ਰੱਬ ਦੀ ਭਾਲ ਵਿੱਚ ਤੁਸੀਂ ਹੋ l ਇਸ ਵਿੱਚ ਮੈਨੂੰ ਕੋਈ ਇਤਰਾਜ਼ਗੀ ਵੀ ਨਹੀਂ l ਭਾਵੇਂ ਮੋਨ ਵਰਤ ਰੱਖੋ, ਭਾਵੇਂ ਚੀਕਾਂ ਮਾਰ ਕੇ ਲੱਭੋ, ਭਾਵੇਂ ਸਾਜ਼ ਵਜਾ ਕੇ ਲੱਭੋ ਅਤੇ ਭਾਵੇਂ ਸਪੀਕਰ ਲਾ ਕੇ ਲੱਭੋ ਪਰ ਜਿਹੜੇ ਲੋਕ ਰੱਬ ਨੂੰ ਨਹੀਂ ਲੱਭਣਾ ਚਾਹੁੰਦੇ ਉਨ੍ਹਾਂ ਦੀ ਨੀਂਦ ਨਾ ਖਰਾਬ ਕਰੋ l ਜਿਹੜੇ ਮਰੀਜ਼ਾਂ ਨੂੰ ਡਾਕਟਰ ਨੇ ਸ਼ਾਂਤ ਮਹੌਲ ਵਿੱਚ ਰਹਿਣਾ ਦੱਸਿਆ ਹੋਇਆ ਹੈ ਉਨ੍ਹਾਂ ਨੂੰ ਤਾਂ ਮੌਤ ਆਉਣ ਤੋਂ ਪਹਿਲਾਂ ਨਾ ਮਾਰੋ, ਜਿਹੜੇ ਬੱਚਿਆਂ ਨੇ ਪੜ੍ਹ ਕੇ ਆਪਣਾ ਇਹ ਜਨਮ ਸੰਵਾਰਨਾ ਹੈ ਉਨ੍ਹਾਂ ਦਾ ਇਹ ਜਨਮ ਰੌਲੇ ਰੱਪੇ ਵਿੱਚ ਖਰਾਬ ਨਾ ਕਰੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ