ਕੰਡਿਆਂ ਨਾਲ ਸੀ ਖਹਿਣਾ ਸਿੱਖਿਆ,
ਤਾਹੀਓਂ ਹੱਥ’ਚ ਗੁਲਾਬ ਚੁੱਕੀ ਫਿਰਦੇ ਹਾਂ l
ਬੜਾ ਕੁੱਝ ਦੁਨੀਆਂ ਬਾਰੇ ਜਾਨਣਾ ਚਾਹਿਆ,
ਤਾਹੀਓਂ ਅੱਖਾਂ ਨਾਲ ਕਿਤਾਬ ਤੱਕੀ ਫਿਰਦੇ ਹਾਂ l
ਦੁਨੀਆਂਦਾਰੀ ਤਾਂ ਭਾਵੇਂ ਸੀ ਮਿੱਠੀ ਕੌੜੀ,
ਸੁਆਦ ਰੋਜ਼ਾਨਾ ਇਸ ਦਾ ਚੱਖੀ ਫਿਰਦੇ ਹਾਂ l
ਨਫਰਤ ਸੀ ਬਹੁਤੀ ਵਾਰੀ ਮੇਰੇ ਹਿੱਸੇ ਆਈ,
ਫਿਰ ਵੀ ਹਰ ਇੱਕ ਨੂੰ ਪਾਈ ਜੱਫੀ ਫਿਰਦੇ ਹਾਂ l
ਵਕਤ ਨੇ ਤਾਂ ਬੇਸ਼ੱਕ ਕਦੇ ਸਾਥ ਨਾ ਦਿੱਤਾ,
ਤਾਂ ਵੀ ਹਰ ਖੇਤਰ ਵਿੱਚ ਕੱਢੀ ਧੁੱਕੀ ਫਿਰਦੇ ਹਾਂ l
ਅਵਤਾਰ ਹਰ ਗਮ ਸੀਨੇ ਲਾ ਲਿਆ ਸੀ,
ਤਾਹੀਓਂ ਖੁਸ਼ੀਆਂ ਦੇ ਭੰਡਾਰ ਚੁੱਕੀ ਫਿਰਦੇ ਹਾਂ l
ਜਿੰਦਗੀ ਵਿੱਚ ਭਾਵੇਂ ਸਭ ਕੁੱਝ ਮਿਲਿਆ ਨਹੀਂ,
ਖੁਰਦਪੁਰੀਆ ਤਾਂ ਵੀ ਹੌਂਸਲਾ ਰੱਖੀ ਫਿਰਦੇ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147