ਨਿਊਜ਼ੀਲੈਂਡ ਵਿੱਚ ਕਰੋਨਾ ਦੇ ਕਾਰਣ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਲੋਕਾਂ ਦੇ ਆਇਸੋਲੇਸ਼ਨ ਵਿੱਚ ਜਾਣ ਦੀ ਸੰਭਾਵਨਾ ਹੈ ਜਿਸ ਦੌਰਾਨ ਬਹੁਤੇ ਲੋਕ ਕੰਮ ਨਹੀਂ ਕਰ ਸਕਣਗੇ l ਭਾਵੇਂ ਕਿ ਇਥੇ ਦੀ ਸਰਕਾਰ ਵੀ ਇਸ ਤਰਾਂ ਦੇ ਮੌਕੇ ਲੋੜਵੰਦਾਂ ਦੀ ਮੱਦਦ ਕਰਦੀ ਹੈ ਪਰ ਜੇਕਰ ਪੁਕੀਕੋਹੀ (Pukekohe) ਸ਼ਹਿਰ ਵਿੱਚ ਕਿਸੇ ਵੀ ਪਰਿਵਾਰ ਨੂੰ ਖਾਣ ਪੀਣ ਦੇ ਸਮਾਨ (Grocery/ਕਰਿਆਨਾ) ਦੀ ਲੋੜ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ l ਖਾਣ ਪੀਣ ਦਾ ਸਮਾਨ ਸਬੰਧਤ ਪਰਿਵਾਰਾਂ ਦੇ ਦਰਵਾਜੇ ਤੇ ਪਹੁੰਚਾ ਦਿੱਤਾ ਜਾਵੇਗਾ l ਇਹ ਸੇਵਾ ਸਾਡੇ ਪਰਿਵਾਰ ਵਲੋਂ ਹੋਵੇਗੀ l ਆਸ ਕਰਦਾ ਹਾਂ ਕਿ ਅਸੀਂ ਇਸ ਔਖੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦੇ ਕੇ ਦੁਬਾਰਾ ਇਕੱਠੇ ਖੁਸ਼ੀਆਂ ਮਾਨਣ ਦੇ ਯੋਗ ਹੋਵਾਂਗੇ l
ਨੋਟ :- ਇਸ ਸੇਵਾ ਵਾਸਤੇ ਕਿਸੇ ਵੀ ਮਹਿਕਮੇ ਤੋਂ ਕਿਸੇ ਕਿਸਮ ਦੀ ਕੋਈ ਵੀ ਗਰਾਂਟ ਨਹੀਂ ਲਈ ਜਾਵੇਗੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
ਮੁਫ਼ਤ ਫੋਨ ਕਰੋ 0800MANAVTA
ਜਾਂ 021392147