ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀ ਬਹੁਤ ਮਹੱਤਤਾ ਹੁੰਦੀ ਹੈ l
ਜਿਹੜੇ ਵਿਅਕਤੀ ਇਨ੍ਹਾਂ ਘਟਨਾਵਾਂ ਤੋਂ ਸਬਕ ਲੈ ਕੇ ਆਪਣੇ ਆਪ ਨੂੰ ਬਦਲ ਲੈਂਦੇ ਹਨ ਉਨ੍ਹਾਂ ਲਈ ਇਹ ਵਾਪਰੀਆਂ ਘਟਨਾਵਾਂ ਕਿਸੇ ਡਿਗਰੀ ਨਾਲੋਂ ਘੱਟ ਨਹੀਂ ਹੁੰਦੀਆਂ l
ਜਿਹੜੇ ਵਿਅਕਤੀ ਘਟਨਾਵਾਂ ਤੋਂ ਨਹੀਂ ਸਿੱਖਦੇ ਅਤੇ ਆਪਣੇ ਆਪ ਨੂੰ ਨਹੀਂ ਬਦਲਦੇ l ਉਨ੍ਹਾਂ ਲਈ ਇਹ ਘਟਨਾਵਾਂ ਪਛਤਾਵਾ ਬਣ ਜਾਂਦੀਆਂ ਹਨ l
ਪਛਤਾਵੇ ਵਿਅਕਤੀ ਨੂੰ ਸਿਰਫ ਮਾਨਸਿਕ ਤਣਾਅ (Stress) ਹੀ ਦਿੰਦੇ ਹਨ ਜਿਨ੍ਹਾਂ ਤੋਂ ਬਚਣ ਦੀ ਲੋੜ ਹੁੰਦੀ ਹੈ l ਕਈ ਪਛਤਾਵੇ ਵਿਅਕਤੀ ਨੂੰ ਮਾਨਸਿਕ ਰੋਗੀ ਕਰ ਦਿੰਦੇ ਹਨ l
ਜਿਹੜੇ ਮਾਨਸਿਕ ਰੋਗੀ ਮਰੀਜ਼ਾਂ ਨੂੰ ਪਰਿਵਾਰ ਅਤੇ ਰਿਸ਼ਤੇਦਾਰ ਇਹ ਸਲਾਹ ਦਿੰਦੇ ਹਨ ਕਿ ਰੱਬ ਦਾ ਨਾਂ ਲਿਆ ਕਰੋ ਜਾਂ ਇਨ੍ਹਾਂ ਦਾ ਹੱਲ ਲੱਭਣ ਲਈ ਸਾਧਾਂ ਸੰਤਾਂ ਕੋਲ ਜਾਣ ਲਈ ਪ੍ਰੇਰਦੇ ਹਨ l ਉਨ੍ਹਾਂ ਮਾਨਸਿਕ ਰੋਗੀ ਮਰੀਜ਼ਾਂ ਦੀ ਹਾਲਤ ਹੋਰ ਵਿਗੜ ਜਾਂਦੀ ਹੈ ਕਿਉਂਕਿ ਰੱਬ ਦਾ ਨਾਮ ਲੈਣ ਨਾਲ ਮਾਨਸਿਕ ਰੋਗ ਠੀਕ ਨਹੀਂ ਹੁੰਦੇ ਅਤੇ ਨਾ ਹੀ ਸਾਧ ਸੰਤ ਇਨ੍ਹਾਂ ਦਾ ਇਲਾਜ ਕਰ ਸਕਦੇ ਹਨ l ਸਚਾਈ ਇਹ ਹੈ ਕਿ ਵੱਡੀ ਗਿਣਤੀ ਸਾਧ ਸੰਤ ਤਾਂ ਖੁਦ ਮਾਨਸਿਕ ਰੋਗੀ ਹੁੰਦੇ ਹਨ l
ਵਿਗੜੇ ਹੋਏ ਮਾਨਸਿਕ ਰੋਗ ਵਿਅਕਤੀ ਨੂੰ ਡਿਪ੍ਰੈਸ਼ਨ ਤੱਕ ਦੀ ਹਾਲਤ ਵਿੱਚ ਲੈ ਜਾਂਦੇ ਹਨ ਜਿੱਥੇ ਆ ਕੇ ਕਈ ਵਾਰੀ ਮਰੀਜ਼ ਆਪਣੇ ਰੋਗ ਬਾਰੇ ਡਾਕਟਰ ਨੂੰ ਪੂਰੀ ਜਾਣਕਾਰੀ ਦੇਣ ਦੇ ਕਾਬਲ ਵੀ ਨਹੀਂ ਰਹਿੰਦਾ l
ਆਓ ਘਟਨਾਵਾਂ ਤੋਂ ਸਿੱਖ ਕੇ ਆਪਣੇ ਆਪ ਨੂੰ ਬਦਲਣ ਦੀ ਆਦਤ ਪਾਈਏ ਨਾ ਕਿ ਪਛਤਾਵੇ ਦੀ l
ਘਟਨਾਵਾਂ ਤੋਂ ਉਹ ਵਿਅਕਤੀ ਹੀ ਸਿੱਖ ਸਕਦਾ ਹੈ ਜੋ ਮਸਲੇ ਦੀ ਜੜ੍ਹ ਤੱਕ ਜਾਣ ਦੀ ਆਦਤ ਪਾਵੇ ਅਤੇ ਮਸਲੇ ਦੀ ਜੜ੍ਹ ਤੱਕ ਉਹੀ ਵਿਅਕਤੀ ਜਾ ਸਕਦਾ ਹੈ ਜੋ ਸਵਾਲ ਕਰਨ ਦੀ ਹਿੰਮਤ ਰੱਖਦਾ ਹੋਵੇ ਅਤੇ ਉੱਤਰ ਸਮਝਣ ਦੇ ਯੋਗ ਹੋਵੇ l
ਜਿਹੜਾ ਸਵਾਲ ਕਰਨ ਦੀ ਹਿੰਮਤ ਰੱਖੇ ਅਤੇ ਉੱਤਰ ਸਮਝਣ ਦੇ ਯੋਗ ਹੋਵੇ ਉਸ ਨੂੰ ਲੋਕ ਤਰਕਸ਼ੀਲ ਆਖਦੇ ਹਨ l ਭਾਵ ਜਿਹੜਾ ਵਿਅਕਤੀ ਲਾਈਲੱਗਤਾ ਛੱਡ ਦੇਵੇ ਅਤੇ ਤਰਕ ਦੇ ਅਧਾਰ ਤੇ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਵੇ ਉਸ ਨੂੰ ਤਰਕਸ਼ੀਲ ਕਿਹਾ ਜਾਂਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147