ਕੋਈ ਅੰਗਰੇਜ਼ੀ ਦੀ ਏ ਬੀ ਸੀ ਪੜ੍ਹ ਖੁਸ਼ ਹੋਵੇ,
ਕਿਸੇ ਨੂੰ ਚੰਗਾ ਲੱਗੇ ਊੜਾ ਆੜਾ ਜੀ l
ਕੋਈ ਆਪਣਿਆਂ ਦੀ ਮਜ਼ਬੂਤੀ ਦੇਖ ਖੁਸ਼ ਹੋਵੇ,
ਮਾਰੇ ਕੁੱਝ ਨੂੰ ਹੋਰਾਂ ਦੀ ਤਰੱਕੀ ਦਾ ਸਾੜ੍ਹਾ ਜੀ l
ਕੋਈ ਕੁਦਰਤੀ ਖਾ ਸੋਫੀ ਹੋਣ ਦਾ ਮਾਣ ਕਰੇ,
ਖੁਸ਼ ਹੋਣ ਕਈ ਮੀਟ ਖਾ ਤੇ ਲਾ ਹਾੜਾ ਜੀ l
ਅੰਗਰੇਜ਼ੀ ਦਵਾਈਆਂ ਦਾ ਬੇਸ਼ੱਕ ਬੋਲ ਬਾਲਾ,
ਅਰਾਮ ਆ ਜਾਵੇ ਗਰੀਬਾਂ ਨੂੰ ਪੀ ਕਾੜ੍ਹਾ ਜੀ l
ਵਿਅਸਥ ਸਮੇਂ ਵਿੱਚ ਵੀ ਕਈ ਪੜ੍ਹਨ ਕਿਤਾਬਾਂ,
ਵਿਹਲੇ ਦੇਖਣ ਫ਼ਿਲਮਾਂ, ਸੁਣਨ ਅਖਾੜਾ ਜੀ l
ਖੂਨ ਵਿਰਲੇ ਲੋਕਾਂ ਦਾ ਪਤਲਾ ਪੈ ਜਾਵੇ,
ਮਾਰੇ ਬਹੁਤਿਆਂ ਨੂੰ ਹੋਇਆ ਗਾੜ੍ਹਾ ਜੀ l
ਮਾਣ ਮਹਿਸੂਸ ਕਰਨ ਕਈ ਨੀਵਾਂ ਰਹਿ ਕੇ,
ਉਡੀਕਦੇ ਰਹਿਣ ਕਈ ਹੁੰਦਾ ਚਾੜ੍ਹਾ ਜੀ l
ਘਰਾਂ ਵਿੱਚ ਵਸਦੇ ਟੱਬਰ ਹੀ ਨੇ ਚੰਗੇ ਲਗਦੇ,
ਬੁਰਾ ਹੁੰਦਾ ਦੇਖਣਾ ਘਰਾਂ ਦਾ ਉਜਾੜਾ ਜੀ l
ਜ਼ਮਾਨਾ ਬਦਲਿਆ ਪੈਲੇਸਾਂ ਵਿੱਚ ਵਿਆਹ ਹੁੰਦੇ,
ਤਿਆਰ ਔਖੇ ਕਰਨੇ ਸਮੇਂ ਤੇ ਲਾੜੀ ਲਾੜਾ ਜੀ l
ਬੱਚਿਆਂ ਨੂੰ ਅਨਪੜ੍ਹ ਰੱਖ ਨਾ ਮਾਪੇ ਖੁਸ਼ ਹੁੰਦੇ,
ਬਾਤ ਨਾ ਪੁੱਛੇ ਕਦੇ ਬਹੁਤਾ ਪੜ੍ਹਿਆ ਪਾੜ੍ਹਾ ਜੀ l
ਭਗਵਾਨ ਦੇ ਬੁੱਤਾਂ ਅੱਗੇ ਲੋਕੀਂ ਨੋਟ ਚੜ੍ਹਾਵਣ,
ਭੁੱਖਾ ਮਰੇ ਭਾਵੇਂ ਮੂਰਤੀਆਂ ਦਾ ਘਾੜਾ ਜੀ l
ਦੁਨੀਆਂ’ਚ ਸੱਚ ਨਾ ਬਰਦਾਸ਼ਤ ਕਰਨ ਲੋਕੀਂ,
ਤਰਕਸ਼ੀਲਾ ਤੋੜਨ ਨੂੰ ਫਿਰਨ ਜ਼ਬਾੜਾ ਜੀ l
ਤਕੜਿਆਂ ਤੋਂ ਮੱਦਦ ਦੀ ਬਹੁਤੇ ਕਰਨ ਆਸਾਂ,
ਬਹੁਤੀ ਵਾਰੀ ਕੰਮ ਆ ਜਾਂਦਾ ਮਾੜਾ ਜੀ l
ਅਵਤਾਰ ਖੁਰਦਪੁਰੀਆ ਕੁੱਝ ਕਰਨ ਤਰੱਕੀਆਂ,
ਬਹੁਤਿਆਂ ਨੂੰ ਤੋਰਨਾ ਪੈਂਦਾ ਪਾ ਭਾੜਾ ਜੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147