ਨਾਲ ਮੁਸੀਬਤਾਂ ਦੇ ਲੜਦੇ ਰਹਿਣਾ
ਕਿਸੇ ਜੰਗ ਤੋਂ ਘੱਟ ਨਹੀਂ ਹੁੰਦਾ l
ਜਿੰਦਗੀ ਵਿੱਚ ਜਿਸ ਨੇ ਹੋਵੇ ਕੁੱਝ ਕਰਨਾ
ਦੇਖਦਾ ਕਦੇ ਦਿਨ ਰਾਤ ਨਹੀਂ ਹੁੰਦਾ l
ਹਲਾਤਾਂ ਦੀ ਸਚਾਈ ਨੂੰ ਜਿਹੜਾ ਸਮਝੇ
ਗੁੱਸੇ ਵਿੱਚ ਐਵੇਂ ਲਾਲ ਨਹੀਂ ਹੁੰਦਾ l
ਪਿੱਛੇ ਰਹਿ ਗਿਆਂ ਦੀਆਂ ਜੋ ਬਾਹਾਂ ਫੜੇ
ਇਨਸਾਨ ਉਹ ਬੇਈਮਾਨ ਨਹੀਂ ਹੁੰਦਾ l
ਆਜ਼ਾਦੀ ਨਾਲ ਜੀਣਾ ਜਿਹੜਾ ਸਿੱਖ ਲਵੇ
ਮੁੜ ਦੂਜਿਆਂ ਦਾ ਗੁਲਾਮ ਨਹੀਂ ਹੁੰਦਾ l
ਕਿਰਤ ਕਰਨ ਦੀ ਆਦਤ ਜਿਸ ਨੂੰ ਪੈ ਜਾਏ
ਹੱਥ ਜੋੜ ਕਰਦਾ ਸਮਾਂ ਖਰਾਬ ਨਹੀਂ ਹੁੰਦਾ l
ਜਿਸ ਦੁਨੀਆਂ ਖਾਤਰ ਨਾ ਕੁੱਝ ਕੀਤਾ ਹੋਵੇ
ਕਰ ਉਸ ਨੂੰ ਬੇਲੋੜਾ ਸਲਾਮ ਨਹੀਂ ਹੁੰਦਾ l
ਦੂਜਿਆਂ ਨੂੰ ਜਿਹੜਾ ਸਮਝੇ ਨੀਵਾਂ
ਉਸ ਵਰਗਾ ਘਟੀਆ ਇਨਸਾਨ ਨਹੀਂ ਹੁੰਦਾ l
ਜਨਤਾ ਨੂੰ ਜੋ ਹਰ ਪਲ ਦੁਖੀ ਰੱਖੇ
ਸੁਖੀ ਕਦੇ ਹੁਕਮਰਾਨ ਨਹੀਂ ਹੁੰਦਾ l
ਰੱਟੇ ਲਾ ਲਾ ਕੇ ਜੋ ਲਿਖਤਾਂ ਪੜ੍ਹੇ
ਡੂੰਘਾ ਉਸ ਨੂੰ ਕਦੇ ਗਿਆਨ ਨਹੀਂ ਹੁੰਦਾ l
ਵਿਹਲੜ੍ਹਾਂ ਨੂੰ ਜਿਹੜਾ ਸਵਰਗ ਲਿਜਾਵੇ
ਐਹੋ ਜਿਹਾ ਕੋਈ ਭਗਵਾਨ ਨਹੀਂ ਹੁੰਦਾ l
ਅਵਤਾਰ ਡਿਗ ਕੇ ਜੋ ਵਾਰ ਵਾਰ ਉੱਠੇ
ਖੁਰਦਪੁਰੀਆ ਬੰਦਾ ਆਮ ਨਹੀਂ ਹੁੰਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147