ਜ਼ਿੰਦਗੀ ਵਿੱਚ ਕਿਸੇ ਵੀ ਕਿਸਮ ਦੀਆਂ ਪ੍ਰਾਪਤੀਆਂ ਕਰਨ ਲਈ 100% ਕੋਸ਼ਿਸ਼ ਕਰਨੀ ਪੈਂਦੀ ਹੈ l ਇਹ 100% ਕੋਸ਼ਿਸ਼ ਤਾਂ ਹੀ ਹੋ ਸਕਦੀ ਹੈ ਜਦੋਂ ਤੁਸੀਂ ਬਾਕੀ ਪਾਸਿਆਂ ਤੋਂ ਆਪਣਾ ਧਿਆਨ ਹਟਾ ਕੇ ਆਪਣੇ ਮਿਥੇ ਹੋਏ ਨਿਸ਼ਾਨੇ ਤੇ ਕੇਂਦਰਤ ਕਰਦੇ ਹੋ l
ਕਾਫੀ ਲੋਕ 100% ਕੋਸ਼ਿਸ਼ ਨਹੀਂ ਕਰ ਪਾਉਂਦੇ ਜਿਸ ਕਾਰਣ ਉਨ੍ਹਾਂ ਦੇ ਮਿਥੇ ਹੋਏ ਨਿਸ਼ਾਨੇ ਪੂਰੇ ਨਹੀਂ ਹੁੰਦੇ ਜਾਂ ਬਹੁਤ ਦੇਰ ਬਾਦ ਹੁੰਦੇ ਹਨ l
ਕਾਰਣ ਇਹ ਹੁੰਦਾ ਹੈ ਕਿ ਕਈ ਲੋਕ ਖੁਦ ਅੱਗੇ ਵਧਣ ਦੀ ਕੋਸ਼ਿਸ਼ ਦੇ ਨਾਲ ਨਾਲ ਹੋਰਾਂ ਨੂੰ ਪਿੱਛੇ ਖਿੱਚਣ ਵੱਲ ਵੀ ਧਿਆਨ ਕੇਂਦਰਤ ਰੱਖਦੇ ਹਨ l ਭਾਵ ਉਹ ਖੁਦ ਅੱਗੇ ਨਿਕਲਣ ਲਈ ਦੂਜਿਆਂ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ l ਇਸ ਤਰਾਂ ਉਨ੍ਹਾਂ ਦਾ ਧਿਆਨ ਦੋ ਪਾਸੀਂ ਵੰਡਿਆ ਜਾਂਦਾ ਹੈ ਜਿਸ ਕਾਰਣ ਉਨ੍ਹਾਂ ਦੀ ਖੁਦ ਅੱਗੇ ਲੰਘਣ ਦੀ ਰਫਤਾਰ ਘਟ ਜਾਂਦੀ ਹੈ ਜਿਸ ਨਾਲ ਪ੍ਰਾਪਤੀਆਂ ਨਹੀਂ ਹੁੰਦੀਆਂ ਜਾਂ ਦੇਰ ਨਾਲ ਹੁੰਦੀਆਂ ਹਨ l
ਅਸਲੀ ਤਰੱਕੀ ਜਾਂ ਪ੍ਰਾਪਤੀ ਉਹ ਹੀ ਹੁੰਦੀ ਹੈ ਜਦੋਂ ਤੁਹਾਡੇ ਨਾਲ ਨਾਲ ਸਮਾਜ ਦੀ ਤਰੱਕੀ ਵੀ ਹੋਵੇ ਪਰ ਇਹ ਹਰ ਵਾਰ ਹੋ ਨਹੀਂ ਪਾਉਂਦਾ l ਜੇ ਇਸ ਤਰਾਂ ਹੋ ਨਹੀਂ ਪਾਉਂਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਮਾਜ ਦੀ ਤਰੱਕੀ ਦੀਆਂ ਕੋਸ਼ਿਸ਼ਾਂ ਛੱਡ ਦੇਈਏ l
ਸਮਾਜ ਦੀ ਤਰੱਕੀ ਨੂੰ ਨਾਲ ਲੈ ਕੇ ਤੁਰਦੇ ਲੋਕ ਹਮੇਸ਼ਾਂ ਹਾਂ ਪੱਖੀ ਰਹਿੰਦੇ ਹਨ, ਉਨ੍ਹਾਂ ਵਿੱਚ ਵੈਰ ਵਿਰੋਧ ਵੀ ਘਟਦਾ ਹੈ, ਮਾਨਸਿਕ ਤਣਾਅ ਵੀ ਘਟਦਾ ਹੈ ਅਤੇ ਉਨ੍ਹਾਂ ਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ l ਇਸ ਤਰਾਂ ਦੀ ਸੋਚਣੀ ਰੱਖਣ ਵਾਲੇ ਹਮੇਸ਼ਾਂ ਵੱਡੀਆਂ ਪ੍ਰਾਪਤੀਆਂ ਕਰ ਜਾਂਦੇ ਹਨ l
ਆਓ ਆਪਣੀ ਸੋਚ ਬਦਲੀਏ ਜਿਸ ਨਾਲ ਆਪਣੀ ਅਤੇ ਸਮਾਜ ਦੀ ਤਰੱਕੀ ਹੋਵੇ ਜੋ ਕਿ ਬਹੁਤ ਵੱਡੀ ਪ੍ਰਾਪਤੀ ਹੋਵੇਗੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147