ਵਹਿਮਾਂ ਵਿੱਚ ਪੈ ਕੇ ਨਾ ਸੁਧਰੇ
ਮਾੜਾ ਲੋਕਾਂ ਦਾ ਇਹ ਹਾਲ l
ਵਿਗਿਆਨਕ ਸੋਚ ਅਪਣਾ ਸੱਜਣਾ
ਸਮਝੇਂਗਾ ਫਿਰ ਹੋਰਾਂ ਦੀ ਚਾਲ l
ਪਤਾ ਲੱਗ ਜਾਊ ਫਿਰ ਤੈਨੂੰ
ਕੌਣ ਲੈ ਗਿਆ ਤੇਰੇ ਹਿੱਸੇ ਦਾ ਮਾਲ l
ਜਾਤਾਂ ਪਾਤਾਂ ਦੇ ਵਿੱਚੋਂ ਨਿੱਕਲ ਕੇ
ਸਮਝ ਕਿਸ ਨੇ ਵਿਛਾਇਆ ਇਹ ਜਾਲ l
ਹੁਣ ਮੱਥੇ ਟੇਕਣੇ ਛੱਡ ਕੇ ਤੂੰ
ਮੱਥੇ ਮਾਰ ਲਿਖਤਾਂ ਤੇ ਕਿਤਾਬਾਂ ਨਾਲ l
ਹਨੇਰਾ ਭਾਵੇਂ ਜਿੰਨਾ ਮਰਜ਼ੀ ਹੋ ਜਾਏ,
ਤਰਕਸ਼ੀਲਾ ਤੂੰ ਤਰਕਾਂ ਦੇ ਦੀਵੇ ਬਾਲ l
ਅਵਤਾਰ ਤਰੀਕਾਂ ਨਾਲ ਨਾ ਕੁੱਝ ਬਦਲੇ
ਖੁਰਦਪੁਰੀਆ ਚੜ੍ਹੇ ਹਰ ਸਾਲ ਹੀ ਨਵਾਂ ਸਾਲ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147