ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |
-ਤਰਨਦੀਪ ਬਿਲਾਸਪੁਰ
ਬਦਲਦੇ ਲਿਬਾਸ
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਖਰੀਦਣ ਲੋਕ ਜਦੋਂ ਮੁੱਲ ਦਾ ਪਾਠ, ਸਮਝ ਦਾ ਨਾ ਫਿਰ ਹੋਵੇ ਵਿਕਾਸ l ਅਰਥਾਂ ਦੀ ਜਦ ਤੱਕ ਸਮਝ ਨਾ ਆਊ, ਜ਼ਿੰਦਗੀ ਕਦੇ ਨਹੀਂ ਆਉਣੀ ਰਾਸ l ਅਰਦਾਸਾਂ ਕਰ ਕਰ ਸਭ ਕੁੱਝ ਭਾਲਣ, ਕਿਰਤ ਕਰਨ ਦੀ ਨਾ ਰੱਖਣ ਆਸ l ਸੁੱਖਣਾ ਸੁੱਖ ਸੁੱਖ
ਲੋਕ ਖੁਸ਼ ਕਿਉਂ ਨਹੀਂ ਹਨ ?
ਵੱਡੀ ਗਿਣਤੀ ਗੋਰਿਆਂ ਨੂੰ ਦੇਖੋ ਤਾਂ ਉਨ੍ਹਾਂ ਦੇ ਹਸੂੰ ਹਸੂੰ (ਹੱਸਦੇ) ਕਰਦੇ ਚਿਹਰੇ ਮਨ ਨੂੰ ਭਾਉਂਦੇ ਹਨ l ਇਵੇਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਸ਼ਾਇਦ ਕੋਈ ਸਮੱਸਿਆ ਹੀ ਨਹੀਂ ਹੈ l ਇਸ ਦੇ ਉਲਟ ਵੱਡੀ ਗਿਣਤੀ ਭਾਰਤੀਆਂ ਦੇ ਚਿਹਰੇ ਉੱਤਰੇ ਹੋਏ ਦਿਖਾਈ ਦਿੰਦੇ ਹਨ
ਨਵਾਂ ਸਬਕ – ਜ਼ਿੰਦਗੀ ਰੋਜ਼ਾਨਾ ਬਹੁਤ ਸਾਰੇ ਨਵੇਂ ਸਬਕ ਦਿੰਦੀ ਹੈ l
ਕੁੱਝ ਵਿਅਕਤੀ ਉਨ੍ਹਾਂ ਸਬਕਾਂ ਤੋਂ ਸਿੱਖ ਜਾਂਦੇ ਹਨ ਪਰ ਬਾਕੀ ਜਿਆਦਾ ਤੌਰ ਤੇ ਘਬਰਾ ਜਾਂਦੇ ਹਨ l ਸਬਕ ਹਮੇਸ਼ਾਂ ਸਿੱਖਣ ਵਾਸਤੇ ਹੁੰਦੇ ਹਨ ਘਬਰਾਉਣ ਲਈ ਨਹੀਂ l ਜ਼ਿੰਦਗੀ ਵਿੱਚ ਅਨੇਕਾਂ ਸਬਕ ਲੈਣ ਵਾਲੇ ਅਤੇ ਉਨ੍ਹਾਂ ਸਬਕਾਂ ਤੋਂ ਸਿੱਖਣ ਵਾਲੇ ਆਪਣੇ ਆਪ ਵਿੱਚ ਹੀ ਯੂਨੀਵਰਸਿਟੀ ਬਣ
ਨਿਊਜ਼ੀਲੈਂਡ ਵਿੱਚ ਘਰ ਕਿਹੜਾ, ਕਦੋਂ, ਕਿੱਥੇ, ਕਿੰਨੇ ਦਾ ਅਤੇ ਕਿਵੇਂ ਖਰੀਦੀਏ ਜੋ ਸਾਡੀ ਆਰਥਿਕਤਾ ਮਜ਼ਬੂਤ ਕਰੇ ?
ਕਿਸੇ ਵੀ ਮੁਲਕ ਵਿੱਚੋਂ ਨਿਊਜ਼ੀਲੈਂਡ ਵਿੱਚ ਪਹੁੰਚ ਕੇ ਘਰ ਖਰੀਦਣਾ ਵਿਅਕਤੀ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਜਿਸ ਤੇ ਲੱਖਾਂ ਡਾਲਰ ਲਗਦੇ ਹਨ ਭਾਵ ਪਤੀ ਪਤਨੀ ਦੀ ਕਈ ਸਾਲਾਂ ਦੀ ਕਮਾਈ ਲੱਗ ਜਾਂਦੀ ਹੈ l ਪਤੀ ਪਤਨੀ ਵਲੋਂ ਘਰ ਖਰੀਦਣ ਵੇਲੇ ਲਿਆ ਗਲਤ ਫੈਸਲਾ
ਗੋਰੇ ਦੀ ਤਸੱਲੀ
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜ਼ਿੰਦਗੀ ਵਿੱਚ ਮੈਂ ਬਹੁਤ ਕਾਰੋਬਾਰ ਕੀਤੇ ਅਤੇ ਬਹੁਤ ਕਾਰੋਬਾਰਾਂ ਦੀ ਮੈਨੇਜ਼ਮੈਂਟ ਕੀਤੀ l ਸਾਰੇ ਹੀ ਕਾਰੋਬਾਰਾਂ ਵਿੱਚ ਇੱਕ ਅਸੂਲ ਹੁੰਦਾ ਸੀ ਕਿ ਗਾਹਕ ਦੀ ਜੇ 100% ਤਸੱਲੀ ਹੋਵੇ ਤਾਂ ਹੀ ਪੈਸੇ ਲੈਣੇ ਹਨ l ਇਸੇ ਕਰਕੇ ਬਹੁਤੇ ਗੋਰੇ ਮੇਰੀਆਂ ਕੰਪਨੀਆਂ ਦਾ ਨਾਮ
* ਸਵੇਰ ਸੁਨੇਹਾ *
ਵਧੀਆ ਭਵਿੱਖ ਲਈ ਆਪਣੀਆਂ ਗਲਤੀਆਂ ਅਤੇ ਪਛਤਾਵਿਆਂ ਨੂੰ ਘੱਟ ਕਰਨ ਦੀ ਲੋੜ ਹੁੰਦੀ ਹੈ l ਗਲਤੀਆਂ ਮਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਅਤੇ ਪਛਤਾਵੇ ਮਾਨਸਿਕ ਰੋਗੀ ਕਰ ਦਿੰਦੇ ਹਨ l ਗਲਤੀਆਂ ਤੋਂ ਸਿੱਖ ਕੇ ਅੱਗੇ ਚੱਲਣ ਵਾਲਾ ਮਨੁੱਖ ਪਿੱਛੇ ਵੀ ਨਹੀਂ ਜਾਂਦਾ ਅਤੇ ਪਛਤਾਵਿਆਂ
ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ
* ਇਸ਼ਾਰਿਆਂ ਨੂੰ ਸਮਝੋ * ਨਿਊਜ਼ੀਲੈਂਡ ਵਿੱਚ ਬਹੁਤ ਲੋਕ ਇਹ ਨਹੀਂ ਜਾਣ ਪਾਉਂਦੇ ਕਿ ਘਰ ਖਰੀਦਣ ਦਾ ਸਮਾਂ ਕਿਹੜਾ ਠੀਕ ਹੈ? ਕਦੋਂ ਪ੍ਰਾਪਰਟੀ ਉੱਤੇ ਜਾਵੇਗੀ ਜਾਂ ਥੱਲੇ? ਸ਼ਾਇਦ ਇਸ ਦਾ ਜਵਾਬ ਦੇਣਾ ਸਭ ਨੂੰ ਅਸੰਭਵ ਲੱਗੇ ਪਰ ਪ੍ਰਾਪਰਟੀ ਮਾਰਕੀਟ ਦੇ ਇਸ਼ਾਰਿਆਂ ਨੂੰ ਸਮਝ ਕੇ ਖੁਦ
ਕੀ ਨਿਊਜ਼ੀਲੈਂਡ ਵਿੱਚ ਸਿਰਫ ਇੱਕ ਇਨਵੈਸਟਮੈਂਟ ਪ੍ਰਾਪਰਟੀ ਬੁਢਾਪਾ ਸੰਵਾਰ ਸਕਦੀ ਹੈ (ਕੇਸ ਸਟੱਡੀ)?
ਮੈਂ ਜਿਆਦਾ ਤੌਰ ਤੇ ਭਵਿੱਖ ਸੁਧਾਰਨ ਬਾਰੇ ਲਿਖਦਾ ਹਾਂ ਪਰ ਮੁਸ਼ਕਿਲ ਇਹ ਹੁੰਦੀ ਹੈ ਕਿ ਭਵਿੱਖ ਕਿਸੇ ਨੂੰ ਦਿਸਦਾ ਨਹੀਂ ਹੁੰਦਾ l ਇਸ ਬਾਰੇ ਸਿਰਫ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ l ਅੰਦਾਜ਼ਾ ਲਗਾਉਣ ਵਿੱਚ ਤੰਗੀ ਇਹ ਹੁੰਦੀ ਹੈ ਕਿ ਇਹ ਗਲਤ ਜਾਂ ਠੀਕ ਨਿੱਕਲ ਸਕਦਾ
ਕਾਮਯਾਬੀ ਲਈ ਕੀਮਤ ਅਦਾ ਕਰਨ ਦੀ ਲੋੜ
ਦੁਨੀਆਂ ਵਿੱਚ ਹਰ ਵਿਅਕਤੀ ਕਾਮਯਾਬੀ ਹਾਸਿਲ ਕਰਨੀ ਚਾਹੁੰਦਾ ਹੈ ਪਰ ਉਸ ਦੀ ਕੀਮਤ ਅਦਾ ਨਹੀਂ ਕਰਨੀ ਚਾਹੁੰਦਾ l ਇਸੇ ਕਾਰਣ ਕਾਮਯਾਬੀ ਉਸ ਤੋਂ ਦੂਰ ਭੱਜਦੀ ਹੈ l ਵੈਸੇ ਤਾਂ ਕਾਮਯਾਬੀ ਲੋਕ ਵੱਖ ਵੱਖ ਖੇਤਰਾਂ ਵਿੱਚ ਹਾਸਿਲ ਕਰਦੇ ਹਨ ਅਤੇ ਹਰ ਖੇਤਰ ਵਿੱਚ ਹੀ ਉਸ ਦੀ
ਗੱਡੀਆਂ ਵਿੱਚ ਮੁਫ਼ਤ ਤੇਲ?
ਤੁਸੀਂ ਵੀ ਬੜੇ ਹੈਰਾਨ ਹੋਵੋਗੇ ਕਿ ਦੇਸ਼ ਵਿੱਚ ਮਹਿੰਗੇ ਤੇਲ ਦਾ ਰੌਲਾ ਪੈ ਰਿਹਾ ਹੈ ਅਤੇ ਮੈਂ ਮੁਫ਼ਤ ਤੇਲ ਦੀ ਗੱਲ ਕਰ ਰਿਹਾ ਹਾਂ l ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ l ਵੈਸੇ ਹੀ ਮੇਰੀਆਂ ਬਹੁਤੀਆਂ ਗੱਲਾਂ ਜਿਆਦਾ ਲੋਕਾਂ ਨਾਲੋਂ ਵੱਖਰੀਆਂ ਹੋਣ ਕਾਰਣ ਹੈਰਾਨੀ ਵਾਲੀਆਂ
ਕੀ ਸਰਕਾਰਾਂ ਕੋਲ ਲੋਕਾਂ ਨੂੰ ਮਾਰਨ ਲਈ ਪੈਸਾ ਹੈ ਪਰ ਜਿਉਂਦੇ ਰੱਖਣ ਲਈ ਨਹੀਂ?
ਦੁਨੀਆਂ ਤੇ ਲੱਗੀ ਹੋਈ ਕਈ ਮੁਲਕਾਂ ਦੀ ਲੜਾਈ ਬਾਰੇ ਵੱਡੀ ਗਿਣਤੀ ਲੋਕ ਫਿਕਰਮੰਦ ਹਨ l ਬਹੁਤਿਆਂ ਦੇ ਪਰਿਵਾਰਿਕ ਜੀਅ, ਰਿਸ਼ਤੇਦਾਰ, ਦੋਸਤ ਮਿੱਤਰ ਇਨ੍ਹਾਂ ਮੁਲਕਾਂ ਵਿੱਚ ਵਸਦੇ ਹਨ l ਜਿਨ੍ਹਾਂ ਪਰਿਵਾਰਾਂ ਦੇ ਜੀਅ ਇਸ ਤਰਾਂ ਦੀਆਂ ਲੜਾਈਆਂ ਵਿੱਚ ਦੁਨੀਆਂ ਤੋਂ ਸਦਾ ਲਈ ਚਲੇ ਜਾਂਦੇ ਹਨ ਉਨ੍ਹਾਂ
ਨਿਊਜ਼ੀਲੈਂਡ ਵਿੱਚ ਆਰਥਿਕ ਮੰਦੀ ਦਾ ਘਰਾਂ ਤੇ ਅਸਰ (ਤਜ਼ਰਬਾ ਆਪੋ ਆਪਣਾ)
ਜਦੋਂ ਸੰਨ 2008 ਤੋਂ ਦੁਨੀਆਂ ਪੱਧਰ ਦੀ ਆਰਥਿਕ ਮੰਦੀ (ਗਲੋਬਲ ਫਾਇਨੈਂਸ਼ਲ ਕਰਾਇਸਿਸ/Global Financial Crisis) ਸ਼ੁਰੂ ਹੋਈ ਤਾਂ ਇਸ ਦਾ ਅਸਰ ਨਿਊਜ਼ੀਲੈਂਡ ਤੇ ਵੀ ਹੋਇਆ ਅਤੇ ਕਈ ਕੁੱਝ ਨਵਾਂ ਸਿੱਖਣ ਨੂੰ ਮਿਲਿਆ l ਜਦੋਂ ਤੱਕ ਇਸ ਤਰਾਂ ਦੀਆਂ ਘਟਨਾਵਾਂ ਵਿੱਚੋਂ ਵਿਅਕਤੀ ਖੁਦ ਨਹੀਂ ਨਿਕਲਦਾ ਓਨਾ ਚਿਰ
ਵਿਸ਼ਵਾਸ/ਭਰੋਸਾ
ਦੂਜਿਆਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ/ਭਰੋਸਾ ਪੈਦਾ ਕਰਨਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ l ਵਿਸ਼ਵਾਸ/ਭਰੋਸਾ ਕਾਇਮ ਕਰਨ ਲਈ ਵਿਅਕਤੀ ਦੀ ਇਮਾਨਦਾਰੀ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ l ਇਮਾਨਦਾਰੀ ਦੇ ਨਾਲ ਨਾਲ ਆਪਣੇ ਕੀਤੇ ਹੋਏ ਵਾਅਦੇ ਤੇ ਟਿਕੇ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ l ਇਹ
ਨਿਊਜ਼ੀਲੈਂਡ ਵਿੱਚ ਖਾਲੀ ਘਰਾਂ ਦੀ ਸਮੱਸਿਆ
ਨਿਊਜ਼ੀਲੈਂਡ ਵਿੱਚ ਕਿਰਾਏ ਵਾਲੇ ਘਰਾਂ ਦੀ ਗਿਣਤੀ ਵਧਣ ਨਾਲ ਕਾਫੀ ਘਰਾਂ ਦੇ ਮਾਲਕਾਂ ਨੂੰ ਘਰ ਕਿਰਾਏ ਤੇ ਚਾੜਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ l ਕਈ ਘਰ ਤਾਂ ਕਈ ਕਈ ਮਹੀਨੇ ਖਾਲੀ ਰਹਿ ਰਹੇ ਹਨ l ਜਿੱਥੇ ਘਰਾਂ ਦੇ ਮਾਲਕਾਂ ਦੇ ਮਹਿੰਗਾਈ ਕਾਰਣ ਖਰਚੇ ਵਧੇ
ਜ਼ਿੰਮੇਵਾਰੀ, ਮੈਨੇਜ਼ਮੈਂਟ ਅਤੇ ਕੁਆਲਿਟੀ ਨਾਲ ਕਾਰੋਬਾਰ (ਬਿਜ਼ਨਸ) ਦੀ ਸ਼ੁਰੂਆਤ ਕਰਨ ਦੀ ਲੋੜ
ਨਿਊਜ਼ੀਲੈਂਡ ਵਿੱਚ ਬਹੁਤ ਸਾਰੇ ਬਿਜ਼ਨਸ ਹਰ ਸਾਲ ਫੇਲ੍ਹ ਹੁੰਦੇ ਹਨ ਜਿਸ ਦੇ ਕਈ ਕਾਰਣ ਹੁੰਦੇ ਹਨ l ਜੇ ਅੰਤਰਰਾਸ਼ਟਰੀ ਪੱਧਰ ਤੇ ਦੇਖੀਏ ਤਾਂ ਬਾਕੀ ਮੁਲਕਾਂ ਵਿੱਚ ਵੀ ਇਹੀ ਹਾਲ ਹੈ ਅਤੇ ਲੋਕ ਅਕਸਰ ਸਰਕਾਰਾਂ ਅਤੇ ਮਾੜੀ ਇਕੋਨੋਮੀ ਨੂੰ ਦੋਸ਼ ਦਿੰਦੇ ਆਮ ਦਿਖਾਈ ਦਿੰਦੇ ਹਨ l
ਆਰਥਿਕ ਸਮੱਸਿਆ ਕਿਉਂ?
ਅੱਜ ਦਾ ਦੌਰ ਜਿਸ ਨੂੰ ਇਨਫਰਮੇਸ਼ਨ ਏਜ਼ (Information age) ਕਹਿੰਦੇ ਹਾਂ ਜਿਸ ਵਿੱਚ ਇੰਡਸਟਰੀਅਲ ਏਜ਼ (Industrial Age) ਵਿੱਚ ਸਿੱਖੀਆਂ ਚੀਜ਼ਾਂ ਕੰਮ ਨਹੀਂ ਕਰਦੀਆਂ ਜਾਂ ਏਨਾ ਕੁ ਕੰਮ ਕਰਦੀਆਂ ਹਨ ਜਿਨ੍ਹਾਂ ਨਾਲ ਬਹੁਤ ਤੰਗੀ ਨਾਲ ਗੁਜ਼ਾਰਾ ਹੁੰਦਾ ਹੈ l ਇੰਡਸਟਰੀਅਲ ਏਜ਼ ਵਿੱਚ ਲੋਕ ਵੱਡੀ ਗਿਣਤੀ ਵਿੱਚ
ਬੋਲਣ ਵਿੱਚ ਮਿਠਾਸ
ਆਪਣੀ ਬੋਲਬਾਣੀ ਵਿੱਚ ਮਿਠਾਸ ਲਿਆਉਣ ਵਿੱਚ ਬਹੁਤ ਸਮਾਂ ਲਗਦਾ ਹੈ l ਇਹ ਰਾਤੋ ਰਾਤ ਦਾ ਕੰਮ ਨਹੀਂ ਹੈ l ਵਿਅਕਤੀ ਕੀ ਪੜ੍ਹਦਾ ਹੈ, ਕਿਸ ਤਰਾਂ ਦੇ ਵਿਅਕਤੀਆਂ ਨੂੰ ਮਿਲਦਾ ਹੈ ਅਤੇ ਕਿਸ ਤਰਾਂ ਦੇ ਪਰਿਵਾਰ ਵਿੱਚ ਰਹਿੰਦਾ ਹੈ, ਦਾ ਅਸਰ ਵਿਅਕਤੀ ਤੇ ਪੈਂਦਾ ਹੈ l
ਪੰਜਾਬੀ ਭਾਸ਼ਾ (ਮਾਂ ਬੋਲੀ) ਲਿਖਣ ਵਿੱਚ ਹੋ ਰਹੀਆਂ ਗਲਤੀਆਂ ਵਿੱਚ ਸੁਧਾਰ ਕਰਨ ਦੀ ਲੋੜ
ਮਾਂ ਬੋਲੀ ਭਾਵ ਬੱਚੇ ਦੇ ਜਨਮ ਵੇਲੇ ਜਿਹੜੀ ਬੋਲੀ ਉਸ ਦੀ ਮਾਂ ਬੋਲਦੀ ਹੁੰਦੀ ਹੈ ਉਸ ਨੂੰ ਮਾਂ ਬੋਲੀ ਕਹਿੰਦੇ ਹਾਂ l ਪੰਜਾਬ ਵਿੱਚ ਜਨਮ ਲੈਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਹੈ l ਭਾਵੇਂ ਕਿ ਪੰਜਾਬੀ ਬੋਲਣ ਵਾਲੇ ਲੋਕਾਂ ਵਿੱਚ
ਪੰਜਾਬ ਦੀ ਯਾਦ
ਪੰਜਾਬ ਵਿੱਚ ਸਾਢੇ ਤਿੰਨ ਮਹੀਨੇ ਰਹਿ ਕੇ ਫਰਵਰੀ 2026 ਵਿੱਚ ਜਦੋਂ ਘਰੋਂ ਤੁਰਨ ਲੱਗੇ ਤਾਂ ਕਾਫੀ ਉਦਾਸੀ ਦਾ ਮਹੌਲ ਸੀ l ਉਦਾਸੀ ਹੋਣੀ ਵੀ ਸੀ ਜਦੋਂ ਆਪਣਿਆਂ ਦਾ ਮੋਹ ਪੰਜਾਬ ਵਿੱਚ ਬਹੁਤ ਜਿਆਦਾ ਮਿਲਿਆ ਹੋਵੇ l ਪੰਜਾਬ ਵਿੱਚ ਵਸਦੇ ਅਤੇ ਵੱਖ ਵੱਖ ਮੁਲਕਾਂ ਤੋਂ ਆਏ
ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ (ਕਿਤਾਬ ਦੀ ਫੀਡਬੈਕ)
ਪੰਜਾਬ ਫੇਰੀ ਦੌਰਾਨ ਮੈਂ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਗਿਆ ਹੋਇਆ ਸੀ l ਉੱਥੇ ਕੁੱਝ ਪਰਿਵਾਰਾਂ ਨੇ ਮੇਰੇ ਪਾਸੋਂ ਪੜ੍ਹਨ ਲਈ ਕਿਤਾਬਾਂ ਲਈਆਂ l ਇੱਕ ਘਰ ਵਿੱਚ ਵਿਆਹ ਸੀ ਉੱਥੇ ਵੀ ਇਹ ਕਿਤਾਬਾਂ ਪਈਆਂ ਸਨ l ਵਿਆਹ ਤੇ ਆਏ ਇੱਕ 14 ਕੁ ਸਾਲ ਦੇ ਮੁੰਡੇ ਨੇ