ਜਿਉਂਦੇ ਜੀਅ ਨਾ ਹੋਇਆ ਫਿਕਰ ਤੇਰਾ,
ਸਾਹ ਨਿਕਲਦਿਆਂ ਹਰ ਪਾਸੇ ਜਿਕਰ ਤੇਰਾ l
ਜੀਂਦਿਆਂ ਖਾਣਾ ਬਣਾਉਣਾ ਹੋਇਆ ਅਪਰਾਧ ਤੇਰਾ,
ਮਰਨੇ ਬਾਦ ਸ਼ੁਰੂ ਹੋਇਆ ਸਰਾਧ ਤੇਰਾ l
ਦੁਨੀਆਂ ਤੇ ਹੁੰਦਿਆਂ ਨਾ ਹੋਇਆ ਸ਼ਰਮ ਤੇਰਾ,
ਮਰਦਿਆਂ ਸਾਰ ਹਰ ਖੂੰਝੇ ਵਿੱਚ ਭਰਮ ਤੇਰਾ l
ਖੁਰਦਪੁਰੀਆ ਜਿਉਂਦੇ ਨਾ ਦੇਖਿਆ ਕਰਮ ਤੇਰਾ,
ਅਵਤਾਰ ਮੌਤੋਂ ਬਾਦ ਹੋਇਆ ਜੋ ਕਹਿੰਦਾ ਧਰਮ ਤੇਰਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147