ਪੰਜਾਬ ਭਾਵੇਂ ਛੱਡਿਆ,
ਪੰਜਾਬੀ ਨਹੀਂ ਛੱਡੀ l
ਗੱਡਿਆਂ ਨੂੰ ਛੱਡ ਕੇ,
ਭਾਵੇਂ ਲੈ ਲਈ ਗੱਡੀ l
ਕਈ ਕੁੱਝ ਦਿਲੋਂ ਕੱਢਿਆ,
ਆਪਣੀ ਜ਼ੁਬਾਨ ਨਹੀਂ ਕੱਢੀ l
ਅਵਤਾਰ ਭਾਸ਼ਾ ਹੋਰ ਸਿੱਖੀਆਂ,
ਕੋਈ ਮਾਂ ਬੋਲੀ ਤੋਂ ਨਾ ਵੱਡੀ l
ਖੁਰਦਪੁਰੀਏ ਨੂੰ ਹਮੇਸ਼ਾਂ ਰਹੂ ਯਾਦ,
ਕਦੇ ਵੀ ਕਰੂਗਾ ਨਹੀਂ ਭੰਡੀ l
ਦੁਨੀਆਂ ਤੇ ਬੇਸ਼ੱਕ ਲੱਗੀ ਰਹੂ,
ਅਨੇਕਾਂ ਭਾਸ਼ਾਵਾਂ ਵਾਲੀ ਮੰਡੀ l
ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਹਫਤਾ ਮਨਾ ਰਹੇ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕ l ਉਨ੍ਹਾਂ ਪੰਜਾਬੀਆਂ ਨੂੰ ਸਲੂਟ ਹੈ ਜੋ ਕਿਸੇ ਨਾ ਕਿਸੇ ਤਰਾਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਉਪਰਾਲੇ ਕਰਦੇ ਹਨ l ਵਿਦੇਸ਼ ਵਿੱਚ ਰਹਿ ਕੇ ਵੀ ਤੁਹਾਡਾ ਪੰਜਾਬੀ ਨਾਲ ਜੁੜੇ ਰਹਿਣਾ ਬਹੁਤ ਅਹਿਮੀਅਤ ਰੱਖਦਾ ਹੈ l ਉਨ੍ਹਾਂ ਬਜ਼ੁਰਗਾਂ ਨੂੰ ਸਲੂਟ ਹੈ ਜਿਹੜੇ ਆਪਣੇ ਨਿਊਜ਼ੀਲੈਂਡ ਦੇ ਜੰਮਪਲ ਪੋਤੇ, ਪੋਤੀਆਂ, ਦੋਹਤੇ ਅਤੇ ਦੋਹਤੀਆਂ ਨੂੰ ਪੰਜਾਬੀ ਨਾਲ ਲਗਾਤਾਰ ਜੋੜ ਰਹੇ ਹਨ l
ਉਮੀਦ ਹੈ ਹੋਰ ਮੁਲਕਾਂ ਵਿੱਚ ਵਸਦੇ ਅਤੇ ਭਾਰਤ ਵਿੱਚ ਵਸਦੇ ਪੰਜਾਬੀ ਵੀ ਇਸੇ ਤਰਾਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਉਪਰਾਲੇ ਕਰਦੇ ਰਹਿਣਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147