ਕਦੇ ਕਦੇ ਸਾਨੂੰ ਦੁੱਖਾਂ ਮਾਰਿਆ,
ਹਰ ਰੋਜ਼ ਹੀ ਝੱਲੀਆਂ ਭੁੱਖਾਂ ਮਾਰਿਆ l
ਲੋਕਾਂ ਨੇ ਬਿਲਕੁਲ ਕਸਰ ਨਾ ਛੱਡੀ,
ਥਾਂ ਥਾਂ ਵੱਢ਼ੇ ਹੋਏ ਰੁੱਖਾਂ ਮਾਰਿਆ l
ਧੀ ਛੱਡ ਪੁੱਤ ਜਮਾਉਣ ਦੀ ਖਾਤਰ,
ਵੱਢੀਆਂ ਹੋਈਆਂ ਕੁੱਖਾਂ ਮਾਰਿਆ l
ਆਪ ਤਾਂ ਕਿਸੇ ਦੇ ਨਾਲ ਨਾ ਲੜੇ,
ਗੁਆਂਢੀਆਂ ਦੀਆਂ ਚੁੱਕਾਂ ਮਾਰਿਆ l
ਖਰਚੇ ਤਾਂ ਹਰ ਥਾਂ ਨਾਲ ਕੰਜੂਸੀ ਕੀਤੇ,
ਬੰਨੀਆਂ ਹੋਈਆਂ ਠੁੱਕਾਂ ਮਾਰਿਆ l
ਖੁਦ ਗਰੀਬੀ ਦੀ ਤਕਲੀਫ ਨਾ ਹੋਈ,
ਦੂਜਿਆਂ ਦੇ ਸਾਨੂੰ ਸੁੱਖਾਂ ਮਾਰਿਆ l
ਰਿਕਸ਼ੇ ਵਾਲੇ ਨੂੰ ਪੈਸੇ ਘੱਟ ਹੀ ਦਿੱਤੇ,
ਕਲਾਕਾਰਾਂ ਉੱਤੋਂ ਸੁੱਟੇ ਬੁੱਕਾਂ ਮਾਰਿਆ l
ਜਿੰਦਗੀ ਵਿੱਚ ਕਦੇ ਰਾਹਾਂ ਵਿੱਚ ਟੋਏ,
ਸੜਕੀਂ ਪਾਈਆਂ ਘੱਟ ਲੁੱਕਾਂ ਮਾਰਿਆ l
ਹੜ੍ਹ, ਹਨੇਰੀਆਂ ਤੇ ਭੁਚਾਲ ਵੀ ਆਏ,
ਬਹੁਤ ਵਾਰੀ ਪਈਆਂ ਸੁੱਕਾਂ ਮਾਰਿਆ l
ਸਾਥ ਬੜੀ ਵਾਰੀ ਦਿੱਤਾ ਬਹੁਤਿਆਂ ਨੇ,
ਨਾਲ ਖਹਿੰਦੇ ਇੱਕਾ ਦੁੱਕਾਂ ਮਾਰਿਆ l
ਬੇਇਨਸਾਫੀ ਤਾਂ ਬੜੀ ਵਾਰੀ ਹੋਈ,
ਬਹੁਤਾ ਹਰ ਵਾਰੀ ਚੁੱਪਾਂ ਮਾਰਿਆ l
ਜਿਨ੍ਹਾਂ ਦੀ ਬਿਲਕੁਲ ਸਮਝ ਨਾ ਆਈ,
ਰੱਟੇ ਲਾ ਲਾ ਪੜ੍ਹੀਆਂ ਤੁੱਕਾਂ ਮਾਰਿਆ l
ਮੱਥੇ ਧਾਰਮਿਕ ਅਸਥਾਨਾਂ ਤੇ ਬੜੇ ਟੇਕੇ,
ਉੱਪਰ ਨੂੰ ਸੁੱਟੇ ਹੋਏ ਥੁੱਕਾਂ ਮਾਰਿਆ l
ਅਵਤਾਰ ਨੇ ਜਦੋਂ ਦਾ ਸੱਚ ਆਖਿਆ,
ਖੁਰਦਪੁਰੀਆ ਘੁਮਾਏ ਮੁੱਖਾਂ ਮਾਰਿਆ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147