ਖੁਸ਼ੀਆਂ ਦੇ ਭੰਡਾਰ
ਕੰਡਿਆਂ ਨਾਲ ਸੀ ਖਹਿਣਾ ਸਿੱਖਿਆ, ਤਾਹੀਓਂ ਹੱਥ'ਚ ਗੁਲਾਬ ਚੁੱਕੀ ਫਿਰਦੇ ਹਾਂ l ਬੜਾ ਕੁੱਝ ਦੁਨੀਆਂ ਬਾਰੇ ਜਾਨਣਾ ਚਾਹਿਆ, ਤਾਹੀਓਂ ਅੱਖਾਂ ਨਾਲ ਕਿਤਾਬ ਤੱਕੀ ਫਿਰਦੇ ਹਾਂ l ਦੁਨੀਆਂਦਾਰੀ ਤਾਂ ਭਾਵੇਂ ਸੀ ਮਿੱਠੀ ਕੌੜੀ, ਸੁਆਦ ਰੋਜ਼ਾਨਾ ਇਸ ਦਾ ਚੱਖੀ ਫਿਰਦੇ ਹਾਂ l
ਕੰਡਿਆਂ ਨਾਲ ਸੀ ਖਹਿਣਾ ਸਿੱਖਿਆ, ਤਾਹੀਓਂ ਹੱਥ'ਚ ਗੁਲਾਬ ਚੁੱਕੀ ਫਿਰਦੇ ਹਾਂ l ਬੜਾ ਕੁੱਝ ਦੁਨੀਆਂ ਬਾਰੇ ਜਾਨਣਾ ਚਾਹਿਆ, ਤਾਹੀਓਂ ਅੱਖਾਂ ਨਾਲ ਕਿਤਾਬ ਤੱਕੀ ਫਿਰਦੇ ਹਾਂ l ਦੁਨੀਆਂਦਾਰੀ ਤਾਂ ਭਾਵੇਂ ਸੀ ਮਿੱਠੀ ਕੌੜੀ, ਸੁਆਦ ਰੋਜ਼ਾਨਾ ਇਸ ਦਾ ਚੱਖੀ ਫਿਰਦੇ ਹਾਂ l
ਉੱਤਰ ਦਿਸ਼ਾ ਵੱਲ ਤੋਰਨਾ ਚਾਹਿਆ, ਤੁਰ ਪਏ ਬਾਦ ਵਿੱਚ ਦੱਖਣ ਨੂੰ l ਜ਼ਹਿਰ ਪਿਆਲਾ ਦਿੱਤਾ ਜਦ ਸਾਨੂੰ, ਬਿਨਾਂ ਸੋਚੇ ਬਹਿ ਗਏ ਚੱਖਣ ਨੂੰ l ਪੜ੍ਹਨ ਲਈ ਜੋ ਸੀ ਕੁੱਝ ਦਿੱਤਾ, ਐਵੇਂ ਬਹਿ ਗਏ ਰੱਟਣ ਨੂੰ l ਸਮਝ ਤਾਂ ਬਿਲਕੁਲ ਆਈ
-ਆਪਣੇ ਤਜਰਬੇ ਤੇ ਅਧਾਰਤ ਸਮਾਜ ਵਿੱਚੋਂ ਕੋਈ ਨਾ ਕੋਈ ਮਾਨਸਿਕ ਰੋਗਾਂ ਜਾਂ ਡਿਪ੍ਰੈਸ਼ਨ ਦਾ ਸ਼ਿਕਾਰ ਅਕਸਰ ਹੋ ਜਾਂਦਾ ਹੈ l ਭਾਵੇਂ ਕਿ ਡਿਪ੍ਰੈਸ਼ਨ ਵਿੱਚ ਜਾਣ ਦੇ ਵੱਖ ਵੱਖ ਕਾਰਣ ਹੁੰਦੇ ਹਨ ਪਰ ਸਭ ਤੋਂ ਵੱਡਾ ਕਾਰਣ ਜੋ ਵਾਰ ਵਾਰ ਸਾਹਮਣੇ
ਰਿਸ਼ਵਤ ਦੇ ਕੀਤੀਆਂ ਕਦੇ ਡਿਗਰੀਆਂ ਭ੍ਰਿਸ਼ਟਾਚਾਰੀ ਅਫ਼ਸਰ ਮਾਰ ਗਏ l ਮਿਲੀਆਂ ਨਾ ਸਰਕਾਰੀ ਨੌਕਰੀਆਂ ਨੇਤਾਵਾਂ ਦੇ ਲਾਰੇ ਮਾਰ ਗਏ l ਕੀਤੀਆਂ ਸੀ ਜਦੋਂ ਦਿਹਾੜੀਆਂ ਕਈ ਮਜ਼ਦੂਰੀ ਮਾਰ ਗਏ l ਨਿੱਤ ਚੋਵਣ ਸਾਡੀਆਂ ਕੁੱਲੀਆਂ ਹੋਰਾਂ ਦੇ ਚੁਬਾਰੇ ਮਾਰ ਗਏ l ਨਕਦ
ਨਾਲ ਮੁਸੀਬਤਾਂ ਦੇ ਲੜਦੇ ਰਹਿਣਾ ਕਿਸੇ ਜੰਗ ਤੋਂ ਘੱਟ ਨਹੀਂ ਹੁੰਦਾ l ਜਿੰਦਗੀ ਵਿੱਚ ਜਿਸ ਨੇ ਹੋਵੇ ਕੁੱਝ ਕਰਨਾ ਦੇਖਦਾ ਕਦੇ ਦਿਨ ਰਾਤ ਨਹੀਂ ਹੁੰਦਾ l ਹਲਾਤਾਂ ਦੀ ਸਚਾਈ ਨੂੰ ਜਿਹੜਾ ਸਮਝੇ ਗੁੱਸੇ ਵਿੱਚ ਐਵੇਂ ਲਾਲ ਨਹੀਂ ਹੁੰਦਾ l ਪਿੱਛੇ
- ਆਪਣਾ ਤਜਰਬਾ ਅਤੇ ਜ਼ਮੀਨੀ ਹਕੀਕਤ ਪਰਦੇਸ ਵਿੱਚ ਜਾ ਕੇ ਆਪਣਾ ਘਰ ਖਰੀਦਣਾ ਹਰ ਪ੍ਰਵਾਸੀ ਦਾ ਸੁਪਨਾ ਹੁੰਦਾ ਹੈ l ਲੰਬੇ ਸਮੇਂ ਤੋਂ ਭਾਰਤੀਆਂ ਵੀ ਨਿਊਜ਼ੀਲੈਂਡ ਵੱਲ ਮੂੰਹ ਕੀਤੇ l ਪੱਕੇ ਹੋਣ ਤੋਂ ਬਾਦ ਘਰ ਖਰੀਦਣਾ ਵੀ ਉਨ੍ਹਾਂ ਦਾ ਸੁਪਨਾ
ਸ਼ਮਸ਼ਾਨਘਾਟ ਵਾਲਾ ਪਹਿਲਾਂ ਬੰਦ ਰਾਹ ਹੋ ਗਿਆ l ਘੜੇ ਵਿੱਚੋਂ ਪਾਣੀ ਹੁਣ ਪੀਣਾ ਵੀ ਗੁਨਾਹ ਹੋ ਗਿਆ l ਜਾਤ ਉੱਚੀ ਵਾਲੇ ਸੋਚਣ ਸਾਡਾ ਧਰਮ ਤਬਾਹ ਹੋ ਗਿਆ l ਨਿੱਤ ਸੁਣ ਇਹੋ ਕੁੱਝ ਬਾਹਲਾ ਹੀ ਤਣਾਅ ਹੋ ਗਿਆ l ਅਖੌਤੀ ਰੱਬ
ਜਿੰਦਗੀ ਵਿੱਚ ਆਏ ਬੁਰੇ ਹਲਾਤਾਂ ਸਮੇਂ ਜਿਹੜੇ ਲੋਕ ਇਸ ਨੂੰ ਮਾੜੀ ਕਿਸਮਤ ਕਹਿ ਕੇ ਚੁੱਪ ਕਰਕੇ ਬੈਠ ਜਾਂਦੇ ਹਨ ਉਹ ਉਨ੍ਹਾਂ ਆਏ ਹੋਏ ਬੁਰੇ ਹਲਾਤਾਂ ਤੋਂ ਸਿੱਖਦੇ ਨਹੀਂ ਅਤੇ ਨਾ ਹੀ ਬੁਰੇ ਹਲਾਤਾਂ ਪਿੱਛੇ ਛਿਪੇ ਕਾਰਨਾਂ ਦੀ ਖੋਜ ਕਰਦੇ ਹਨ
ਜਿਹੜੇ ਰੱਬ ਨੂੰ ਫਿਰੇਂ ਲੱਭਦਾ ਉਹ ਨਾ ਵਸਦਾ ਵਿੱਚ ਅਸਮਾਨ l ਇਨਸਾਨਾਂ ਅੰਦਰ ਝਾਕ ਲੈ ਕਿਉਂ ਭਾਲੇਂ ਵਿੱਚ ਪਤਾਲ l ਅਵਤਾਰ ਪੁਜਾਰੀਆਂ ਦੇ ਢਿੱਡ ਭਰੇਂ ਖੁਰਦਪੁਰੀਆ ਝੁੱਗੀਆਂ ਵਿੱਚ ਨਿਗ੍ਹਾ ਮਾਰ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਮੁਸੀਬਤਾਂ ਹਰ ਇਨਸਾਨ ਤੇ ਆਉਂਦੀਆਂ ਹਨ ਪਰ ਸਾਨੂੰ ਆਪਣੀਆਂ ਮੁਸੀਬਤਾਂ ਹੀ ਵੱਧ ਨਜ਼ਰ ਆਉਂਦੀਆਂ ਹਨ ਕਿਉਂਕਿ ਅਸੀਂ ਆਪਣੇ ਆਪ ਦੇ ਬਹੁਤ ਲਾਗੇ ਹੁੰਦੇ ਹਾਂ l ਜਦੋਂ ਸਾਡੇ ਤੇ ਮੁਸੀਬਤਾਂ ਦਾ ਹੜ੍ਹ ਆ ਜਾਂਦਾ ਹੈ ਤਾਂ ਸਾਨੂੰ ਦੂਜੇ ਲੋਕ ਸਾਡੇ ਨਾਲੋਂ