ਕੋਈ ਚੰਗਾ ਕੰਮ ਵੀ ਕਰ ਲਿਆ ਕਰ l
ਦੁਨੀਆਂ ਤੇ ਦੁਬਾਰਾ ਆਉਣਾ ਨਹੀਂ l
ਨਾਹ ਨਾਹ ਕੇ ਪਾਣੀ ਕਿਉਂ ਖਰਾਬ ਕਰੇਂ?
ਜੇ ਦਿਲ ਆਪਣੇ ਨੂੰ ਧੋਣਾ ਨਹੀਂ l
ਦਰੱਖਤਾਂ ਨੂੰ ਐਵੇਂ ਕਿਉਂ ਵੱਢੀ ਜਾਂਦਾ ਏਂ?
ਜੇ ਨਵਾਂ ਰੁੱਖ ਤੂੰ ਹੋਰ ਲਗਾਉਣਾ ਨਹੀਂ l
ਅਵਤਾਰ ਕਿਉਂ ਹੋਰਾਂ ਹੱਥੋਂ ਰੋਟੀ ਖੋਂਦਾ ਏਂ?
ਖੁਰਦਪੁਰੀਆ ਜੇ ਅੰਨ ਕਿਸੇ ਮੂੰਹ ਪਾਉਣਾ ਨਹੀਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)