ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |
-ਤਰਨਦੀਪ ਬਿਲਾਸਪੁਰ
ਪਹਿਰਾਵੇ ਦੇ ਨਾਮ ਤੇ ਗੁੰਡਾਗਰਦੀ ?
ਧਰਮ ਹਰ ਇੱਕ ਦਾ ਨਿੱਜੀ ਮਾਮਲਾ ਹੈ l ਮੈਂ ਕਿਸੇ ਵੀ ਧਰਮ ਦੇ ਹੱਕ ਜਾਂ ਵਿਰੋਧ ਵਿੱਚ ਨਹੀਂ ਹਾਂ ਪਰ ਧਰਮ ਦੇ ਨਾਮ ਤੇ ਫੈਲੀਆਂ ਕੁਰੀਤੀਆਂ ਦੀ ਗੱਲ ਜਰੂਰ ਕਰਦਾ ਹਾਂ l ਮੈਂ ਪਰਦੇ ਦਾ ਸਮਰਥਕ ਨਹੀਂ ਅਤੇ ਨਾ ਹੀ ਕਿਸੇ ਪਹਿਰਾਵੇ ਦਾ ਸਮਰਥਕ ਜਾਂ
ਨਿਊਜ਼ੀਲੈਂਡ ਵਿੱਚ ਸਰਕਾਰ ਦੇ ਮਾਹਰਾਂ ਦਾ ਅੰਦਾਜ਼ਾ ਕਿੰਨਾ ਕੁ ਗਲਤ?
-ਜ਼ਮੀਨੀ ਹਕੀਕਤ ਦੇ ਅਧਾਰ ਤੇ ਵਾਇਰਸ ਨੂੰ ਲੈ ਕੇ ਵੱਖ ਵੱਖ ਸਮੇਂ ਸਰਕਾਰਾਂ ਦੇ ਮਾਹਰਾਂ ਵਲੋਂ ਅੰਦਾਜੇ ਲਗਾਏ ਜਾਂਦੇ ਹਨ ਜਿਨ੍ਹਾਂ ਵੱਟੇ ਉਨ੍ਹਾਂ ਨੂੰ ਮੋਟੀਆਂ ਰਕਮਾਂ ਮਿਲਦੀਆਂ ਹਨ ਜੋ ਕਿ ਆਮ ਲੋਕਾਂ ਦਾ ਤਾਰਿਆ ਹੋਇਆ ਟੈਕਸ ਹੁੰਦਾ ਹੈ l ਹਰ ਸਰਕਾਰ ਦਾ ਫਰਜ਼ ਬਣਦਾ ਹੈ
ਕਿਤਾਬਾਂ ਪੜ੍ਹਨ ਦੀ ਆਦਤ ਕਿਵੇਂ ਪਾਈਏ?
-ਆਪਣੇ ਤਜਰਬੇ ਤੇ ਅਧਾਰਤ ਜਿਸ ਤਰਾਂ ਨਵੀਂ ਪੀੜ੍ਹੀ ਨਵੀਂ ਟੈਕਨੌਲੋਜੀ ਨਾਲ ਜੁੜ ਰਹੀ ਹੈ ਉਸੇ ਤਰਾਂ ਨਾਲ ਦੀ ਨਾਲ ਉਨ੍ਹਾਂ ਦਾ ਕਿਤਾਬਾਂ ਪੜ੍ਹਨ ਦਾ ਰੁਝਾਨ ਘਟਿਆ ਹੈ l ਨਵੀਂ ਟੈਕਨੌਲੋਜੀ ਨਾਲ ਜੁੜਨਾ ਕੋਈ ਮਾੜਾ ਕੰਮ ਨਹੀਂ ਹੈ l ਅਸੀਂ ਨਵੀਂ ਟੈਕਨੌਲੋਜੀ ਨੂੰ ਆਪਣੇ ਫਾਇਦੇ ਅਤੇ
ਪੁੱਕੀਕੋਹੀ (Pukekohe) ਵਿੱਚ ਭਾਈਚਾਰੇ ਵਿੱਚੋਂ ਲੋੜਵੰਦ ਆਈਸੋਲੇਸ਼ਨ ਵਿੱਚ ਗਏ ਪਰਿਵਾਰਾਂ ਵਾਸਤੇ ਮੁਫ਼ਤ ਗਰੋਸਰੀ (ਕਰਿਆਨਾ)
ਨਿਊਜ਼ੀਲੈਂਡ ਵਿੱਚ ਕਰੋਨਾ ਦੇ ਕਾਰਣ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਲੋਕਾਂ ਦੇ ਆਇਸੋਲੇਸ਼ਨ ਵਿੱਚ ਜਾਣ ਦੀ ਸੰਭਾਵਨਾ ਹੈ ਜਿਸ ਦੌਰਾਨ ਬਹੁਤੇ ਲੋਕ ਕੰਮ ਨਹੀਂ ਕਰ ਸਕਣਗੇ l ਭਾਵੇਂ ਕਿ ਇਥੇ ਦੀ ਸਰਕਾਰ ਵੀ ਇਸ ਤਰਾਂ ਦੇ ਮੌਕੇ ਲੋੜਵੰਦਾਂ ਦੀ ਮੱਦਦ ਕਰਦੀ ਹੈ ਪਰ ਜੇਕਰ ਪੁਕੀਕੋਹੀ
ਮੌਤ ਅਤੇ ਡਰ
ਦੁਨੀਆਂ ਤੇ ਪੈਦਾ ਹੋਣ ਵਾਲੇ ਜੀਵ ਦੀ ਮੌਤ ਹੋਣੀ ਹੀ ਹੁੰਦੀ ਹੈ l ਸਰੀਰਕ ਮੌਤ ਜਿੰਦਗੀ ਵਿੱਚ ਸਿਰਫ ਇੱਕ ਵਾਰ ਹੁੰਦੀ ਹੈ l ਮਰਨ ਤੋਂ ਡਰਨ ਵਾਲੇ ਲੋਕ ਰੋਜ਼ਾਨਾ ਵਾਰ ਵਾਰ ਮਰਦੇ ਹਨ l ਮਨੁੱਖ ਇੱਕ ਤਾਕਤਵਰ ਪ੍ਰਾਣੀ ਹੈ ਜਿਸ ਨੇ ਆਦਿ ਮਾਨਵ ਤੋਂ ਲੈ
ਕਰੋਨਾ ਮੇਰੇ ਸੁਪਨੇ ਵਿੱਚ ਆਇਆ
ਕਦੇ ਹੱਸ ਵੀ ਲਿਆ ਕਰੋ l - ਵਿਅੰਗ ਮੈਨੂੰ ਸੁਪਨੇ ਬਹੁਤ ਘੱਟ ਆਉਂਦੇ ਹਨ l ਜੇ ਆ ਵੀ ਜਾਣ ਤਾਂ ਕਿਸੇ ਬਹੁਤ ਵੱਡੇ ਮਸਲੇ ਬਾਰੇ ਆਉਂਦੇ ਹਨ l ਸ਼ਾਇਦ ਇਸੇ ਕਰਕੇ ਕਰੋਨਾ ਮੇਰੇ ਸੁਪਨੇ ਵਿੱਚ ਆਇਆ ਤਾਂ ਉਸ ਨੇ ਮੇਰੇ ਨਾਲ ਕੁੱਝ ਸੁਪਨੇ ਵਿੱਚ ਗੱਲਾਂ
ਇੱਕ ਜਨਮ ਵਿੱਚ ਕਈ ਜਨਮਾਂ ਦੀ ਜਿੰਦਗੀ ਜਿਉਂਦੇ ਲੋਕ
ਇਨਸਾਨ ਨੂੰ ਲੰਬਾ ਸਮਾਂ ਜਿਉਣ ਦੀ ਇੱਛਾ ਹਮੇਸ਼ਾਂ ਰਹਿੰਦੀ ਹੈ ਜਾਂ ਵਾਰ ਵਾਰ ਜਨਮ ਲੈਣ ਦੀ ਇੱਛਾ ਰਹਿੰਦੀ ਹੈ l ਉਹ ਆਪਣੀ ਇਸ ਇੱਛਾ ਦੀ ਪੂਰਤੀ ਲਈ ਸਾਰੀ ਉਮਰ ਤਰਲੇ ਕਰਦਾ ਰਹਿੰਦਾ ਹੈ l ਵੱਖ ਵੱਖ ਧਰਮਾਂ, ਸਾਧਾਂ, ਸੰਤਾਂ ਅਤੇ ਚੇਲਿਆਂ ਦਾ ਸਹਾਰਾ ਲੈਂਦਾ ਹੈ
ਨਿਊਜ਼ੀਲੈਂਡ ਵਿੱਚ ਮਹਿੰਗੇ ਘਰਾਂ ਦੀ ਸਮੱਸਿਆ
ਸਰਕਾਰ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਲੋੜ -ਆਪਣੇ ਤਜਰਬੇ ਅਤੇ ਜ਼ਮੀਨੀ ਹਕੀਕਤ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਘਰ ਮਹਿੰਗੇ ਹੋ ਰਹੇ ਹਨ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ l ਪਿਛਲੇ 12 ਮਹੀਨਿਆਂ ਦੌਰਾਨ ਨਿਊਜ਼ੀਲੈਂਡ ਵਿੱਚ
ਨਵੇਂ ਸਾਲ ਨਾਲ ਕੀ ਬਦਲਿਆ?
ਲਗਦਾ ਨਵੇਂ ਸਾਲ ਦੀਆਂ ਵਧਾਈਆਂ ਦੇ ਕੇ ਅਤੇ ਸ਼ੁਭ ਇਛਾਵਾਂ ਕਹਿ ਕੇ ਸਭ ਵਿਹਲੇ ਹੋ ਗਏ ਹੋਣਗੇ l ਸਭ ਨੇ ਲਾਈਕ, ਕਮੈਂਟ ਅਤੇ ਸ਼ੇਅਰ ਵੀ ਗਿਣ ਲਏ ਹੋਣਗੇ l ਕੁੱਝ ਵਧਾਈਆਂ ਨਾ ਆਈਆਂ ਕਰਕੇ ਗੁੱਸੇ ਵੀ ਹੋ ਗਏ ਹੋਣਗੇ l ਇੱਕ ਸਚਾਈ ਹੈ ਕਿ ਸਾਲ
ਭੂਤਕਾਲ, ਵਰਤਮਾਨ ਅਤੇ ਭਵਿੱਖ ਦੀ ਅਹਿਮੀਅਤ (Importance of Past, Present and Future)
ਭੂਤਕਾਲ ਬੀਤ ਗਏ ਸਮੇਂ ਨੂੰ ਆਖਦੇ ਹਾਂ l ਵਰਤਮਾਨ ਹੁਣ ਚੱਲ ਰਹੇ ਸਮੇਂ ਨੂੰ ਆਖਦੇ ਹਾਂ ਅਤੇ ਭਵਿੱਖ ਆਉਣ ਵਾਲੇ ਸਮੇਂ ਨੂੰ ਆਖਦੇ ਹਾਂ l ਕਿਸੇ ਵੀ ਵਿਅਕਤੀ ਦਾ ਵਰਤਮਾਨ ਉਸ ਦੇ ਬੀਤੇ ਸਮੇਂ ਤੇ ਨਿਰਭਰ ਕਰਦਾ ਹੈ l ਜਦੋਂ ਬੱਚਾ ਪੈਦਾ ਹੁੰਦਾ ਹੈ
ਜਦੋਂ ਲੋਕ ਕਿਤਾਬਾਂ ਪੜ੍ਹਨ ਲੱਗ ਪੈਣ ਤਾਂ ਬਦਲਾਓ ਦੀ ਸੰਭਾਵਨਾ ਬਣ ਜਾਂਦੀ ਹੈ
-ਕਿਸਾਨੀ ਸੰਘਰਸ਼ ਵਿੱਚ ਲੋਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਈ ਇਹ ਸਰਮਾਏਦਾਰ ਅਤੇ ਸਰਕਾਰਾਂ ਚੰਗੀ ਤਰਾਂ ਜਾਣਦੀਆਂ ਹਨ ਕਿ ਕਿਸੇ ਮੁਲਕ ਨੂੰ ਤਬਾਹ ਕਰਨ ਲਈ ਬੰਬਾਂ ਜਾਂ ਹਥਿਆਰਾਂ ਦੀ ਲੋੜ ਨਹੀਂ ਹੁੰਦੀ l ਉਸ ਮੁਲਕ ਦੇ ਸਕੂਲ ਅਤੇ ਐਜੂਕੇਸ਼ਨ ਸਿਸਟਮ ਨੂੰ ਇਸ ਤਰਾਂ ਦਾ ਬਣਾ
ਆਰਥਿਕ ਆਜ਼ਾਦੀ ਕੀ ਹੁੰਦੀ ਹੈ, ਇਸ ਦੀ ਕਿਉਂ ਲੋੜ ਹੈ ਅਤੇ ਕਿਵੇਂ ਪ੍ਰਾਪਤ ਹੁੰਦੀ ਹੈ ?
-ਆਪਣੇ ਤਜਰਬੇ ਤੇ ਅਧਾਰਤ ਆਰਥਿਕ ਆਜ਼ਾਦੀ ਉਸ ਨੂੰ ਕਹਿੰਦੇ ਹਨ ਜਦੋਂ ਵਿਅਕਤੀ ਨੂੰ ਪੈਸੇ ਵਾਸਤੇ ਕੰਮ ਕਰਨ ਦੀ ਲੋੜ ਨਾ ਰਹਿ ਜਾਵੇ ਜਾਂ ਇਹ ਕਿਹਾ ਜਾ ਸਕਦਾ ਕਿ ਆਰਥਿਕ ਆਜ਼ਾਦੀ ਦਾ ਸਮਾਂ ਉਸ ਨੂੰ ਮੰਨਿਆ ਜਾਂਦਾ ਹੈ ਜਦੋਂ ਉਸ ਦੇ ਮਿਥੇ ਗੋਲ ਪ੍ਰਾਪਤ ਹੋ ਜਾਂਦੇ
ਜਿੰਦਗੀ ਦੀ ਗੱਲ
ਇਹ ਮੇਰੇ ਹੋਣ ਦੀ ਗੱਲ ਨਹੀਂ ਹੋਰਾਂ ਖਾਤਰ ਜਿਉਣ ਦੀ ਗੱਲ ਹੈ l ਇਹ ਮੇਰੇ ਜਾਗਣ ਦੀ ਗੱਲ ਨਹੀਂ ਹੋਰਾਂ ਨੂੰ ਜਗਾਉਣ ਦੀ ਗੱਲ ਹੈ l ਇਹ ਮੇਰੇ ਬੱਚੇ ਪਾਲਣ ਦੀ ਗੱਲ ਨਹੀਂ ਹੋਰਾਂ ਦੇ ਰੁਲਦੇ ਸੰਭਾਲਣ ਦੀ ਗੱਲ ਹੈ l ਇਹ ਮੇਰੇ ਮਹਿਲ ਮੁਨਾਰਿਆਂ
ਨਿਊਜ਼ੀਲੈਂਡ ਆ ਰਹੇ ਵਿਦਿਆਰਥੀ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਕਾਰੋਬਾਰੀਆਂ ਨਾਲ ਝਗੜੇ – ਇੱਕ ਚਿੰਤਾ ਦਾ ਵਿਸ਼ਾ
ਬਹੁਤ ਸਾਰੇ ਵਿਦਿਆਰਥੀ ਭਾਰਤ ਤੋਂ ਖਾਸ ਤੌਰ ਤੇ ਪੰਜਾਬ ਤੋਂ ਨਿਊਜ਼ੀਲੈਂਡ ਵਿੱਚ ਪੜ੍ਹਾਈ ਕਰਨ ਵਾਸਤੇ ਆਉਂਦੇ ਹਨ l ਕਹਿਣ ਨੂੰ ਤਾਂ ਉਹ ਪੜ੍ਹਾਈ ਕਰਨ ਵਾਸਤੇ ਆਉਂਦੇ ਹਨ ਪਰ ਉਹ ਇਸ ਸਾਫ ਸੁਥਰੇ ਮੁਲਕ ਵਿੱਚ ਆਪਣਾ ਭਵਿੱਖ ਵਧੀਆ ਬਣਾਉਣ ਦੀ ਆਸ ਲਗਾ ਕੇ ਆਉਂਦੇ ਹਨ
ਰੁੱਖੀ ਮਿੱਸੀ ਖਾਣ ਦਾ ਰੁਝਾਨ ਕਿਉਂ ਖਤਰਨਾਕ ?
ਸਾਨੂੰ ਬਜ਼ੁਰਗਾਂ ਵਲੋਂ ਦੱਸਿਆ ਜਾਂਦਾ ਹੈ ਕਿ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਣਾ ਚਾਹੀਦਾ ਹੈ l ਇਹ ਗੱਲ ਦੇਖਣ ਅਤੇ ਸੁਣਨ ਨੂੰ ਵਧੀਆ ਲਗਦੀ ਹੈ l ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨ ਤੋਂ ਭਾਵ ਕਿ ਸੀਮਤ ਸਾਧਨਾਂ ਨਾਲ ਗੁਜ਼ਾਰਾ ਕਰਨਾ l ਜੇਕਰ ਇਹ
ਮੁਸ਼ਕਲਾਂ ਦਾ ਹੜ੍ਹ
ਜਿੰਦਗੀ ਵਿੱਚ ਮੁਸ਼ਕਲਾਂ ਦਾ ਹੜ੍ਹ ਉਨ੍ਹਾਂ ਇਨਸਾਨਾਂ ਤੇ ਵੱਧ ਆਉਂਦਾ ਹੈ ਜੋ ਆਪਣੇ ਬਣਾਏ ਰਾਹਾਂ ਤੇ ਤੁਰਦੇ ਹਨ ਦੂਜਿਆਂ ਦੇ ਰਾਹਾਂ ਤੇ ਨਹੀਂ ਜਾਂ ਕਹਿ ਲਵੋ ਕਿ ਜਿਹੜੇ ਭੇਡ ਚਾਲ ਵਿੱਚ ਸ਼ਾਮਲ ਨਹੀਂ ਹੁੰਦੇ ਪਰ ਇਸ ਸਭ ਦੇ ਬਾਵਯੂਦ ਉਹ ਆਉਣ ਵਾਲੀਆਂ ਕਈ ਪੀੜ੍ਹੀਆਂ
ਨਵਾਂ ਸਾਲ (ਕਲੰਡਰ ਨਹੀਂ ਸੋਚ ਬਦਲਣ ਦੀ ਲੋੜ )
*ਕੁੱਝ ਸਿੱਖਣ ਅਤੇ ਸੋਚਣ ਦਾ ਵੇਲਾ* -ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਅੱਧੋਂ ਵੱਧ ਲੋਕ ਰੱਬ ਨੂੰ ਨਹੀਂ ਮੰਨਦੇ l ਇਸ ਕਰਕੇ ਇਸ ਨੂੰ ਦੁਨੀਆਂ ਦੇ ਬਹੁਤ ਲੋਕ ਨਾਸਤਿਕਾਂ ਦਾ ਮੁਲਕ ਵੀ ਕਹਿੰਦੇ ਹਨ l ਨਿਊਜ਼ੀਲੈਂਡ ਵਿੱਚ ਸਭ ਤੋਂ ਪਹਿਲਾਂ ਦਿਨ ਚੜ੍ਹਦਾ ਹੈ ਭਾਵ
ਨਿਸ਼ਾਨੇ ਮਿਥਣੇ ਅਤੇ ਪ੍ਰਾਪਤ ਕਰਨੇ
*Set and achieve goals*-ਆਪਣੇ ਤਜਰਬੇ ਤੇ ਅਧਾਰਤਬਹੁਤੇ ਇਨਸਾਨ ਬਚਪਨ ਤੋਂ ਹੀ ਨਿਸ਼ਾਨੇ ਮਿਥਣਾ ਅਤੇ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦੇ ਹਨ l ਜਿੰਦਗੀ ਵਿੱਚ ਨਿਸ਼ਾਨੇ ਮਿਥਣ ਅਤੇ ਪ੍ਰਾਪਤੀ ਦੇ ਰਾਹ ਜਾਂ ਤਰੀਕੇ ਬਦਲਦੇ ਰਹਿੰਦੇ ਹਨ l ਤੁਸੀਂ ਸੋਚਦੇ ਹੋਵੋਗੇ ਕਿ ਬਚਪਨ ਵਿੱਚ ਨਿਸ਼ਾਨੇ ਕਿਹੜੇ ਹੁੰਦੇ ਹਨ
ਕੀ ਜਿੰਦਗੀ ਵਿੱਚ ਬਹੁਤ ਜਿਆਦਾ ਕੰਮ ਕਰਨਾ ਪੈਂਦਾ ਹੈ ? ਆਓ ਦੇਖੀਏ l
-ਸਿਰਫ 3,536 ਹਫਤਿਆਂ ਦੀ ਜਿੰਦਗੀ ਭਾਰਤ ਵਿੱਚ ਔਸਤ ਉਮਰ 68 ਸਾਲ ਦੇ ਕਰੀਬ ਹੈ ਅਤੇ ਨਿਊਜ਼ੀਲੈਂਡ ਵਿੱਚ ਔਸਤ ਉਮਰ 82 ਸਾਲ ਦੇ ਲਾਗੇ ਹੈ l ਇਸ ਦਾ ਮਤਲਬ ਕਿ ਭਾਰਤ ਵਿੱਚ ਇੱਕ ਵਿਅਕਤੀ ਔਸਤਨ 3,536 ਹਫਤੇ ਜਿਉਂਦਾ ਹੈ ਅਤੇ ਨਿਊਜ਼ੀਲੈਂਡ ਵਿੱਚ 4,264 ਹਫਤੇ ਜਿਉਂਦਾ
ਇਕੋ ਹੁੱਨਰ ਜੋ ਕਾਰੋਬਾਰ ਨੂੰ ਸਿਖਰਾਂ ਤੇ ਲੈ ਜਾਂਦਾ ਹੈ
-ਆਪਣੇ ਤਜਰਬੇ ਤੇ ਅਧਾਰਤ ਮੈਂ 17 ਕੁ ਸਾਲ ਦਾ ਹੀ ਸੀ ਜਦੋਂ ਪੰਜਾਬ ਵਿੱਚ ਆਪਣੀ ਪਹਿਲੀ ਕੰਪਨੀ ਖੋਲ੍ਹੀ l ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਕਾਰੋਬਾਰ ਕਰਨ ਲਈ ਵੱਧ ਪੈਸੇ, ਪੜ੍ਹਾਈ ਲਿਖਾਈ ਅਤੇ ਤਜਰਬੇ ਦੀ ਲੋੜ ਹੁੰਦੀ ਹੈ ਪਰ ਮੇਰੇ ਕੋਲ ਇਨ੍ਹਾਂ ਵਿੱਚੋਂ