ਸ਼ਮਸ਼ਾਨਘਾਟ ਵਾਲਾ ਪਹਿਲਾਂ
ਬੰਦ ਰਾਹ ਹੋ ਗਿਆ l
ਘੜੇ ਵਿੱਚੋਂ ਪਾਣੀ ਹੁਣ
ਪੀਣਾ ਵੀ ਗੁਨਾਹ ਹੋ ਗਿਆ l
ਜਾਤ ਉੱਚੀ ਵਾਲੇ ਸੋਚਣ
ਸਾਡਾ ਧਰਮ ਤਬਾਹ ਹੋ ਗਿਆ l
ਨਿੱਤ ਸੁਣ ਇਹੋ ਕੁੱਝ
ਬਾਹਲਾ ਹੀ ਤਣਾਅ ਹੋ ਗਿਆ l
ਅਖੌਤੀ ਰੱਬ ਲੱਗੇ ਹੁਣ
ਬਿਲਕੁਲ ਬੇਪ੍ਰਵਾਹ ਹੋ ਗਿਆ l
ਸਾਰਾ ਕੁੱਝ ਦੇਖ ਮੈਥੋਂ
ਥੋੜ੍ਹਾ ਘਬਰਾ ਹੋ ਗਿਆ l
ਖੁਰਦਪੁਰੀਏ ਤੋਂ ਤਾਹੀਓਂ ਧਰਮ
ਇਨਸਾਨੀਅਤ ਅਪਣਾ ਹੋ ਗਿਆ l
ਕਈਆਂ ਨੂੰ ਲੱਗੇ ਅਵਤਾਰ
ਐਵੇਂ ਗੁਮਰਾਹ ਹੋ ਗਿਆ l
ਸੂਝਵਾਨ ਕਹਿਣ ਤੇਰਾ ਤਾਂ
ਹਮੇਸ਼ਾਂ ਲਈ ਬਚਾ ਹੋ ਗਿਆ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147