ਪੰਜਾਬ ਵਿੱਚ ਸਾਢੇ ਤਿੰਨ ਮਹੀਨੇ ਰਹਿ ਕੇ ਫਰਵਰੀ 2026 ਵਿੱਚ ਜਦੋਂ ਘਰੋਂ ਤੁਰਨ ਲੱਗੇ ਤਾਂ ਕਾਫੀ ਉਦਾਸੀ ਦਾ ਮਹੌਲ ਸੀ l ਉਦਾਸੀ ਹੋਣੀ ਵੀ ਸੀ ਜਦੋਂ ਆਪਣਿਆਂ ਦਾ ਮੋਹ ਪੰਜਾਬ ਵਿੱਚ ਬਹੁਤ ਜਿਆਦਾ ਮਿਲਿਆ ਹੋਵੇ l
ਪੰਜਾਬ ਵਿੱਚ ਵਸਦੇ ਅਤੇ ਵੱਖ ਵੱਖ ਮੁਲਕਾਂ ਤੋਂ ਆਏ ਰਿਸ਼ਤੇਦਾਰਾਂ ਤੋਂ ਇਲਾਵਾ ਬਹੁਤ ਸਾਰੇ ਨਵੇਂ ਦੋਸਤ ਮਿਲੇ ਜਿਨ੍ਹਾਂ ਨੂੰ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਹੀ ਜਾਣਦਾ ਸੀ ਜਾਂ ਜਿਨ੍ਹਾਂ ਨਾਲ ਇਕੱਲੀ ਲਿਖਤਾਂ ਤੇ ਵਿਚਾਰਾਂ ਦੀ ਸਾਂਝ ਸੀ l
ਮੇਰਾ ਸੁਭਾਅ ਹੈ ਕਿ ਮੈਂ ਨਾ ਜਾਣਦੇ ਲੋਕਾਂ ਨੂੰ ਵੀ ਅਕਸਰ ਬੁਲਾ ਲੈਂਦਾ ਹਾਂ l ਇਸੇ ਕਰਕੇ ਲਾਗੇ ਲਾਗੇ ਗੱਡੀ ਵਿੱਚ ਜਾਣ ਦੀ ਬਜਾਏ ਤੁਰ ਕੇ ਜਾਣਾ ਹੀ ਮੈਨੂੰ ਚੰਗਾ ਲਗਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਮਿਲ ਸਕਾਂ l
ਗ਼ਦਰੀ ਬਾਬਿਆਂ ਦੇ ਮੇਲੇ ਤੇ ਵੀ ਕਾਫੀ ਪਾਠਕ, ਵਿਚਾਰਾਂ ਦੇ ਸਾਂਝੀਦਾਰ, ਲੇਖਕ ਅਤੇ ਲੋਕ ਪੱਖੀ ਕੰਮ ਕਰਨ ਵਾਲੇ ਸੱਜਣ ਮਿਲੇ ਜਿਨ੍ਹਾਂ ਨੂੰ ਮਿਲਣ ਤੇ ਆਪਣਾਪਨ ਸਾਫ਼ ਝਲਕਦਾ ਸੀ l
ਪੰਜਾਬ ਦੇ ਪਿੰਡਾਂ, ਸਕੂਲਾਂ ਅਤੇ ਲਾਇਬਰੇਰੀਆਂ ਵਿੱਚ ਮੇਰੀਆਂ ਲਿਖੀਆਂ ਕਿਤਾਬਾਂ ਜਾਣ ਨਾਲ ਮੇਰੀ ਪੰਜਾਬ ਵਸਦੇ ਪੰਜਾਬੀਆਂ ਨਾਲ ਹੋਰ ਨੇੜਤਾ ਵਧੀ ਹੈ l
ਬਹੁਤ ਸਾਰੇ ਸੱਜਣ ਮਿਲੇ ਜਿਨ੍ਹਾਂ ਆਖਿਆ ਕਿ ਤੁਹਾਡੀਆਂ ਕਿਤਾਬਾਂ ਪੜ੍ਹ ਕੇ ਸਾਡੀ ਜ਼ਿੰਦਗੀ ਵਿੱਚ ਜ਼ਿਕਰਯੋਗ ਬਦਲਾਓ ਆਇਆ ਹੈ l ਸੁਣ ਕੇ ਮੈਨੂੰ ਵੀ ਚੰਗਾ ਲੱਗਾ ਕਿਉਂਕਿ ਕਿਤਾਬਾਂ ਦੀ ਅਸਲ ਕੀਮਤ ਉਸ ਸਮੇਂ ਹੀ ਪੈਂਦੀ ਹੈ ਜਦੋਂ ਕਿਤਾਬਾਂ ਪਾਠਕਾਂ ਦੇ ਹੱਥਾਂ ਵਿੱਚ ਚਲੇ ਜਾਣ ਅਤੇ ਪਾਠਕ ਦੀ ਜ਼ਿੰਦਗੀ ਵਿੱਚ ਜ਼ਿਕਰਯੋਗ ਬਦਲਾਓ ਕਰਨ l
ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ ਲੋਕ ਵਿਅਸਥ (Busy) ਹੋਣ ਦੇ ਬਾਵਯੂਦ ਮਿਲਣ ਵਾਸਤੇ ਸਮਾਂ ਕੱਢ ਲੈਂਦੇ ਹਨ ਜਿਸ ਨਾਲ ਵਾਰ ਵਾਰ ਆਪਣੇਪਨ ਦਾ ਅਹਿਸਾਸ ਹੁੰਦਾ ਹੈ l
ਸ਼ਾਇਦ ਮੈਨੂੰ ਇਸੇ ਕਰਕੇ ਨਿਊਜ਼ੀਲੈਂਡ ਦੀ ਧਰਤੀ ਤੇ 36 ਸਾਲ ਗੁਜ਼ਾਰਨ ਬਾਦ ਵੀ ਪੰਜਾਬ ਹੀ ਆਪਣਾ ਲਗਦਾ ਹੈ ਜਿਸ ਨਾਲ ਸ਼ੁਰੂ ਤੋਂ ਹੀ ਲਗਾਤਾਰ ਜੁੜਿਆ ਰਿਹਾ l
ਜਦੋਂ ਆਪਣੇ ਘਰੋਂ ਤੁਰਨ ਲੱਗੇ ਤਾਂ ਉਦਾਸੀ ਦੇ ਮਹੌਲ ਨੂੰ ਦੂਰ ਕਰਨ ਲਈ ਦੋਸਤ ਤਲਵਿੰਦਰ (Tarn Mehr) ਨੇ ਗਾਣੇ ਲਾ ਕੇ ਮਜ਼ਾਕੀਆ ਭੰਗੜਾ ਪਾਇਆ ਜਿਸ ਨੂੰ ਅੱਜ ਵੀ ਦੇਖ ਕੇ ਹੱਸ ਪੈਂਦੇ ਹਾਂ l
ਉਸ ਵੇਲੇ ਦੇ ਪਲਾਂ ਦੀ ਸਾਂਝ ਆਪ ਨਾਲ ਪਾ ਰਿਹਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147