ਜਦ ਘਰ ਘਰ ਦੀਵੇ ਜਗਦੇ,
ਦੇਖ ਕੇ ਸਾਡੇ ਦਿਲ ਮਚਦੇ ਨੇ l
ਬਹੁਤੇ ਤੇਲ ਜਲਾਵਣ ਖੁਸ਼ੀਆਂ ਲਈ,
ਬੱਚੇ ਰੋਟੀ ਲਈ ਕੱਠਾ ਕਰਦੇ ਨੇ l
ਅਵਤਾਰ ਭੁੱਖੇ ਰਹਿ ਹਮੇਸ਼ਾਂ ਸੌਂ ਜਾਂਦੇ,
ਗਰੀਬ ਤਿਉਹਾਰਾਂ ਤੇ ਢਿੱਡ ਭਰਦੇ ਨੇ l
ਕੁੱਝ ਲੱਛਮੀ ਲਈ ਦਰ ਖੋਲ੍ਹ ਦਿੰਦੇ,
ਖੁਰਦਪੁਰੀਆ ਕਈ ਕੰਧਾਂ ਬਿਨਾਂ ਸੌਂਦੇ ਨੇ l
ਸ਼ਾਇਦ ਰੱਬ ਨੂੰ ਵੀ ਕੁੱਝ ਰੱਜੇ ਹੋਏ,
ਤੇ ਬਹੁਤੇ ਭੁੱਖੇ ਹੀ ਮਨ ਭਾਉਂਦੇ ਨੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ