ਲੁਕ ਛਿਪ ਕੇ ਰਹਿੰਦੇ ਨਹੀਂ,
ਰੱਖੇ ਪੱਕੇ ਆਪਣੇ ਅੱਡੇ ਆ l
ਵੈਰ ਵਿਰੋਧ ਰੱਖਿਆ ਨਹੀਂ,
ਨਾ ਹੀ ਗੁੱਸੇ ਕਦੇ ਕੱਢੇ ਆ l
ਮਤਲਬ ਲਈ ਨੇੜੇ ਨਹੀਂ ਗਏ,
ਨਾ ਹੀ ਪੁਰਾਣੇ ਛੱਡੇ ਆ l
ਹਿੰਮਤ, ਹੋਂਸਲਾ, ਦਲੇਰੀ ਰੱਖੇ ਪੱਲੇ,
ਭਾਵੇਂ ਡਿਗੇ ਵਿੱਚ ਖੱਡੇ ਆਂ l
ਹਰ ਵਾਰੀ ਰਾਹ ਪੱਧਰੇ ਕੀਤੇ,
ਗ਼ੈਰਾਂ ਲਈ ਨਾ ਵਿਛਾਏ ਕੰਡੇ ਆ l
ਜਾਤਾਂ ਧਰਮਾਂ ਵਿੱਚ ਉਲਝੇ ਨਹੀਂ,
ਝੰਡੇ ਇਨਸਾਨੀਅਤ ਦੇ ਗੱਡੇ ਆ l
ਰੱਬ ਨੂੰ ਤਾਂ ਯੱਭ ਹੀ ਸਮਝਿਆ,
ਧਰਮ ਦੇ ਨਾਂ ਤੇ ਮਨੁੱਖ ਨਾ ਵੱਢੇ ਆ l
ਅਵਤਾਰ ਕਦਰ ਸਭ ਦੀ ਕੀਤੀ,
ਖੁਰਦਪੁਰੀਆ ਛੋਟੇ ਭਾਵੇਂ ਵੱਡੇ ਆ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147