਨਹੀਂ ਹੁੰਦਾ l
ਜਿੱਤ ਦੀ ਆਸ ਛੱਡ ਦੇਣਾ ਮਾੜਾ ਹੁੰਦਾ ਹੈ l
ਤੁਹਾਡਾ ਇਕੱਲੇ ਰਹਿ ਜਾਣਾ ਮਾੜਾ ਨਹੀਂ ਹੁੰਦਾ l
ਲਾਈਲੱਗਾਂ ਦੀ ਭੀੜ ਵਿੱਚ ਰਲਣਾ ਮਾੜਾ ਹੁੰਦਾ ਹੈ l
ਹਲਾਤਾਂ ਮੁਤਾਬਕ ਬਦਲ ਜਾਣਾ ਮਾੜਾ ਨਹੀਂ ਹੁੰਦਾ l
ਮਤਲਬ ਲਈ ਬਦਲ ਜਾਣਾ ਮਾੜਾ ਹੁੰਦਾ ਹੈ l
ਸਹਾਰਾ ਨਾ ਮਿਲਣਾ ਬਹੁਤਾ ਮਾੜਾ ਨਹੀਂ ਹੁੰਦਾ l
ਹਰ ਵੇਲੇ ਦੂਜੇ ਦਾ ਸਹਾਰਾ ਲੱਭਣਾ ਮਾੜਾ ਹੁੰਦਾ ਹੈ l
ਕੁੱਝ ਨਾਲ ਨਹੀਂ ਜਾਣਾ ਸੋਚਣਾ ਮਾੜਾ ਨਹੀਂ ਹੁੰਦਾ l
ਹੱਥ ਤੇ ਹੱਥ ਧਰਕੇ ਬਹਿ ਜਾਣਾ ਮਾੜਾ ਹੁੰਦਾ ਹੈ l
ਹੱਥੀਂ ਕਿਰਤ ਕਰਨਾ ਭਾਵੇਂ ਮਾੜਾ ਨਹੀਂ ਹੁੰਦਾ l
ਦੂਜਿਆਂ ਹੱਥੋਂ ਰੋਜ਼ਾਨਾ ਲੁੱਟ ਹੋਣਾ ਮਾੜਾ ਹੁੰਦਾ ਹੈ l
ਖੁਸ਼ੀ ਵੇਲੇ ਯਾਰਾਂ ਦਾ ਨਾ ਆਉਣਾ ਮਾੜਾ ਨਹੀਂ ਹੁੰਦਾ l
ਮੁਸੀਬਤ ਵੇਲੇ ਵਿਚਾਲੇ ਛੱਡ ਜਾਣਾ ਮਾੜਾ ਹੁੰਦਾ ਹੈ l
ਉਧਾਰ ਲੈਣਾ ਕਿਸੇ ਤੋਂ ਕਦੇ ਮਾੜਾ ਨਹੀਂ ਹੁੰਦਾ l
ਉਧਾਰ ਲੈ ਕੇ ਨਾ ਮੋੜਨਾ ਮਾੜਾ ਹੁੰਦਾ ਹੈ l
ਜਿੰਦਗੀ ਵਿੱਚ ਤਜਰਬਾ ਹੋ ਜਾਣਾ ਮਾੜਾ ਨਹੀਂ ਹੁੰਦਾ l
ਜਾਣਬੁੱਝ ਸਹੀ ਸਲਾਹ ਨਾ ਦੇ ਸਕਣਾ ਮਾੜਾ ਹੁੰਦਾ ਹੈ l
ਬੇਟੀ ਦਾ ਕੁਦਰਤੀ ਪੈਦਾ ਨਾ ਹੋਣਾ ਮਾੜਾ ਨਹੀਂ ਹੁੰਦਾ l
ਕੁੱਖ ਵਿੱਚ ਕਤਲ ਕਰਾ ਦੇਣਾ ਮਾੜਾ ਹੁੰਦਾ ਹੈ l
ਬਾਣੀ ਨੂੰ ਪੜ੍ਹਨਾ ਤੇ ਸਮਝਣਾ ਕਦੇ ਮਾੜਾ ਨਹੀਂ ਹੁੰਦਾ l
ਪੜ੍ਹਕੇ ਜਿੰਦਗੀ ਵਿੱਚ ਨਾ ਅਪਣਾਉਣਾ ਮਾੜਾ ਹੁੰਦਾ ਹੈ l
ਕਿਸੇ ਦਾ ਧਰਮੀ ਬਣ ਜਾਣਾ ਮਾੜਾ ਨਹੀਂ ਹੁੰਦਾ l
ਭੇਸ ਵਟਾ ਕੇ ਗਰੀਬਾਂ ਨੂੰ ਲੁੱਟਣਾ ਮਾੜਾ ਹੁੰਦਾ ਹੈ l
ਅਵਤਾਰ ਮੌਤ ਆਉਣ ਤੇ ਮਰ ਜਾਣਾ ਮਾੜਾ ਨਹੀਂ ਹੁੰਦਾ l
ਖੁਰਦਪੁਰੀਆ ਜਿਉਂਦੇ ਸੋਚ ਦਾ ਮਰ ਜਾਣਾ ਮਾੜਾ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147