ਅੱਖਾਂ ਨੇ ਬੰਦ ਤੇਰੀਆਂ,
ਬੁੱਲ੍ਹ ਗਏ ਨੇ ਸੀਤੇ l
ਹੱਥ ਤੇਰੇ ਸ਼ਰਧਾ ਵਿੱਚ ਜੁੜ ਗਏ,
ਕਿਰਤ ਕਰ ਲੈ ਮਾੜੀਏ ਨੀਤੇ l
ਮੌਤੋਂ ਬਾਦ ਸਵਰਗ ਤੂੰ ਭਾਲੇਂ,
ਇਸ ਧਰਤੀ ਤੇ ਨਾ ਜੀਤੇਂ l
ਥਾਂ ਥਾਂ ਤੇ ਦੁਰਕਾਰਿਆ ਤੈਨੂੰ,
ਕਈ ਵਾਰੀ ਘੁੱਟ ਸਬਰ ਦੇ ਪੀਤੇ l
ਲੁੱਟ ਤੇਰੀ ਇਸ ਜੀਵਨ ਵਿੱਚ ਹੋਵੇ,
ਖੁਰਦਪੁਰੀਆ ਤੂੰ ਭਾਣੇ ਮੰਨ ਲੀਤੇ l
ਅਵਤਾਰ ਸੋਚਣਾ ਬੰਦ ਕਰ ਲਿਆ,
ਤਰਕਸ਼ੀਲਾ ਸਵਾਲ ਕਦੇ ਨਾ ਕੀਤੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147