ਸੁਖ ਨਸੀਬ ਨਹੀਂ ਹੈ,
ਦਰਦ ਦਾ ਨਹੀਂ ਹੈ ਪਾਲਾ l
ਹੋਰਾਂ ਨੂੰ ਦਰਦ ਦੇ ਕੇ ਨਾ ਪੁੱਛੋ,
ਕਿ ਥੋੜ੍ਹਾ ਹੈ ਜਾਂ ਬਾਹਲਾ?
ਦੇਰ ਬਾਦ ਹੀ ਪਤਾ ਚੱਲੇ,
ਕਿਹੜਾ ਦਿਲ ਦਾ ਹੈ ਕਾਲਾ?
ਜ਼ੁਬਾਨ ਬੰਦ ਨਹੀਂ ਕਰ ਸਕਦਾ,
ਬੁੱਲ੍ਹਾਂ ਤੇ ਨਾ ਲਾਵਾਂ ਤਾਲਾ l
ਮੁਸੀਬਤਾਂ ਹਮੇਸ਼ਾਂ ਰਾਹ ਆਉਂਦੀਆਂ,
ਰੋਜ਼ ਕਰ ਕਰ ਹਿੰਮਤ ਟਾਲਾਂ l
ਨਾਮ ਜਪ ਕਈ ਸ਼ਾਂਤੀ ਭਾਲ਼ਦੇ,
ਖੁਰਦਪੁਰੀਆ ਫੇਰਦਾ ਨਹੀਂ ਮਾਲਾ l
ਤਰਕਸ਼ੀਲਾ ਨਵੇਂ ਰਾਹ ਲੱਭ ਪੈਂਦੇ ਨੇ,
ਜਦੋਂ ਦਿਮਾਗ ਤੋਂ ਲਾਹ ਲਵੋ ਜਾਲਾ l
ਦਰਦ ਤਾਂ ਆਪੇ ਹਟ ਜਾਵੇਗਾ,
ਅਵਤਾਰ ਪੈਂਦਾ ਨਹੀਂ ਕਦੇ ਕਾਹਲਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
021392147