ਆਪਣੇ ਹੱਥਾਂ ਦੇ ਨਾਲ ਘੜੇ ਸੀ ਇਹ ਪੱਥਰ
ਜਿਨ੍ਹਾਂ ਕੋਲੋਂ ਤੂੰ ਐਵੇਂ ਡਰੀ ਜਾਂਦਾ ਹੈਂ l
ਧੀਆਂ ਪੁੱਤਰ ਤੇਰੇ ਸਦਾ ਵਿਲਕਦੇ ਰਹਿਣ ਭੁੱਖੇ
ਢਿੱਡ ਨਿੱਤ ਪੁਜਾਰੀਆਂ ਦੇ ਭਰੀ ਜਾਂਦਾ ਹੈਂ l
ਹੁਣ ਤਾਂ ਢਹਿ ਢੇਰੀ ਹੋ ਗਏ ਢਾਰੇ ਤੇਰੇ
ਸੰਗਮਰਮਰ ਉਨ੍ਹਾਂ ਅਸਥਾਨਾਂ ਤੇ ਜੜੀ ਜਾਂਦਾ ਹੈਂ l
ਸਕੂਲਾਂ ਦੀਆਂ ਛੱਤਾਂ ਡਿਗਣ ਤੇਰੇ ਜਵਾਕਾਂ ਉੱਤੇ
ਹਸਪਤਾਲ ਮਰੀਜ਼ਾਂ ਦੇ ਨਾਲ ਭਰੀ ਜਾਂਦਾ ਹੈਂ l
ਟੋਭੇ, ਨਦੀਆਂ, ਨਾਲਿਆਂ ਵਿੱਚ ਹੈ ਗੰਦ ਪਾਇਆ
ਪਵਿੱਤਰ ਐਵੇਂ ਕੁੱਝ ਪਾਣੀਆਂ ਨੂੰ ਕਹੀ ਜਾਂਦਾ ਹੈਂ l
ਨਰਕ ਬਣਾ ਦਿੱਤਾ ਹੈ ਇਸ ਧਰਤੀ ਨੂੰ
ਮਰਨ ਤੋਂ ਬਾਦ ਸਵਰਗ ਨੂੰ ਭਾਲੀ ਜਾਂਦਾ ਹੈਂ l
ਦੱਬਿਆ ਹੋਇਆ ਏਂ ਐਵੇਂ ਵੇਦਾਂ ਦੇ ਬੋਝ ਥੱਲੇ
ਦੋਸ਼ ਮਾੜੀ ਕਿਸਮਤ ਦੇ ਸਿਰ ਮੜ੍ਹੀ ਜਾਂਦਾ ਹੈਂ l
ਅਵਤਾਰ ਖੁਰਦਪੁਰੀਆ ਨਿਗਲ ਗਏ ਕਿਰਤ ਸਾਰੀ
ਸਿਜਦਾ ਜਿਹੜੇ ਭਗਵਾਨਾਂ ਨੂੰ ਕਰੀ ਜਾਂਦਾ ਹੈਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147