ਜਿੰਦਗੀ ਵਿੱਚ ਆਏ ਬੁਰੇ ਹਲਾਤਾਂ ਸਮੇਂ ਜਿਹੜੇ ਲੋਕ ਇਸ ਨੂੰ ਮਾੜੀ ਕਿਸਮਤ ਕਹਿ ਕੇ ਚੁੱਪ ਕਰਕੇ ਬੈਠ ਜਾਂਦੇ ਹਨ ਉਹ ਉਨ੍ਹਾਂ ਆਏ ਹੋਏ ਬੁਰੇ ਹਲਾਤਾਂ ਤੋਂ ਸਿੱਖਦੇ ਨਹੀਂ ਅਤੇ ਨਾ ਹੀ ਬੁਰੇ ਹਲਾਤਾਂ ਪਿੱਛੇ ਛਿਪੇ ਕਾਰਨਾਂ ਦੀ ਖੋਜ ਕਰਦੇ ਹਨ l ਸਿੱਟੇ ਵਜੋਂ ਉਹ ਹਲਾਤ ਉਨ੍ਹਾਂ ਤੇ ਜਿੰਦਗੀ ਵਿੱਚ ਵਾਰ ਵਾਰ ਆਉਂਦੇ ਹਨ l
ਬੁਰੇ ਹਲਾਤ ਇਨਸਾਨ ਲਈ ਸਿੱਖਣ ਦਾ ਮੌਕਾ ਲੈ ਕੇ ਆਉਂਦੇ ਹਨ l ਜੇਕਰ ਪਤਾ ਕਰਨ ਦੀ ਕੋਸ਼ਿਸ਼ ਕਰੋ ਤਾਂ ਬੁਰੇ ਹਲਾਤ ਦੱਸਦੇ ਹਨ ਕਿ ਕਿਹੜੇ ਕਾਰਨਾਂ ਕਰਕੇ ਬੁਰੇ ਹਲਾਤ ਆਏ ਹਨ? ਇਨ੍ਹਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ?
ਇਨ੍ਹਾਂ ਹਲਾਤਾਂ ਵਿੱਚ ਸਿੱਖ ਕੇ ਹੌਂਸਲੇ ਨਾਲ ਅੱਗੇ ਵਧਣ ਦੀ ਲੋੜ ਹੁੰਦੀ ਹੈ l ਇਨਸਾਨ ਨੂੰ ਮਾੜੀ ਕਿਸਮਤ ਕਹਿ ਕੇ ਨਹੀਂ ਬੈਠਣਾ ਚਾਹੀਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147