ਲੜਨੇ ਵਾਲੇ ਲੋਕ ਕਦੇ ਸਿਆਣੇ ਨਹੀਂ ਹੁੰਦੇ,
ਸਿਆਣਪ ਕਰਨ ਤਾਂ ਉਲਝੇ ਤਾਣੇ ਨਹੀਂ ਹੁੰਦੇ l
ਸਾਜਿਸ਼ ਸਮਝੋ ਕਿਸ ਦੀ, ਸੋਚੋ ਹਰ ਵੇਲੇ?
ਸਦਾ ਮੰਨਣੇ ਉੱਪਰ ਵਾਲੇ ਦੇ ਭਾਣੇ ਨਹੀਂ ਹੁੰਦੇ l
ਡੂੰਘੀ ਸੋਚ ਵਿਚਾਰ ਕਰਨ ਲਈ ਸਮਾਂ ਰੱਖੋ,
ਖੜ੍ਹਕਾਉਣੇ ਰੋਜ਼ ਢੋਲਕੀਆਂ ਛਾਣੇ ਨਹੀਂ ਹੁੰਦੇ l
ਨਿਮਰਤਾ ਰੱਖੋ, ਹੋਰਾਂ ਨੂੰ ਖੁਦ ਵਰਗੇ ਸਮਝੋ,
ਅਵਤਾਰ ਦੂਜੇ ਲੋਕ ਹਮੇਸ਼ਾਂ ਢਾਣੇ ਨਹੀਂ ਹੁੰਦੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147