ਦੁਨੀਆਂ ਤੇ ਪੈਦਾ ਹੋਣ ਵਾਲੇ ਜੀਵ ਦੀ ਮੌਤ ਹੋਣੀ ਹੀ ਹੁੰਦੀ ਹੈ l ਸਰੀਰਕ ਮੌਤ ਜਿੰਦਗੀ ਵਿੱਚ ਸਿਰਫ ਇੱਕ ਵਾਰ ਹੁੰਦੀ ਹੈ l ਮਰਨ ਤੋਂ ਡਰਨ ਵਾਲੇ ਲੋਕ ਰੋਜ਼ਾਨਾ ਵਾਰ ਵਾਰ ਮਰਦੇ ਹਨ l
ਮਨੁੱਖ ਇੱਕ ਤਾਕਤਵਰ ਪ੍ਰਾਣੀ ਹੈ ਜਿਸ ਨੇ ਆਦਿ ਮਾਨਵ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਤਹਿ ਕੀਤਾ ਜਾਂ ਕਹਿ ਸਕਦੇ ਹਾਂ ਕਿ ਮਨੁੱਖ ਨੇ ਪਹਾੜਾਂ ਦੀਆਂ ਖੁੱਡਾਂ ਵਿੱਚ ਰਹਿਣ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਤਹਿ ਕੀਤਾ l ਉਸ ਨੇ ਮੁੱਢਲੇ ਦੌਰ ਵਿੱਚ ਜਾਨਵਰਾਂ ਨਾਲ ਵੀ ਲੜਾਈਆਂ ਲੜੀਆਂ ਪਰ ਉਹ ਸੰਘਰਸ਼ ਕਰਨੋਂ ਪਿੱਛੇ ਨਹੀਂ ਹਟਿਆ ਅਤੇ ਡਰਿਆ ਨਹੀਂ l ਇਸ ਦੌਰਾਨ ਉਸ ਨੇ ਵੱਖ ਵੱਖ ਬਿਮਾਰੀਆਂ ਦਾ ਵੀ ਸਾਹਮਣਾ ਕੀਤਾ l ਭਾਵੇਂ ਕਿ ਉਸ ਸਮੇਂ ਡਾਕਟਰੀ ਸਹੂਲਤਾਂ ਵੀ ਉਪਲਬਧ ਨਹੀਂ ਸਨ ਪਰ ਉਸ ਨੇ ਕਦੇ ਵੀ ਹੌਂਸਲਾ ਨਹੀਂ ਛੱਡਿਆ l
ਅੱਜ ਦੇ ਦੌਰ ਵਿੱਚ ਮਨੁੱਖ ਨੂੰ ਮੌਤ ਦੇ ਨਾਮ ਤੇ ਹਰ ਪਲ ਡਰਾਇਆ ਜਾ ਰਿਹਾ ਹੈ ਜਿਸ ਨਾਲ ਮਨੁੱਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਹੇ ਹਨ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ l
ਆਪਣੇ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੀਦਾ ਹੈ l ਸੰਘਰਸ਼ਾਂ ਵਿੱਚੋਂ ਹੀ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ l ਹਰ ਮਸਲੇ ਬਾਰੇ ਕੀ, ਕਿਉਂ, ਕਿੱਦਾਂ ਅਤੇ ਕਿਵੇਂ ਦੇ ਅਧਾਰ ਤੇ ਸੋਚਣਾ ਚਾਹੀਦਾ ਹੈ l ਇਸ ਤਰਾਂ ਸੋਚਣ ਨਾਲ ਤੁਸੀਂ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147