ਸਾਰੀ ਉਮਰ ਲੋਕ ਜਾਤਾਂ ਪਾਤਾਂ ਦੇ ਫਰਕ ਵਿੱਚੋਂ ਨਹੀਂ ਨਿਕਲਦੇ l ਕੁੱਝ ਜਾਤਾਂ ਦੇ ਲੋਕ ਆਪਣੇ ਆਪ ਨੂੰ ਦੂਜਿਆਂ ਨਾਲੋਂ ਬੇਹਤਰ ਕਹਿੰਦਿਆਂ ਜਿੰਦਗੀ ਗੁਜਾਰ ਦਿੰਦੇ ਹਨ l
ਵੱਖ ਵੱਖ ਜਾਤਾਂ ਦੇ ਸ਼ਮਸ਼ਾਨਘਾਟ ਅਤੇ ਵੱਖ ਵੱਖ ਜਾਤਾਂ ਦੇ ਧਾਰਮਿਕ ਅਸਥਾਨ ਵੀ ਉਸਾਰ ਲੈਂਦੇ ਹਨ l
ਜਦੋਂ ਆਖਰੀ ਸਮੇਂ ਕਿਸੇ ਬਿਮਾਰੀ ਕਾਰਨ ਗੁਰਦੇ ਦੀ ਜਾਂ ਕਿਸੇ ਸਰੀਰਕ ਅੰਗ ਦੀ ਲੋੜ ਪਵੇ ਤਾਂ ਉਹ ਛੋਟੀ ਜਾਤ ਦੇ ਲੋਕਾਂ ਦੇ ਅੰਗ ਵੀ ਪਵਾ ਲੈਂਦੇ ਹਨ l ਇਹ ਦੂਹਰੇ ਮਾਪਦੰਡ ਭਾਰਤੀ ਲੋਕਾਂ ਵਿੱਚ ਆਮ ਦੇਖਣ ਨੂੰ ਮਿਲਦੇ ਹਨ ਅਤੇ ਇਹੀ ਲੋਕ ਰੱਬ ਦਾ ਸਭ ਤੋਂ ਵੱਧ ਹੋਕਾ ਦਿੰਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147