ਆਪੇ ਬਣ ਗਏ ਧਰਮ ਦੇ ਰਾਖੇ,
ਕੱਟੜ ਧਰਮੀ ਦੇਖੋ ਅੱਜ l
ਲਾ ਕੇ ਸੋਧਾ ਰੱਖ ਦੇਣ,
ਬਣਾ ਕੇ ਕੋਈ ਨਾ ਕੋਈ ਪੱਜ l
ਕਨੂੰਨ ਦੀ ਨਾ ਕੀਮਤ ਰਹਿ ਗਈ
ਆਪੇ ਬਣੀ ਫਿਰਦੇ ਨੇ ਜੱਜ l
ਮੰਦਬੁੱਧੀ ਵਾਲੇ ਨੂੰ ਵੀ ਟੁੱਟ ਕੇ ਪੈਣ,
ਦੇਖੋ ਬੰਦ ਬੁੱਧੀ ਦੇ ਚੱਜ l
ਗਾਲ੍ਹਾਂ ਕੱਢੀ ਜਾਣ ਔਰਤ ਨੂੰ,
ਆਉਂਦੀ ਨਹੀਂ ਜਰਾ ਵੀ ਲੱਜ l
ਮਨੁੱਖੀ ਜਾਤ ਨੂੰ ਇੱਕ ਨਾ ਸਮਝਣ,
ਗਰੀਬ ਨੂੰ ਪੈ ਜਾਣ ਭੱਜ l
ਖੁਦ ਨੂੰ ਨਾ ਅੰਦਰੋਂ ਬਦਲਿਆ,
ਵਸਤਰ ਬਦਲ ਕੇ ਬਹਿ ਗਏ ਸੱਜ l
ਮੂਰਖਤਾ ਦੀ ਨਾ ਕਮੀ ਰਹਿ ਗਈ,
ਹੋਰਾਂ ਨਾਲ ਰਲ ਨਾਹਰੇ ਲਾਉਂਦੇ ਗੱਜ l
ਉੱਠ ਪਓ ਜਾਗ ਪਓ ਲੋਕੋ,
ਕਿਉਂ ਬੈਠੇ ਵਿੱਚ ਜੰਜ਼ੀਰਾਂ ਬੱਝ l
ਕੱਟੜ ਧਰਮੀਆਂ ਘਾਣ ਕਰ ਦਿੱਤਾ,
ਦੁਨੀਆਂ ਤੇ ਜੀਣ ਦਾ ਰਿਹਾ ਨਾ ਹੱਜ l
ਗੋਰੇ ਹੱਸ ਹੱਸ ਮਜ਼ਾਕ ਕਰਨ,
ਕਿਸ ਤਰ੍ਹਾਂ ਆਪਾ ਲਈਏ ਕੱਜ l
ਅਵਤਾਰ ਖੁਰਦਪੁਰੀਆ ਬੋਲ ਪਾ ਹੁਣ,
ਛੱਟ ਦੇਣ ਭਾਵੇਂ ਤੈਨੂੰ ਪਾ ਕੇ ਛੱਜ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147