ਪੁਲਿਸ ਅਤੇ ਡਿਫੈਂਸ ਫੋਰਸ ਦੇ ਵੈਕਸੀਨ ਮੈਨਡੇਟ ਖਿਲਾਫ ਹਾਈ ਕੋਰਟ ਵਿੱਚੋਂ ਕੇਸ ਜਿੱਤਣ ਤੋਂ ਬਾਦ ਹੁਣ ਅਧਿਆਪਕਾਂ ਅਤੇ ਹੈਲਥ ਕੇਅਰ ਸਟਾਫ ਵਲੋਂ ਹਾਈ ਕੋਰਟ ਵਿੱਚ ਵੈਕਸੀਨ ਮੈਨਡੇਟ ਖਿਲਾਫ ਕੇਸ ਫਾਈਲ ਕੀਤਾ ਗਿਆ ਹੈ l
ਨਿਊਜ਼ੀਲੈਂਡ ਦੇ ਕਾਫੀ ਲੋਕ ਵੈਕਸੀਨ ਮੈਨਡੇਟ ਨੂੰ ਬਿੱਲ ਆਫ ਰਾਈਟਸ ਦੀ ਉਲੰਘਣਾ ਮੰਨਦੇ ਹਨ ਜਿਸ ਵਿੱਚ ਇਨਸਾਨ ਕਿਸੇ ਵੀ ਮੈਡੀਕਲ ਇਲਾਜ ਨੂੰ ਕਰਵਾਉਂਣੋ ਨਾਂਹ ਕਰ ਸਕਦਾ ਹੈ l ਲੋਕਾਂ ਦਾ ਮੰਨਣਾ ਹੈ ਕਿ ਵੈਕਸੀਨ ਮੈਨਡੇਟ ਇਨਸਾਨਾਂ ਦੀ ਆਜ਼ਾਦੀ ਤੇ ਡਾਕਾ ਹੈ ਜਿਸ ਕਾਰਨ ਹਜ਼ਾਰਾਂ ਲੋਕ ਨਿਊਜ਼ੀਲੈਂਡ ਵਿੱਚ ਰੁਜ਼ਗਾਰ ਖੋਹ ਚੁੱਕੇ ਹਨ ਅਤੇ ਹਜ਼ਾਰਾਂ ਕਾਰੋਬਾਰ ਬੰਦ ਹੋਏ ਹਨ l
ਜਿਸ ਗਿਣਤੀ ਨਾਲ ਰੋਜ਼ਾਨਾ ਪੋਜਿਟਿਵ ਕੇਸ ਵਧੇ ਹਨ ਜੋ 25,000 ਦੇ ਕਰੀਬ ਹੋ ਗਏ ਹਨ ਨੂੰ ਦੇਖਦਿਆਂ ਲੋਕਾਂ ਦੇ ਮਨਾਂ ਵਿੱਚ ਟੀਕਿਆਂ ਸਬੰਧੀ ਸ਼ੰਕੇ ਪੈਦਾ ਹੋਏ ਹਨ l
ਜਿਥੇ ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਲਗਾਤਾਰ ਵੈਕਸੀਨ ਮੈਨਡੇਟ ਖਿਲਾਫ ਮੁਜ਼ਾਹਰੇ ਜਾਰੀ ਹਨ ਉਥੇ ਹੀ ਪਿਛਲੇ ਦਿਨੀਂ ਪਾਰਲੀਮੈਂਟ ਪ੍ਰਟੈਸਟ ਨੂੰ ਖਤਮ ਕਰਨ ਲਈ ਪੁਲਿਸ ਨੂੰ ਕਾਫੀ ਜੱਦੋ ਜਹਿਦ ਕਰਨੀ ਪਈ ਜਿਸ ਵਿੱਚ ਕਈ ਪੁਲਿਸ ਅਫਸਰਾਂ ਦੇ ਸੱਟਾਂ ਵੀ ਲੱਗੀਆਂ ਅਤੇ ਕਈਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਵੀ ਪਿਆ l ਗੁੱਸੇ ਵਿੱਚ ਕੁੱਝ ਮੁਜ਼ਾਹਰਾ ਕਰਨ ਵਾਲਿਆਂ ਪੁਲਿਸ ਉੱਪਰ ਇੱਟਾਂ ਰੋੜੇ ਵੀ ਮਾਰੇ ਅਤੇ ਅੱਗਾਂ ਲੱਗਣ ਦੀਆਂ ਵਾਰਦਾਤਾਂ ਹੋਈਆਂl
ਤਾਜਾ ਜਾਣਕਾਰੀ ਅਨੁਸਾਰ ਵਲਿੰਗ਼ਟਨ ਦੇ ਇੱਕ ਹੋਰ ਇਲਾਕੇ ਵਿੱਚ ਪ੍ਰੋਟੈਸਟ ਕਰਨ ਵਾਲਿਆਂ ਦੀਆਂ ਗੱਡੀਆਂ ਜਮ੍ਹਾਂ ਹੋ ਗਈਆਂ ਹਨ ਅਤੇ ਪ੍ਰਟੈਸਟ ਉਥੇ ਸ਼ੁਰੂ ਹੋ ਗਿਆ ਹੈ l
ਹੁਣ ਦੇਖਣਾ ਬਾਕੀ ਹੈ ਕਿ ਅਧਿਆਪਕਾਂ ਅਤੇ ਹੈਲਥ ਕੇਅਰ ਵਰਕਰਾਂ ਦੇ ਹਾਈ ਕੋਰਟ ਵਿੱਚ ਚੱਲ ਰਹੇ ਕੇਸ ਦਾ ਕੀ ਫੈਸਲਾ ਆਉਂਦਾ ਹੈ ਜਿਸ ਦੀ ਅਗਲੇ ਹਫ਼ਤੇ ਉਡੀਕ ਰਹੇਗੀ l
ਨਿਊਜ਼ੀਲੈਂਡ ਹੈਰਲਡ ਦੀ ਖ਼ਬਰ ਸਾਂਝੀ ਕਰ ਰਿਹਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ