ਖੁਸ਼ੀ ਜਿੰਦਗੀ ਵਿੱਚ ਬਹੁਤ ਜ਼ਰੂਰੀ ਹੈ l ਖੁਸ਼ ਇਨਸਾਨ ਕਈ ਬਿਮਾਰੀਆਂ ਤੋਂ ਮੁਕਤੀ ਪਾ ਲੈਂਦਾ ਹੈ l ਖੁਸ਼ ਇਨਸਾਨ ਦੀ ਜਿੰਦਗੀ ਤੇ ਸਮਾਂ ਬਹੁਤ ਜਲਦੀ ਬੀਤਦਾ ਮਹਿਸੂਸ ਹੁੰਦਾ ਹੈ l
ਕਦੇ ਵੀ ਆਪਣੀ ਖੁਸ਼ੀ ਨੂੰ ਦੂਜਿਆਂ ਤੇ ਨਿਰਭਰ ਨਾ ਹੋਣ ਦਿਓ l
ਦੂਜਿਆਂ ਤੇ ਰੱਖੀ ਆਸ ਪੂਰੀ ਨਹੀਂ ਹੁੰਦੀ l ਦੂਜਿਆਂ ਤੇ ਰੱਖੀ ਆਸ ਅਕਸਰ ਨਿਰਾਸ਼ਾ ਹੀ ਪੱਲੇ ਪਾਉਂਦੀ ਹੈ l
ਖੁਸ਼ੀ ਪ੍ਰਾਪਤ ਕਰਨ ਲਈ ਕਈ ਵਾਰ ਬਹੁਤ ਤਕੜੇ ਸੰਘਰਸ਼ ਕਰਨੇ ਪੈਂਦੇ ਹਨ l ਕਿਸੇ ਵੀ ਸੰਘਰਸ਼ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ l ਕਈ ਵਾਰ ਜਿੱਤਣ ਲਈ ਬਹੁਤ ਵਾਰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਪਰ ਜਿੱਤ ਅਤੇ ਖੁਸ਼ੀ ਉਨ੍ਹਾਂ ਨੂੰ ਹੀ ਨਸੀਬ ਹੁੰਦੀ ਹੈ ਜੋ ਹਾਰਾਂ ਦਾ ਸਾਹਮਣਾ ਕਰਕੇ ਅੱਗੇ ਵਧਦੇ ਹਨ l
ਸੁੱਖਾਂ ਸੁੱਖ ਕੇ ਪ੍ਰਾਪਤੀਆਂ ਕਰਨ ਦੀ ਆਸ ਰੱਖਣ ਵਾਲੇ ਮੁਸੀਬਤਾਂ ਦਾ ਮੁਕਾਬਲਾ ਪੂਰੀ ਤਾਕਤ ਨਾਲ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਕਿਸੇ ਗੈਬੀ ਸ਼ਕਤੀ ਵਲੋਂ ਮੱਦਦ ਦੀ ਆਸ ਹੁੰਦੀ ਹੈ ਜੋ ਹਮੇਸ਼ਾਂ ਅਧੂਰੀ ਰਹਿ ਜਾਂਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147