ਮਰਨ ਮਾਰਨ ਦੀ ਗੱਲ ਕਰਕੇ,
ਕਿਹੜਾ ਨਵਾਂ ਸਮਾਜ ਬਣਾਵੋਗੇ ?
ਕਈਆਂ ਨੂੰ ਤਾਂ ਪਹਿਲਾਂ ਚਾਰ ਦਿੱਤਾ,
ਹੋਰ ਕਿੰਨਿਆਂ ਤੱਕ ਚਾਰੋਗੇ?
ਬਥੇਰਿਆਂ ਤਾਈਂ ਪਹਿਲਾਂ ਡੋਬ ਦਿੱਤਾ,
ਕੀ ਕਦੇ ਕਿਸੇ ਨੂੰ ਤਾਰੋਗੇ?
ਇਕੱਲਿਆਂ ਜਿੱਤਣ ਦੀ ਆਸ ਨਹੀਂ,
ਬਾਕੀਆਂ ਨੂੰ ਵੀ ਨਾਲ ਰਲਾਵੋਗੇ ?
ਖੁਦ ਮਹਿਲਾਂ ਵਿੱਚ ਰਹਿ ਲਿਆ,
ਝੁੱਗੀਆਂ ਲਈ ਕਦੇ ਮਹਿਲ ਉਸਾਰੋਗੇ ?
ਮਨੁੱਖਤਾ ਦੀ ਜਾਤ ਇੱਕ ਹੈ,
ਸੱਚੀ ਗੱਲ ਨੂੰ ਕਦੋਂ ਸਵੀਕਾਰੋਗੇ?
ਆਵਾਜ਼ ਤੁਹਾਡੀ ਦੂਰ ਤੱਕ ਜਾਵੇ,
ਪਿੱਛੇ ਰਿਹਾਂ ਨੂੰ ਆਵਾਜ਼ ਕਦ ਮਾਰੋਗੇ ?
ਬੇਇਨਸਾਫੀ ਕਰਦੇ ਹੋ ਸਦੀਆਂ ਤੋਂ,
ਹੋਰਾਂ ਤੇ ਵੀ ਇਨਕਲਾਬ ਲਿਆਵੋਗੇ ?
ਅਵਤਾਰ ਸੱਚ ਸੁਣ ਗਰਮ ਹੋ ਜਾਂਦੇ ਹੋ,
ਕੀ ਖੁਰਦਪੁਰੀਏ ਦਾ ਸੀਨਾ ਠਾਰੋਗੇ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147