ਬੱਚਿਓ ਰੱਬ’ਚ ਯਕੀਨ ਨਾ ਕਰਿਓ,
ਇਥੋਂ ਯੱਭ ਹੀ ਪੱਲੇ ਪੈਂਦਾ l
ਆਪਣੀ ਰਾਖੀ ਨਾ ਇਹ ਕਰ ਸਕਦਾ,
ਹੋਰਾਂ ਦਾ ਰਾਖਾ ਬਣਦਾ ਰਹਿੰਦਾ l
ਭਾਵਨਾ ਇਸ ਦੀ ਬੜੀ ਹੈ ਕੋਮਲ,
ਬਿਨਾਂ ਸੇਕ ਤੋਂ ਪਿਘਲਦਾ ਰਹਿੰਦਾ l
ਵਿਰੋਧੀ ਵਿਚਾਰ ਨਾ ਬਰਦਾਸ਼ਤ ਕਰੇ,
ਲੋਕਾਂ ਦੇ ਸਿਰ ਪੜਵਾਉਂਦਾ ਰਹਿੰਦਾ l
ਸ਼ਰਧਾਲੂ ਇਸ ਅੱਗੇ ਫੁੱਲ ਚੜ੍ਹਾਉਂਦੇ,
ਖੁਦ ਬੁੱਤ ਹੀ ਬਣਿਆ ਰਹਿੰਦਾ l
ਜਾਣੀ ਜਾਣ ਨਾ ਇਸ ਨੂੰ ਸਮਝਿਓ,
ਤਾਹੀਂ ਸਪੀਕਰਾਂ ਤੇ ਰੌਲਾ ਪੈਂਦਾ ਰਹਿੰਦਾ l
ਗਰਮੀ ਸਰਦੀ ਨਾ ਇਸ ਨੂੰ ਲੱਗੇ,
ਪੁਜਾਰੀ ਐਵੇਂ ਏ ਸੀ ਲਾਉਂਦਾ ਰਹਿੰਦਾ l
ਕਿਰਤ ਤੋਂ ਇਹ ਦੂਰ ਕਰ ਦੇਵੇ,
ਇਸੇ ਲਈ ਹੱਥ ਜੁੜਵਾਉਂਦਾ ਰਹਿੰਦਾ l
ਦਿਮਾਗ ਨੂੰ ਨਾ ਚੱਲਣ ਦੇਵੇ,
ਖੁਦ ਨੂੰ ਮੱਥੇ ਟਿਕਵਾਉਂਦਾ ਰਹਿੰਦਾ l
ਅਮੀਰ ਧਰਤੀ ਤੇ ਐਸ਼ ਕਰਦੇ,
ਗਰੀਬਾਂ ਨੂੰ ਸਬਰ ਸਿਖਾਂਦਾ ਰਹਿੰਦਾ l
ਤੁਹਾਡਾ ਦੱਸੋ ਭਲਾ ਕੀ ਸੁਆਰੂ,
ਕੈਮਰੇ ਵਿੱਚ ਜੋ ਸੁਰੱਖਿਅਤ ਰਹਿੰਦਾ l
ਅਗਲੇ ਜਨਮ ਦੀ ਆਸ ਵਿੱਚ,
ਇਸ ਜਨਮ ਨੂੰ ਨਰਕ ਬਣਾਂਦਾ ਰਹਿੰਦਾ l
ਨੱਕ ਤੋਂ ਮੱਖੀ ਨਹੀਂ ਉਡਾ ਸਕਦਾ,
ਖੁਦ ਨੂੰ ਭਾਵੇਂ ਖੁਦਾ ਕਹਾਉਂਦਾ ਰਹਿੰਦਾ l
ਸੱਚੀ ਗੱਲ ਜਦ ਤਰਕਸ਼ੀਲ ਆਖੇ,
ਭਾਂਬੜ ਬਣ ਪੁਜਾਰੀ ਮਚਦਾ ਰਹਿੰਦਾ l
ਅਵਤਾਰ ਨਿਆਜ਼ਾਂ ਦੀ ਨਾ ਲੋੜ ਇਸ ਨੂੰ,
ਖੁਰਦਪੁਰੀਆ ਤਾਹੀਓਂ ਬਚਦਾ ਰਹਿੰਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ
006421392147