ਗੱਲ ਸਿਰਫ ਹਿੰਮਤ ਤੇ ਹੌਂਸਲੇ ਦੀ ਹੁੰਦੀ ਹੈ l ਕੁੱਝ ਮੁਸੀਬਤਾਂ ਵਿੱਚ ਟੁੱਟ ਕੇ ਬਿਖਰ ਜਾਂਦੇ ਹਨ ਤੇ ਦੁਬਾਰਾ ਇਕੱਠੇ ਨਹੀਂ ਹੋ ਪਾਉਂਦੇ l
ਕੁੱਝ ਬਿਖਰ ਕੇ ਨਿੱਖਰ ਜਾਂਦੇ ਹਨ ਤੇ ਦੁਬਾਰਾ ਮੁਸੀਬਤਾਂ ਦੀ ਪ੍ਰਵਾਹ ਹੀ ਨਹੀਂ ਕਰਦੇ l
ਇਹ ਕਿਹਾ ਜਾ ਸਕਦਾ ਹੈ ਕਿ ਮੁਸੀਬਤਾਂ ਆਉਣ ਤੇ ਕੁੱਝ ਠਰ ਜਾਂਦੇ, ਕੁੱਝ ਤਰ ਜਾਂਦੇ, ਕੁੱਝ ਜਰ ਜਾਂਦੇ, ਕੁੱਝ ਹਰ ਜਾਂਦੇ, ਕੁੱਝ ਖਰ ਜਾਂਦੇ ਤੇ ਕੁੱਝ ਮਰ ਜਾਂਦੇ ਹਨ l
ਅਗਾਂਹਵਧੂ ਲਿਖਤਾਂ ਤੇ ਅਗਾਂਹਵਧੂ ਲੋਕ ਹਮੇਸ਼ਾਂ ਵਿਅਕਤੀ ਨੂੰ ਮਜ਼ਬੂਤ ਬਣਾਉਂਦੇ ਹਨ l ਸਭ ਤੋਂ ਵੱਡੀ ਲੋੜ ਇਹ ਦੇਖਣ ਦੀ ਹੈ ਕਿ ਕੀ ਇਹ ਦੋਵੇਂ ਸਾਡੀ ਜਿੰਦਗੀ ਵਿੱਚ ਹਨ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147