ਬਣੇ ਹਰ ਵਾਰੀ ਜੋ ਚਲਾਕ ਛੱਡ ਦਿੱਤੇ ਨੇ
ਬਹੁਤੇ ਤਾਂ ਨਹੀਂ ਦੋ ਚਾਰ ਛੱਡ ਦਿੱਤੇ ਨੇ l
ਜਿਹੜੇ ਪਿੱਠ ਪਿੱਛੇ ਸੀ ਹਰ ਵਾਰ ਬਾਰ ਕਰਦੇ
ਜੁਬਾਨੋਂ ਸੀ ਭਾਵੇਂ ਸ਼ਹਿਦ, ਜ਼ਹਿਰ ਛੱਡ ਦਿੱਤੇ ਨੇ l
ਜਿਨਾਂ ਦੇ ਦਿਲ ਭਰੇ ਹੋਏ ਹੇਰਾ ਫੇਰੀ ਨਾਲ
ਉਨ੍ਹਾਂ ਨੂੰ ਸਲਾਮ ਕਹਿਣੇ ਛੱਡ ਦਿੱਤੇ ਨੇ l
ਕਰਦੇ ਸੀ ਮੂੰਹ ਵਿੱਚ ਜਿਹੜੇ ਰੋਜ਼ ਰਾਮ ਰਾਮ
ਰੱਖਦੇ ਸੀ ਬਗਲ ਵਿੱਚ ਛੁਰੀ ਛੱਡ ਦਿੱਤੇ ਨੇ l
ਬਹੁਤ ਵਾਰੀ ਸੀ ਕੀਤਾ ਮਾਫ ਜਿਨ੍ਹਾਂ ਨੂੰ
ਕਰਦੇ ਸੀ ਨਮਕ ਹਰਾਮੀ ਛੱਡ ਦਿੱਤੇ ਨੇ l
ਛੱਡਣ ਦੀ ਵਜ੍ਹਾ ਵੀ ਮੈਨੂੰ ਅਜੇ ਯਾਦ ਆ
ਏਦਾਂ ਨਹੀਂ ਕਿ ਭੁੱਲ ਭੁਲੇਖੇ ਛੱਡ ਦਿੱਤੇ ਨੇ l
ਅਵਤਾਰ ਖੁਸ਼ ਹੋ ਮਿਲੂ ਜਿਹੜਾ ਜਾਨ ਵੀ ਵਾਰਾਂਗੇ
ਖੁਰਦਪੁਰੀਏ ਨੇ ਖਵਾਉਣੇ ਪਕਵਾਨ ਛੱਡ ਦਿੱਤੇ ਨੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147