ਫੇਸਬੁੱਕ ਦਾ ਬਹੁਤ ਧੰਨਵਾਦੀ ਹਾਂ ਜਿਸ ਦੀ ਬਦੌਲਤ ਮੈਨੂੰ ਬਹੁਤ ਹੀ ਚੰਗੇ ਫੇਸਬੁੱਕ ਦੋਸਤ ਮਿਲੇ l ਜਗਰੂਪ ਸਿੰਘ (Jagrup Singh) ਜੀ ਵੀ ਉਨ੍ਹਾਂ ਪਿਆਰੇ ਦੋਸਤਾਂ ਵਿੱਚੋਂ ਇੱਕ ਹਨ l ਉਨ੍ਹਾਂ ਨੇ ਥੱਲੇ ਦਿੱਤੀ ਰਚਨਾ ਲਿਖ ਕੇ ਭੇਜੀ ਹੈ l ਆਪ ਜੀ ਨਾਲ ਸਾਂਝ ਪਾ ਕੇ ਮਾਣ ਮਹਿਸੂਸ ਕਰ ਰਿਹਾ ਹਾਂ l
ਛੱਡ ਜਗੀਰੂ ਯੁੱਗ ਦੀਆਂ ਰਹੁ ਰੀਤਾਂ,
ਪੈਰ ਨਵੇਂ ਯੁੱਗ ਦੇ ਵਿੱਚ ਧਰਿਆ ਕਰ l
ਜੇਕਰ ਜਿੰਦਗੀ ਵਿੱਚ ਕੁੱਝ ਪਾਵਣਾ ਹੈ,
ਚਲਦੇ ਕਾਫ਼ਲਿਆਂ ਦੇ ਨਾਲ ਰਲਿਆ ਕਰ l
ਹੱਥ ਉੱਪਰ ਹੱਥ ਧਰ ਕੁੱਝ ਨਹੀਂ ਮਿਲਦਾ,
ਹਮੇਸ਼ਾਂ ਬਣਕੇ ਮਸ਼ਾਲ ਜਗਿਆ ਕਰ l
ਪਛਤਾਇਆਂ ਹੱਥ ਨਹੀਂ ਆਉਣਾ ਬਾਦ ਵਿੱਚ,
ਸਮੇਂ ਦਾ ਬਣ ਕੇ ਹਾਣੀ ਨਾਲ ਚਲਿਆ ਕਰ l
ਅਵਤਾਰ ਖੁਰਦਪੁਰੀਏ ਦਾ ਤੂੰ ਬਣ ਜਾ ਸਾਥੀ,
ਤਰਕਸ਼ੀਲਾ ਹੋਰਾਂ ਨੂੰ ਦੇਖ ਨਾ ਜਲਿਆ ਕਰ l