ਜਿੰਦਗੀ’ਚ ਜਿਨ੍ਹਾਂ ਕੁੱਝ ਪਾਉਣਾ ਹੋਵੇ,
ਰਹਿੰਦੇ ਨੇ ਹਮੇਸ਼ਾਂ ਕੁੱਝ ਕਰਦੇ l
ਨਵੇਂ ਰਾਹਾਂ ਨੂੰ ਭਾਲਣ ਵਾਲੇ,
ਦੂਜਿਆਂ ਦੇ ਚਾਰੇ ਨਹੀਂ ਚਰਦੇ l
ਨਸ਼ਿਆਂ ਤੋਂ ਪਾਸੇ ਰਹਿੰਦੇ,
ਲਗਾਉਂਦੇ ਨਹੀਂ ਕਦੇ ਜਰਦੇ l
ਸੱਚ ਦੇ ਉੱਤੇ ਪਹਿਰਾ ਦਿੰਦੇ,
ਪਾਉਂਦੇ ਨਹੀਂ ਕਦੇ ਪਰਦੇ l
ਹੇਰਾ ਫੇਰੀ ਤੋਂ ਦੂਰ ਹੀ ਰਹਿੰਦੇ,
ਆਪਣੀਆਂ ਜੇਬਾਂ ਨਹੀਂ ਭਰਦੇ l
ਡੂੰਘਾ ਬੇਸ਼ੱਕ ਸਮੁੰਦਰ ਹੋਵੇ,
ਮੁਸੀਬਤਾਂ ਵਿੱਚ ਵੀ ਰਹਿੰਦੇ ਤਰਦੇ l
ਮੰਜ਼ਿਲ ਤੇ ਪਹੁੰਚਣ ਵਾਲੇ,
ਮੰਜ਼ੇ ਤੇ ਪਏ ਨਹੀਂ ਹਰਦੇ l
ਹਵਾਵਾਂ ਦਾ ਮੁੱਖ ਮੋੜਨ ਵਾਲੇ,
ਕਠਿਨਾਈਆਂ ਤੋਂ ਨਹੀਂ ਡਰਦੇ l
ਤਰਕਸ਼ੀਲਾ ਆਜ਼ਾਦੀ ਭਾਲਣ ਜੋ,
ਹਕੂਮਤਾਂ ਦਾ ਪਾਣੀ ਨਹੀਂ ਭਰਦੇ l
ਅਵਤਾਰ ਇਤਿਹਾਸ ਸਿਰਜਣ ਵਾਲੇ,
ਖੁਰਦਪੁਰੀਆ ਖੌਫ ਨਾਲ ਨਹੀਂ ਮਰਦੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147