ਹੱਥ ਤੇ ਪਈ ਰੋਟੀ ਜਿਹੜੇ ਚੁੱਕ ਲੈਂਦੇ,
ਐਵੇਂ ਨਾ ਯਾਰ ਬਣਾਇਆ ਕਰ l
ਧੱਕਾ ਦੇ ਕੇ ਸੁੱਟ ਦੇਣ ਜੋ ਅਸਮਾਨ ਉੱਤੋਂ,
ਬਹੁਤੇ ਨਾ ਉੱਪਰ ਚੜ੍ਹਾਇਆ ਕਰ l
ਮੱਦਦ ਦੀ ਜਿਨ੍ਹਾਂ ਤੋਂ ਆਸ ਨਾ ਹੋਵੇ,
ਗੁਣ ਨਾ ਉਨ੍ਹਾਂ ਦੇ ਗਾਇਆ ਕਰ l
ਪਹਿਲੀ ਵਾਰ ਨਾ ਮਿਲੇ ਕਾਮਯਾਬੀ,
ਬੇਲੋੜਾ ਨਾ ਘਬਰਾਇਆ ਕਰ l
ਮੁਸੀਬਤਾਂ ਹਰ ਇੱਕ ਤੇ ਆਉਂਦੀਆਂ,
ਰੱਬ ਅੱਗੇ ਮੱਥਾ ਨਾ ਰਗੜ੍ਹਾਇਆ ਕਰ l
ਖੁਰਦਪੁਰੀਆ ਦੁਨੀਆਂ ਤਿਲਕਣਬਾਜੀ,
ਸੰਭਲ ਕੇ ਪੈਰ ਟਿਕਾਇਆ ਕਰ l
ਅਵਤਾਰ ਮਿਹਨਤ ਦਾ ਨਾ ਪੱਲਾ ਛੱਡੀ’,
ਰੋਟੀ ਬੇਫਿਕਰੀ ਦੀ ਖਾਇਆ ਕਰ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147