ਮੋਮਬੱਤੀਆਂ, ਦੀਵਿਆਂ ਵਾਂਗ ਆਖਰ ਬੁੱਝ ਹੀ ਜਾਣਾ,
ਜੀਵਨ ਹੋਰਾਂ ਦਾ ਰੌਸ਼ਨ ਕਰਨ ਲਈ ਬਲਿਆ ਕਰ l
ਰੀਸ ਹੋਰਾਂ ਦੀ ਨਹੀਂ ਜੇ ਕਰ ਸਕਦਾ,
ਤਰੱਕੀ ਕਰਦਿਆਂ ਨੂੰ ਦੇਖ ਨਾ ਜਲਿਆ ਕਰ l
ਗ਼ੈਰਾਂ ਨੂੰ ਐਵੇਂ ਹਰ ਪਲ ਨਿੰਦੀ ਜਾਵੇਂ,
ਚੰਗਾ ਕਰਨ ਲਈ ਨਾਲ ਰਲ ਚਲਿਆ ਕਰ l
ਹਿੰਮਤ ਕੀਤੇ ਬਿਨਾਂ ਤਾਂ ਸਭ ਕੁੱਝ ਨਹੀਂ ਮਿਲਦਾ,
ਸੋਚ ਸੋਚ ਨਾ ਦਿਲ ਆਪਣੇ ਨੂੰ ਤਲਿਆ ਕਰ l
ਅਵਤਾਰ ਪਿੱਛੇ ਖਿੱਚਣ ਦੀ ਆਦਤ ਛੱਡ ਕੇ,
ਖੁਰਦਪੁਰੀਆ ਅੱਗੇ ਜਾਂਦਿਆਂ ਨਾਲ ਰਲਿਆ ਕਰ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147